ਜਲੰਧਰ 'ਚ ਲਾਸ਼ ਦੇ 2 ਟੁਕੜੇ ਕਰ ਕੇ ਗੰਦੇ ਨਾਲੇ 'ਚ ਸੁੱਟਿਆ : ਦੋਸ਼ੀ ਨੇ ਕਿਹਾ-ਦੋਹਾਂ ਨੇ ਮਿਲ ਕੇ ਕੀਤੀ ਚੋਰੀ, ਸਿਰਫ ਮੈਨੂੰ ਮਿਲੀ ਸਜ਼ਾ

ਜਾਂਚ 'ਚ ਸਾਹਮਣੇ ਆਇਆ ਕਿ ਦੋਸ਼ੀ ਅਤੇ ਮ੍ਰਿਤਕ ਨੇ ਮਿਲ ਕੇ ਚੋਰੀ ਕੀਤੀ ਸੀ ਪਰ ਦੋਸ਼ੀ ਨੂੰ ਹੀ ਸਜ਼ਾ ਮਿਲੀ ਸੀ। ਇਸੇ ਗੱਲ ਤੋਂ ਰੰਜਿਸ਼ ਰੱਖਦਿਆਂ ਉਸ ਨੇ ਪੈਰੋਲ ’ਤੇ ਆਉਣ ਮਗਰੋਂ ਮੁਲਜ਼ਮ ਦਾ ਕਤਲ ਕਰ ਦਿੱਤਾ।

By  Amritpal Singh April 27th 2024 06:41 PM

ਜਲੰਧਰ 'ਚ ਸ਼ਨੀਵਾਰ ਸਵੇਰੇ ਇਕ ਵਿਅਕਤੀ ਦੀ ਸਿਰ ਕੱਟੀ ਹੋਈ ਲਾਸ਼ ਇਕ ਗੰਦੇ ਨਾਲੇ 'ਚੋਂ ਮਿਲੀ। ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਪਹਿਚਾਣ ਕੀਤੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਂਚ 'ਚ ਸਾਹਮਣੇ ਆਇਆ ਕਿ ਦੋਸ਼ੀ ਅਤੇ ਮ੍ਰਿਤਕ ਨੇ ਮਿਲ ਕੇ ਚੋਰੀ ਕੀਤੀ ਸੀ ਪਰ ਦੋਸ਼ੀ ਨੂੰ ਹੀ ਸਜ਼ਾ ਮਿਲੀ ਸੀ। ਇਸੇ ਗੱਲ ਤੋਂ ਰੰਜਿਸ਼ ਰੱਖਦਿਆਂ ਉਸ ਨੇ ਪੈਰੋਲ ’ਤੇ ਆਉਣ ਮਗਰੋਂ ਮੁਲਜ਼ਮ ਦਾ ਕਤਲ ਕਰ ਦਿੱਤਾ।

ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਰਿੰਕਾ (35) ਵਾਸੀ ਅਲਾਵਲਪੁਰ ਵਜੋਂ ਹੋਈ ਹੈ। ਉਹ ਸਖ਼ਤ ਮਿਹਨਤ ਕਰਦਾ ਸੀ।

ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਕਾਤਲ ਦੀ ਪਛਾਣ ਸੋਨੂੰ ਵਜੋਂ ਹੋਈ ਹੈ। ਉਹ ਮ੍ਰਿਤਕ ਕੁਲਵਿੰਦਰ ਸਿੰਘ ਨੂੰ ਪਹਿਲਾਂ ਹੀ ਜਾਣਦਾ ਸੀ। ਸੋਨੂੰ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਚੋਰੀ ਦੀ ਵਾਰਦਾਤ ਉਸ ਨੇ ਕੁਲਵਿੰਦਰ ਨਾਲ ਮਿਲ ਕੇ ਕੀਤੀ ਹੈ। ਉਸ ਖ਼ਿਲਾਫ਼ ਥਾਣਾ ਆਦਮਪੁਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਸ ਨੂੰ ਇਸ ਚੋਰੀ ਦੇ ਕੇਸ ਵਿੱਚ ਹੀ ਇੱਕ ਸਾਲ ਦੀ ਸਜ਼ਾ ਹੋਈ ਸੀ। ਉਹ ਇਕ ਮਹੀਨਾ ਪਹਿਲਾਂ ਹੀ ਪੈਰੋਲ 'ਤੇ ਬਾਹਰ ਆਇਆ ਸੀ।

ਕੁਲਵਿੰਦਰ ਨੂੰ ਸਜ਼ਾ ਨਾ ਮਿਲਣ 'ਤੇ ਸੋਨੂੰ ਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਸ਼ਨੀਵਾਰ ਸਵੇਰੇ ਉਹ ਅਲਾਵਲਪੁਰ ਚੌਕੀ ਦੇ ਸਾਹਮਣੇ ਕੁਲਵਿੰਦਰ ਨੂੰ ਮਿਲਿਆ ਅਤੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਫਿਰ ਲਾਸ਼ ਨੂੰ ਛੁਪਾਉਣ ਦੀ ਨੀਅਤ ਨਾਲ ਨਾਲੇ ਵਿੱਚ ਸੁੱਟ ਦਿੱਤਾ।

ਸ਼ਨੀਵਾਰ ਸਵੇਰੇ ਜਿਵੇਂ ਹੀ ਕੁਲਵਿੰਦਰ ਦੀ ਲਾਸ਼ ਮਿਲੀ ਤਾਂ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਮੌਕੇ 'ਤੇ ਭਾਰੀ ਹੰਗਾਮਾ ਕੀਤਾ। ਪਰਿਵਾਰ ਵੱਲੋਂ ਚੌਕੀ ਅਲਾਵਲਪੁਰ ਦੇ ਬਾਹਰ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਪਰਿਵਾਰ ਕਾਫੀ ਦੇਰ ਤੱਕ ਚੌਕੀ ਦੇ ਬਾਹਰ ਹੜਤਾਲ 'ਤੇ ਬੈਠਾ ਰਿਹਾ।

Related Post