Governor, LG reshuffle news: Taranjit Singh Sandhu ਹੋਣਗੇ Delhi ਦੇ ਨਵੇਂ ਲੈਫਟੀਨੈਂਟ ਗਵਰਨਰ, Droupadi Murmu ਵੱਲੋਂ ਕਈ ਰਾਜਾਂ ਵਿੱਚ ਨਵੇਂ ਰਾਜਪਾਲਾਂ ਦੀ ਨਿਯੁਕਤੀ

ਲੱਦਾਖ ਦੇ ਸਾਬਕਾ LG Kavinder Gupta ਨੂੰ Himachal Pradesh ਦਾ ਰਾਜਪਾਲ ਬਣਾਇਆ ਗਿਆ ਹੈ, ਅਤੇ ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਰਾਜਪਾਲ Shiv Pratap Shukla ਨੂੰ ਹੁਣ Telangana ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

By  Jasleen Kaur March 6th 2026 12:03 AM

PTC Web Desk: ਰਾਸ਼ਟਰਪਤੀ Droupadi Murmu ਨੇ ਵੀਰਵਾਰ ਰਾਤ ਨੂੰ ਦੇਸ਼ ਦੇ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਖੇਤਰਾਂ ਵਿੱਚ ਰਾਜਪਾਲਾਂ ਅਤੇ ਉਪ-ਰਾਜਪਾਲਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ। ਨਵੀਂ ਸੂਚੀ ਅਨੁਸਾਰ, RN Ravi ਨੂੰ West Bengal ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ, ਉਹ CV Ananda Bose ਦੀ ਜਗ੍ਹਾ ਲੈਣਗੇ।

ਸੇਵਾਮੁਕਤ ਲੈਫਟੀਨੈਂਟ ਜਨਰਲ Syed Ata Hasnain ਨੂੰ Bihar ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਦਿੱਲੀ ਵਿੱਚ ਵੀ ਪ੍ਰਸ਼ਾਸਨਕ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਅਨੁਸਾਰ Taranjit Singh Sandhu ਨੂੰ Delhi ਦਾ ਨਵਾਂ ਉਪ-ਰਾਜਪਾਲ (LG) ਨਿਯੁਕਤ ਕੀਤਾ ਗਿਆ ਹੈ, ਜਦਕਿ ਮੌਜੂਦਾ LG Vinai Kumar Saxena ਹੁਣ Ladakh ਦੇ ਉਪ-ਰਾਜਪਾਲ ਵਜੋਂ ਕਾਰਜਕਾਰੀ ਸੇਵਾਵਾਂ ਨਿਭਾਉਣਗੇ।

ਲੱਦਾਖ ਦੇ ਸਾਬਕਾ LG Kavinder Gupta ਨੂੰ Himachal Pradesh ਦਾ ਰਾਜਪਾਲ ਬਣਾਇਆ ਗਿਆ ਹੈ, ਅਤੇ ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਰਾਜਪਾਲ Shiv Pratap Shukla ਨੂੰ ਹੁਣ Telangana ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਦੇ ਨਾਲ-ਨਾਲ, Jishnu Dev Varma ਨੂੰ Maharashtra ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ, ਜਦਕਿ Nand Kishore ਨੂੰ Nagaland ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ। ਕੇਰਲ ਦੇ ਰਾਜਪਾਲ Rajendra Vishwanath Arlekha ਨੂੰ ਅਤਿਰਿਕਤ ਤੌਰ ਤੇ Tamil Nadu ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਨਿਯੁਕਤੀਆਂ ਰਾਜਾਂ ਅਤੇ ਕੇਂਦਰ ਸ਼ਾਸਤ ਖੇਤਰਾਂ ਵਿੱਚ ਪ੍ਰਸ਼ਾਸਨਕ ਸਥਿਰਤਾ ਅਤੇ ਰਾਜਨੀਤਿਕ ਤਬਦੀਲੀਆਂ ਲਈ ਕੀਤੀਆਂ ਗਈਆਂ ਹਨ।

Related Post