Madhavi Raje Scindia Died: ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੀ ਮਾਂ ਮਾਧਵੀ ਰਾਜੇ ਸਿੰਧੀਆ ਦਾ ਦਿਹਾਂਤ, ਦਿੱਲੀ ਏਮਜ਼ ਵਿੱਚ ਚੱਲ ਰਿਹਾ ਸੀ ਇਲਾਜ

ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਦੀ ਮਾਂ ਮਾਧਵੀ ਰਾਜੇ ਸਿੰਧੀਆ ਦਾ ਬੁੱਧਵਾਰ ਨੂੰ ਦਿੱਲੀ ਏਮਜ਼ ਵਿੱਚ ਦੇਹਾਂਤ ਹੋ ਗਿਆ।

By  Amritpal Singh May 15th 2024 01:49 PM -- Updated: May 15th 2024 02:20 PM

Madhavi Raje Scindia Died: ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਦੀ ਮਾਂ ਮਾਧਵੀ ਰਾਜੇ ਸਿੰਧੀਆ ਦਾ ਬੁੱਧਵਾਰ ਨੂੰ ਦਿੱਲੀ ਏਮਜ਼ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਵੇਰੇ 9.28 ਵਜੇ ਆਖਰੀ ਸਾਹ ਲਿਆ। ਸਿੰਧੀਆ ਪਰਿਵਾਰ ਦੀ ਰਾਣੀ ਮਾਂ ਪਿਛਲੇ ਕੁਝ ਦਿਨਾਂ ਤੋਂ ਏਮਜ਼ 'ਚ ਵੈਂਟੀਲੇਟਰ 'ਤੇ ਸੀ।

ਮਾਧਵੀ ਰਾਜੇ ਦਾ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਉਹ ਨਿਮੋਨੀਆ ਦੇ ਨਾਲ-ਨਾਲ ਸੇਪਸਿਸ ਤੋਂ ਵੀ ਪੀੜਤ ਸੀ।

ਹਾਲ ਹੀ ਵਿੱਚ, ਤੀਜੇ ਪੜਾਅ ਦੀ ਵੋਟਿੰਗ ਤੋਂ ਠੀਕ ਪਹਿਲਾਂ, ਸਿੰਧੀਆ ਪਰਿਵਾਰ ਦੀ ਰਾਣੀ ਮਾਂ ਨੂੰ ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ ਦਿੱਲੀ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।

ਦਿੱਲੀ ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਮਾਧਵੀ ਰਾਜੇ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਮੱਧ ਪ੍ਰਦੇਸ਼ ਦੇ ਗਵਾਲੀਅਰ ਲਿਆਂਦਾ ਜਾਵੇਗਾ।

ਦੱਸ ਦੇਈਏ ਕਿ ਦਿੱਲੀ ਦੇ ਇੱਕ ਹਸਪਤਾਲ ਵਿੱਚ ਪਿਛਲੇ ਮਹੀਨਿਆਂ ਤੋਂ ਜ਼ੇਰੇ ਇਲਾਜ ਮਾਧਵੀ ਰਾਜੇ ਸਿੰਧੀਆ ਦੀ ਸਿਹਤ ਨਾਜ਼ੁਕ ਪੜਾਅ 'ਤੇ ਪਹੁੰਚ ਗਈ ਸੀ। ਗੁਨਾ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਜੋਤੀਰਾਦਿੱਤਿਆ ਸਿੰਧੀਆ ਆਪਣੀ ਪਤਨੀ ਪ੍ਰਿਅਦਰਸ਼ਨੀ ਰਾਜੇ ਅਤੇ ਬੇਟੇ ਮਹਾਆਰਯਮਨ ਸਿੰਧੀਆ ਦੇ ਨਾਲ ਚੋਣ ਪ੍ਰਚਾਰ ਅੱਧ ਵਿਚਾਲੇ ਛੱਡ ਕੇ ਦਿੱਲੀ ਜਾਣਾ ਪਿਆ।

ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਚੋਣ ਪ੍ਰਚਾਰ ਦੌਰਾਨ ਪਿਛਲੇ ਇੱਕ ਮਹੀਨੇ ਤੋਂ ਗੁਨਾ-ਅਸ਼ੋਕਨਗਰ ਅਤੇ ਸ਼ਿਵਪੁਰੀ ਵਿੱਚ ਸਨ। ਇਸ ਦੌਰਾਨ ਕੇਂਦਰੀ ਮੰਤਰੀ ਦੀ ਮਾਂ ਮਾਧਵੀ ਰਾਜੇ ਸਿੰਧੀਆ ਦੀ ਸਿਹਤ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੀਆਂ ਖਬਰਾਂ ਆ ਰਹੀਆਂ ਹਨ।

ਮਾਧਵੀ ਰਾਜੇ ਬਾਰੇ ਜਾਣੋ

ਤੁਹਾਨੂੰ ਦੱਸ ਦੇਈਏ ਕਿ ਮਾਧਵੀ ਸਿੰਧੀਆ ਵੀ ਸ਼ਾਹੀ ਪਰਿਵਾਰ ਤੋਂ ਆਉਂਦੀ ਹੈ। ਉਨ੍ਹਾਂ ਦੇ ਪੇਕੇ ਘਰ ਦਾ ਵੀ ਸ਼ਾਨਦਾਰ ਇਤਿਹਾਸ ਹੈ। ਮਾਧਵੀ ਰਾਜੇ ਸਿੰਧੀਆ ਦੇ ਦਾਦਾ, ਜੁਡ ਸ਼ਮਸ਼ੇਰ ਜੰਗ ਬਹਾਦਰ, ਨੇਪਾਲ ਦੇ ਪ੍ਰਧਾਨ ਮੰਤਰੀ ਸਨ। ਕਿਸੇ ਸਮੇਂ ਉਹ ਰਾਣਾ ਵੰਸ਼ ਦਾ ਮੁਖੀ ਵੀ ਸੀ। ਮਾਧਵੀ ਰਾਜੇ ਸਿੰਧੀਆ ਨੂੰ ਰਾਜਕੁਮਾਰੀ ਕਿਰਨ ਰਾਜ ਲਕਸ਼ਮੀ ਦੇਵੀ ਵਜੋਂ ਵੀ ਜਾਣਿਆ ਜਾਂਦਾ ਹੈ। ਸਾਲ 1966 ਵਿੱਚ, ਨੇਪਾਲ ਦੇ ਸ਼ਾਹੀ ਪਰਿਵਾਰ ਦੀ ਰਾਜਕੁਮਾਰੀ ਮਾਧਵੀ ਦਾ ਵਿਆਹ ਗਵਾਲੀਅਰ ਦੇ ਮਹਾਰਾਜਾ ਜੋਤੀਰਾਦਿੱਤਿਆ ਸਿੰਧੀਆ ਦੇ ਪਿਤਾ ਮਾਧਵਰਾਓ ਸਿੰਧੀਆ ਨਾਲ ਹੋਇਆ ਸੀ। ਜ਼ਿਕਰਯੋਗ ਹੈ ਕਿ 30 ਸਤੰਬਰ 2001 ਨੂੰ ਮੈਨਪੁਰੀ (ਯੂ.ਪੀ.) ਨੇੜੇ ਇਕ ਜਹਾਜ਼ ਹਾਦਸੇ ਵਿਚ ਤਤਕਾਲੀ ਕਾਂਗਰਸੀ ਨੇਤਾ ਮਾਧਵਰਾਓ ਸਿੰਧੀਆ ਦੀ ਮੌਤ ਹੋ ਗਈ ਸੀ।


Related Post