Punjab Farmers Protest News : ਪੰਜਾਬ ਭਰ ’ਚ 2 ਘੰਟਿਆਂ ਲਈ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ, 17–18 ਨੂੰ DC ਦਫ਼ਤਰ ਦੇ ਬਾਹਰ ਧਰਨਾ
Punjab Farmers Protest News : ਪੰਜਾਬ ਭਰ ’ਚ ਮੁੜ ਤੋਂ ਮਾਹੌਲ ਭਖ ਸਕਦਾ ਹੈ। ਦੱਸ ਦਈਏ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ ਪੰਜਾਬ ਭਰ ’ਚ 5 ਦਸੰਬਰ ਨੂੰ 2 ਘੰਟਿਆਂ ਲਈ ਰੇਲ ਜਾਮ ਕੀਤਾ ਜਾਵੇਗਾ।
ਬਿਜਲੀ ਸੋਧ ਬਿੱਲ ਅਤੇ ਆਪਣੀਆਂ ਹੋਰ ਪੈਡਿੰਗ ਮੰਗਾਂ ਨੂੰ ਲੈ ਕੇ ਅੱਜ ਕਿਸਾਨਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ–ਪੱਤਰ ਸੌਂਪਿਆ। ਇਸ ਦੌਰਾਨ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਜੇ ਤੱਕ ਨਹੀਂ ਮਨਿਆ ਗਿਆ, ਜਿਸ ਕਾਰਨ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਚਾਹੇ ਬਿਜਲੀ ਦੇ ਨਿੱਜੀਕਰਨ ਦਾ ਮੁੱਦਾ ਹੋਵੇ ਜਾਂ ਸੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ, ਸਰਕਾਰ ਨੇ ਅਜੇ ਤੱਕ ਕੋਈ ਸਪਸ਼ਟ ਹੱਲ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ 5 ਦਸੰਬਰ ਨੂੰ ਕਿਸਾਨ 2 ਘੰਟਿਆਂ ਲਈ ਰੇਲ ਜਾਮ ਕਰ ਸਰਕਾਰ ਨੂੰ ਚਿਤਾਵਨੀ ਦੇਣਗੇ।
ਇਸ ਤੋਂ ਬਾਅਦ 17 ਅਤੇ 18 ਦਸੰਬਰ ਨੂੰ ਕਿਸਾਨ ਅੰਮ੍ਰਿਤਸਰ ਡੀ.ਸੀ. ਦਫ਼ਤਰ ਦੇ ਬਾਹਰ ਵੱਡਾ ਧਰਨਾ ਦੇਣਗੇ। ਪੰਧੇਰ ਨੇ ਕਿਹਾ ਕਿ ਜੇ ਸਰਕਾਰ ਦਾ ਕੋਈ ਨੁਮਾਇੰਦਾ ਗੱਲਬਾਤ ਲਈ ਆਉਣਾ ਚਾਹੇ ਤਾਂ ਕਿਸਾਨ ਤਿਆਰ ਹਨ, ਪਰ ਜੇ ਹਾਲ ਫਿਰ ਵੀ ਨਾ ਨਿਕਲਿਆ ਤਾਂ ਰੇਲ ਰੋਕੋ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Ajnala News : ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ
- PTC NEWS