ਅਟਾਰੀ ਸਰਹੱਦ ਵਿਖੇ ਸਾਬਕਾ ਸਰਪੰਚ ਦੇ ਪੁੱਤਰ ਕੋਲੋਂ ਹੈਰੋਇਨ ਬਰਾਮਦ

ਸਾਬਕਾ ਸਰਪੰਚ ਅਟਾਰੀ ਕਰਤਾਰ ਸਿੰਘ ਦਾ ਪੱਤਰ ਸ਼ਾਮ ਸਿੰਘ ਜੋ ਕਿ ਅਟਾਰੀ ਸਰਹੱਦ ਵਿਖੇ ਕੁਲੀ ਦਾ ਕੰਮ ਕਰਦਾ, ਉਸ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਣ 'ਤੇ ਪੁਲਿਸ ਥਾਣਾ ਘਰਿੰਡਾ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

By  Jasmeet Singh January 20th 2023 08:32 PM

ਅੰਮ੍ਰਿਤਸਰ, 20 ਜਨਵਰੀ (ਮਨਿੰਦਰ ਸਿੰਘ ਮੋਂਗਾ): ਸਾਬਕਾ ਸਰਪੰਚ ਅਟਾਰੀ ਕਰਤਾਰ ਸਿੰਘ ਦਾ ਪੱਤਰ ਸ਼ਾਮ ਸਿੰਘ ਜੋ ਕਿ ਅਟਾਰੀ ਸਰਹੱਦ ਵਿਖੇ ਕੁਲੀ ਦਾ ਕੰਮ ਕਰਦਾ, ਉਸ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਣ 'ਤੇ ਪੁਲਿਸ ਥਾਣਾ ਘਰਿੰਡਾ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਸਰਪੰਚ ਕਰਤਾਰ ਸਿੰਘ ਦਾ ਇਕ ਬੇਟਾ ਗੁਰਨਾਮ ਸਿੰਘ 'ਤੇ ਵੀ ਹੈਰੋਇਨ ਦਾ ਪਰਚਾ ਦਰਜ ਹੋਇਆ ਹੈ। ਐਫ.ਆਈ.ਆਰ ਵਿੱਚ ਦੱਸਿਆ ਗਿਆ ਕਿ ਬਰਾਮਦ ਹੈਰੋਇਨ ਦਾ ਭਾਰ 150 ਗ੍ਰਾਮ ਹੈ ਜਿਸਦੀ ਕਿ ਅੰਤਰਰਾਸ਼ਟਰੀ ਮਾਰਕੀਟ ਵਿੱਚ 15 ਲੱਖ ਰੁਪਏ ਕੀਮਤ ਬਣਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਲੀ ਸ਼ਾਮ ਸਿੰਘ ਅਟਾਰੀ ਕੋਲੋਂ ਵੱਡੀ ਮਾਤਰਾ 'ਚ ਹੈਰੋਇਨ ਫੜੇ ਜਾਣ ਤੋਂ ਪਹਿਲਾਂ ਵੀ ਅਟਾਰੀ ਸਰਹੱਦ ਵਿਖੇ ਸਥਿਤ ਆਈ.ਸੀ.ਪੀ ਵਿਖੇ ਕਾਲਜ ਕੰਟੀਨ 'ਚ ਚਾਹ ਵੇਚਣ ਦਾ ਕੰਮ ਕਰਦੇ ਨਜ਼ਦੀਕੀ ਕੋਲੋਂ ਸੀਆਈਏ ਸਟਾਫ਼ ਨੇ ਹੈਰੋਇਨ ਬਰਾਮਦ ਕਰ ਵੱਡੀ ਸਫ਼ਲਤਾ ਹਾਸਲ ਕੀਤੀ ਸੀ।

Related Post