Hemkund Sahib: 20 ਮਈ ਤੋਂ ਸ਼ੁਰੂ ਹੋਵੇਗੀ ਸ਼ਰਧਾਲੂਆਂ ਲਈ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

ਸਿੱਖਾਂ ਦੇ ਪਵਿੱਤਰ ਧਾਮ ਹੇਮਕੁੰਟ ਸਾਹਿਬ ਦੇ ਕਪਾਟ ਅਗਲੀ 20 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਸਰਦਾਰ ਨਰਿੰਦਰਜੀਤ ਸਿੰਘ ਬਿੰਦਰਾ ਦੀ ਹਾਜ਼ਰੀ 'ਚ ਹੋਈ ਕਮੇਟੀ ਦੀ ਬੈਠਕ 'ਚ 20 ਮਈ ਨੂੰ ਹੇਮਕੁੰਟ ਸਾਹਿਬ ਦੇ ਕਪਾਟ ਸ਼ਰਧਾਲੂਆਂ ਲਈ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ।

By  Ramandeep Kaur April 5th 2023 04:19 PM -- Updated: April 5th 2023 04:21 PM

Hemkund Sahib: ਸਿੱਖਾਂ ਦੇ ਪਵਿੱਤਰ ਧਾਮ ਹੇਮਕੁੰਟ ਸਾਹਿਬ ਦੇ ਕਪਾਟ ਅਗਲੀ 20 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ।  ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਸਰਦਾਰ ਨਰਿੰਦਰਜੀਤ ਸਿੰਘ ਬਿੰਦਰਾ ਦੀ ਹਾਜ਼ਰੀ 'ਚ ਹੋਈ ਕਮੇਟੀ ਦੀ ਬੈਠਕ 'ਚ 20 ਮਈ ਨੂੰ ਹੇਮਕੁੰਟ ਸਾਹਿਬ ਦੇ ਕਪਾਟ ਸ਼ਰਧਾਲੂਆਂ ਲਈ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ। 

ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਸਰਦਾਰ ਨਰਿੰਦਰਜੀਤ ਸਿੰਘ ਬਿੰਦਰਾ ਨੇ ਮੁੱਖ ਸਕੱਤਰ ਐਸਐਸ ਸੰਧੂ ਨਾਲ ਮੁਲਾਕਾਤ ਕੀਤੀ।  ਗੱਲਬਾਤ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਸੂਬਾ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਟਰੱਸਟ ਵੱਲੋਂ ਇਸ ਸਾਲ ਹੇਮਕੁੰਟ ਦੀ ਯਾਤਰਾ 20 ਮਈ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਉਥੇ ਹੀ ਇਸ ਵਾਰ ਚਾਰਧਾਮ ਯਾਤਰਾ ਦੀ ਸ਼ੁਰੂਆਤ 22 ਅਪ੍ਰੈਲ ਤੋਂ ਹੋਵੇਗੀ।  

ਦੇਸ਼ - ਦੁਨੀਆ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਦੀ ਯਾਤਰਾ ਨੂੰ ਲੈ ਕੇ ਸਰਕਾਰ ਵੀ ਤਿਆਰੀਆਂ 'ਚ ਜੁਟੀ ਹੈ।  ਸਰਕਾਰ ਨੂੰ ਉਂਮੀਦ ਹੈ ਕਿ ਚਾਰਧਾਮ ਯਾਤਰਾ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇੱਕ ਨਵਾਂ ਰਿਕਾਰਡ ਬਣਾਏਗੀ। ਬਦਰੀਨਾਥ ਅਤੇ ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ਦੀ ਤਾਰੀਕ ਤੈਅ ਹੋ ਗਈ ਹੈ। ਬਦਰੀਨਾਥ ਦੇ 27 ਅਪ੍ਰੈਲ ਅਤੇ ਕੇਦਾਰਨਾਥ ਧਾਮ ਦੇ ਕਪਾਟ 25 ਅਪ੍ਰੈਲ ਨੂੰ ਖੁਲ੍ਹਣਗੇ।

ਦੱਸ ਦਈਏ ਕਿ 20 ਅਪ੍ਰੈਲ ਤੋਂ ਸ੍ਰੀ ਹੇਮਕੁੰਟ ਸਾਹਿਬ ਵਾਲੇ ਰਸਤੇ ਤੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਜਿਸਦਾ ਕਿ  20 ਮਈ ਤੋਂ PTC ਸਿਮਰਨ 'ਤੇ ਲਾਈਵ ਟੈਲੀਕਾਸਟ ਆਰੰਭ ਹੋਵੇਗਾ।  


ਇਹ ਵੀ ਪੜ੍ਹੋ: Amit Shah: ਹਨੂੰਮਾਨ ਜਯੰਤੀ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਜਾਰੀ ਕੀਤੀ ਐਡਵਾਈਜ਼ਰੀ

Related Post