'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।

By  Shanker Badra March 8th 2018 11:20 AM

'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।ਅੱਜ ਪੂਰਾ ਵਿਸ਼ਵ ਕੌਮਾਂਤਰੀ ਔਰਤ ਦਿਵਸ ਮਨਾ ਰਿਹਾ ਹੈ।ਅਜਿਹੇ ਵਿੱਚ ਉਨ੍ਹਾਂ ਔਰਤਾਂ ਨੂੰ ਯਾਦ ਕਰਨ ਦੀ ਲੋੜ ਹੈ,ਜਿਨ੍ਹਾਂ ਨੇ ਆਪਣੀ ਬਹਾਦਰੀ ਤੇ ਸਾਹਸ ਸਦਕਾ ਇਤਿਹਾਸ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਇਆ।'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।ਅਸੀਂ ਉਸ ਨੂੰ ਬੁਰਾ ਕਿਵੇਂ ਕਹਿ ਸਕਦੇ ਹਾਂ,ਜੋ ਰਾਜਿਆਂ-ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਜਨਨੀ ਹੈ।ਇਸਤਰੀ ਦਾ ਜਨਮ ਹੋਣਾ ਕੋਈ ਆਮ ਗੱਲ ਨਹੀਂ ਇਸਨੇ ਸੰਸਾਰ ਦੀ ਸਿਰਜਣਾ ਕਰਨ ਦੇ ਵਿੱਚ ਉਹ ਯੋਗਦਾਨ ਪਾਇਆ ਹੈ।ਜਿਸ ਨੇ ਯੋਧਿਆਂ,ਸ਼ੂਰਵੀਰਾਂ,ਰਾਜਿਆਂ ਅਤੇ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ।'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।ਜੇਕਰ ਸਿੱਖ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਗੁਰੂਆਂ ਦੀ ਬਾਣੀ ਦੇ ਵਿੱਚ ਔਰਤ ਨੂੰ ਮਾਂ,ਭੈਣ,ਪਤਨੀ,ਧੀ ਦੇ ਰਿਸ਼ਤਿਆ ਵਿੱਚ ਦਰਸਾਉਂਦੇ ਹੋਏ ਔਰਤਾਂ ਨੂੰ ਨਾਰੀ ਸ਼ਕਤੀ ਮੰਨਿਆ ਗਿਆ ਹੈ।ਜੋ ਕਿਸੇ ਤੇ ਨਿਰਭਰ ਨਹੀਂ ਹੁੰਦੀ ਸਗੋਂ ਆਪਣੀ ਹਿੰਮਤ ਤੇ ਹੋਸਲੇ ਦੇ ਨਾਲ ਜੇ ਇੱਕ ਰਾਜੇ ਨੂੰ ਜਨਮ ਦੇ ਸਕਦੀ ਹੈ ਤਾਂ ਦੂਸਰੇ ਪਾਸੇ ਪਾਪੀਆਂ 'ਤੇ ਦੁਸ਼ਟਾਂ ਦਾ ਨਾਸ ਕਰਨ ਦੀ ਵੀ ਸਮਰੱਥਾ ਰੱਖਦੀ ਹੈ।'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।ਬੇਬੇ ਨਾਨਕੀ ਜੀ,ਮਾਤਾ ਖੀਵੀ ਜੀ,ਮਾਤਾ ਗੁਜਰ ਕੌਰ ਜੀ,ਬੀਬੀ ਰਜਨੀ ਜੀ,ਮਾਤਾ ਸੁੰਦਰੀ ਜੀ,ਮਾਤਾ ਸੁਲੱਖਣੀ ਜੀ,ਬੀਬੀ ਭਾਨੀ ਜੀ,ਰਾਣੀ ਸਦਾ ਕੌਰ ਜੀ,ਮਾਈ ਭਾਗੋ ਜੀ ਹਰ ਇੱਕ ਦੀ ਸਿੱਖ ਇਤਿਹਾਸ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਨ ਹੈ।ਜੇ ਪਹਿਲੀ ਸਿੱਖ ਔਰਤ ਦੀ ਕਹੀਏ ਤਾਂ ਬੇਬੇ ਨਾਨਕੀ ਜੀ ਦਾ ਨਾਮ ਆਉਂਦਾ ਹੈ ਕਿਉਂਕਿ ਬੇਬੇ ਨਾਨਕੀ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਰੂਪ ਨੂੰ ਸਭ ਤੋਂ ਪਹਿਲਾਂ ਪਹਿਚਾਣ ਲਿਆ ਸੀ।ਪਹਿਲੀ ਸੇਵਾ ਪੰਥੀ ਜਾਂ ਸੇਵਾ ਦੀ ਮੂਰਤ ਕਹੀਏ ਤਾਂ ਸਭ ਤੋਂ ਪਹਿਲਾਂ ਨਾਮ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਦਾ ਆਉਂਦਾ ਹੈ ਜਿੰਨਾਂ ਦੇ ਨਾਮ 'ਤੇ ਸ੍ਰੀ ਖਡੂਰ ਸਾਹਿਬ ਦੇ ਵਿੱਚ ਗੁਰਦੁਆਰਾ ਮਾਤਾ ਖੀਵੀ ਜੀ ਦੇ ਨਾਮ 'ਤੇ ਗੁਰੂ ਦਾ ਲੰਗਰ ਚਲਦਾ ਹੈ।'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।ਪਹਿਲੀ ਸ਼ਹੀਦ ਇਸਤਰੀ ਜਿੰਨਾਂ ਨੇ ਆਪਣੇ ਸਰਬੰਸ ਨੂੰ ਸਿੱਖ ਕੌਮ ਦੀ ਖਾਤਿਰ ਕੁਰਬਾਨ ਹੁੰਦੇ ਦੇਖਿਆ ਉਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਧੰਨ-ਧੰਨ ਮਾਤਾ ਗੁਜਰ ਕੌਰ ਜੀ।ਪਹਿਲੀ ਸਿੱਖ ਕੌਮ ਦੀ ਆਗੂ ਤੇ ਸਹਿਣਸ਼ੀਲਤਾ ਦੀ ਪੁਜਾਰੀ ਧੰਨ ਮਾਤਾ ਸੁੰਦਰੀ ਜੀ ਜਿੰਨਾਂ ਦੇ ਚਾਰੋ ਪੁੱਤਰ ਸ਼ਹੀਦ ਹੋ ਗਏ ਤਾਂ ਮਾਤਾ ਸੁੰਦਰੀ ਜੀ ਨੇ ਹਰ ਇੱਕ ਸਿੰਘ ਨੂੰ ਆਪਣਾ ਪੁੱਤਰ ਮੰਨ ਲਿਆ ਤੇ ਆਪਣੇ ਪੁੱਤਰਾਂ ਦੀ ਸ਼ਹਾਦਤ ਦਾ ਜਾਮ ਪੀ ਲਿਆ।ਪਹਿਲੀ ਤਿਆਗਣ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਮਾਤਾ ਸੁਲੱਖਣੀ ਜੀ ਜਿੰਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬ੍ਰਹਮੰਡ ਦੇ 14 ਸਾਲ ਦੇ ਸਫਰ ਵਿੱਚ ਘਰ ਨੂੰ ਸੰਭਾਲ ਕੇ ਰੱਖਿਆ।'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।ਬੀਬੀ ਰਜਨੀ ਜੀ ਜੋ ਉਸ ਪ੍ਰਮਾਤਮਾ ਦੀ ਬਾਣੀ ਦੇ ਨਾਲ ਜੁੜੀ ਰਹੀ ਤੇ ਅਪਣੇ ਪਤੀ ਨੂੰ ਕੌੜ ਦਾ ਰੋਗ ਹੋਣ ਦੇ ਬਾਵਜੂਦ ਵੀ ਆਪਣੇ ਪਤੀ ਦਾ ਸਾਥ ਦਿੰਦੀ ਰਹੀ।ਧੰਨ ਹੈ ਮਾਈ ਭਾਗੋ ਜੀ ਜਿੰਨਾਂ ਨੇ ਬੇਦਾਵਾਂ ਦੇ ਕੇ ਆਏ ਹੋਏ ਗੁਰੂ ਦੇ ਸਿੰਘਾਂ ਨੂੰ ਆਪ ਅੱਗੇ ਲੱਗ ਕੇ ਗੁਰੂ ਦੇ ਲੜ ਲਾਇਆ ਤੇ ਮੁਗਲਾਂ ਖਿਲਾਫ ਲੜਾਈ ਲੜੀ।ਬਾਬਾ ਬੰਦਾ ਸਿੰਘ ਬਹਾਦੁਰ,ਹਰੀ ਸਿੰਘ ਨਲੂਆ,ਬਾਬਾ ਦੀਪ ਸਿੰਘ,ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧਿਆਂ ਨੂੰ ਜਨਮ ਦੇਣ ਵਾਲੀ ਜਨਨੀ ਨੂੰ ਸਲਾਮ ਹੈ।'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।। ਮਹਾਰਾਣੀ ਜਿੰਦਾ ਜਿਸਦੀ ਅੰਗਰੇਜ਼ ਵੀ ਸਿਫਤ ਕਰਦੇ ਹਨ ਜਿਸਨੇ ਉਸ ਵਕਤ ਤੱਕ ਦਮ ਨਹੀਂ ਤੋੜਿਆ ਜਦ ਤੱਕ ਉਸ ਨੇ ਮਹਾਰਾਜਾ ਦਲੀਪ ਸਿੰਘ ਨੂੰ ਸਿੱਖ ਬਾਣੇ 'ਚ ਨਹੀਂ ਦੇਖ ਲਿਆ।ਸੋ ਸਿੱਖ ਇਤਿਹਾਸ ਦੇ ਵਿੱਚ ਮਾਵਾਂ,ਧੀਆਂ ,ਪਤਨੀਆਂ ਅਤੇ ਭੈਣਾਂ ਦੀਆਂ ਕੁਰਬਾਨੀਆਂ ਗਿਣਨ ਲੱਗ ਜਾਈਏ ਤਾਂ ਉਹ ਅਣਗਿਣਤ ਹਨ ਜਿੰਨਾਂ ਨੇ ਨਾ ਸਿਰਫ ਆਪਣਾ ਧਰਮ ਨਿਭਾਇਆ ਸਗੋਂ ਆਪਣੇ ਸੁਭਾਅ ਨਾਲ ਆਪਣੀ ਸਹਿਣਸ਼ੀਲਤਾ ਨਾਲ ਆਪਣੀ ਕੁਰਬਾਨੀ ਆਪਣੀ ਨਿਡਰਤਾ ਨਿਰਪੱਖਤਾ ਹੌਂਸਲੇ ਦੇ ਨਾਲ ਨਾ ਸਿਰਫ ਜੀਵਨ ਜਾਂਚ ਸਿਖਾਈ ਸਗੋਂ ਕੌਮ ਦੀ ਖਾਤਿਰ ਸ਼ਹੀਦ ਹੋਣ ਦੀ ਪ੍ਰੇਰਨਾ ਦਿੱਤੀ। ਅਦਾਰਾ ਪੀਟੀਸੀ ਨੈਟਵਰਕ ਵੱਲੋਂ ਵਿਸ਼ਵ ਕੌਮਾਂਤਰੀ ਔਰਤ ਦਿਵਸ 'ਤੇ ਹਰ ਇੱਕ ਔਰਤ ਨੂੰ ਕੋਟਿ-ਕੋਟਿ ਪ੍ਰਣਾਮ -PTCNews

Related Post