Indian students death in London: ਦੱਖਣੀ ਲੰਡਨ ਵਿੱਚ ਦਰਦਨਾਕ ਅੱਗ ਹਾਦਸਾ: ਦੋ ਭਾਰਤੀ ਨੌਜਵਾਨਾਂ ਦੀ ਮੌਤ, ਤੀਜਾ ਬਚਿਆ ਪਰ ਜ਼ਖ਼ਮੀ
ਤੀਜਾ ਵਿਦਿਆਰਥੀ, ਜਿਸਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ, ਅੱਗ ਲੱਗਣ ਸਮੇਂ ਘਰ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ, ਹਾਲਾਂਕਿ ਉਸਨੂੰ ਚੋਟਾਂ ਆਈਆਂ।
Indian students' death in London: ਦੱਖਣੀ ਲੰਡਨ ਵਿੱਚ ਇਕ ਦਰਦਨਾਕ ਘਰ ਅੱਗ ਕਾਂਡ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਤੀਜਾ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਹ ਹਾਦਸਾ 23 ਫਰਵਰੀ ਨੂੰ Croydon ਦੇ ਇਕ ਕਿਰਾਏ ਦੇ ਮਕਾਨ ਵਿੱਚ ਵਾਪਰਿਆ, ਜਿੱਥੇ ਤਿੰਨ ਭਾਰਤੀ ਨਾਗਰਿਕ ਰਹਿ ਰਹੇ ਸਨ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਤਿੰਨਾਂ ਨੂੰ Croydon University Hospital ਭੇਜਿਆ ਗਿਆ। ਅਧਿਕਾਰੀਆਂ ਮੁਤਾਬਕ 28 ਸਾਲਾ Ganti Abhishek, ਜੋ ਆਂਧ੍ਰ ਪ੍ਰਦੇਸ਼ ਦੇ ਕਾਕੀਨਾਡਾ ਨਾਲ ਸੰਬੰਧਿਤ ਸੀ, ਦੀ ਮੌਕੇ ’ਤੇ ਹੀ ਧੂੰਏਂ ਕਾਰਨ ਮੌਤ ਹੋ ਗਈ। ਡਾਕਟਰਾਂ ਵੱਲੋਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ।
ਦੂਜੇ ਵਿਦਿਆਰਥੀ 26 ਸਾਲਾ Kamineni Sai Srikar, ਜੋ ਤੇਲੰਗਾਨਾ ਦੇ ਨਿਜ਼ਾਮਾਬਾਦ ਦਾ ਰਹਿਣ ਵਾਲਾ ਸੀ, ਨੂੰ ਗੰਭੀਰ ਹਾਲਤ ਵਿੱਚ ਦਾਖ਼ਲ ਕਰਵਾਇਆ ਗਿਆ। ਕਈ ਦਿਨਾਂ ਤੱਕ ਗੰਭੀਰ ਦੇਖਭਾਲ ਦੇ ਬਾਵਜੂਦ ਉਸਨੂੰ ਬ੍ਰੇਨ ਡੈਡ ਘੋਸ਼ਿਤ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸਦੀ ਵੀ ਮੌਤ ਹੋ ਗਈ। ਉਸਦੇ ਪਰਿਵਾਰ ਨੇ ਅਧਿਕਾਰੀਆਂ ਕੋਲ ਅਪੀਲ ਕੀਤੀ ਹੈ ਕਿ ਉਸਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਦੀ ਵਿਵਸਥਾ ਕੀਤੀ ਜਾਵੇ।
ਤੀਜਾ ਵਿਦਿਆਰਥੀ, ਜਿਸਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ, ਅੱਗ ਲੱਗਣ ਸਮੇਂ ਘਰ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ, ਹਾਲਾਂਕਿ ਉਸਨੂੰ ਚੋਟਾਂ ਆਈਆਂ। ਉਸਦਾ ਇਲਾਜ ਜਾਰੀ ਹੈ ਅਤੇ ਡਾਕਟਰਾਂ ਮੁਤਾਬਕ ਉਸਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।
Kamineni Sai Srikar ਨੇ ਹੈਦਰਾਬਾਦ ਤੋਂ ਇੰਜੀਨੀਅਰਿੰਗ ਦੀ ਪੜਾਈ ਪੂਰੀ ਕੀਤੀ ਸੀ ਅਤੇ ਉੱਚ ਸਿੱਖਿਆ ਲਈ UK ਆਇਆ ਹੋਇਆ ਸੀ, ਜਿੱਥੇ ਉਹ masters degree ਕਰ ਰਿਹਾ ਸੀ।
ਸਥਾਨਕ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।