Ludhiana Ladhowal Toll Plaza : ਲਾਡੋਵਾਲ ਟੋਲ ਪਲਾਜ਼ਾ ’ਤੇ ਕਰਮਚਾਰੀਆਂ ਵੱਲੋਂ ਹੰਗਾਮਾ, ਟੋਲ ਟੈਕਸ ਬੂਥਲੈੱਸ ਕਰਨ ਖਿਲਾਫ ਹੋ ਰਿਹਾ ਵਿਰੋਧ
Ludhiana Ladhowal Toll Plaza : ਲੁਧਿਆਣਾ ’ਚ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਟੋਲ ਪਲਾਜ਼ਿਆਂ ਨੂੰ ਨਕਦੀ ਰਹਿਤ ਬਣਾਉਣ ਅਤੇ ਉਨ੍ਹਾਂ ਨੂੰ ਸੈਟੇਲਾਈਟ ਡਿਜੀਟਲ ਸਿਸਟਮ ਨਾਲ ਜੋੜਨ ਦੇ ਫੈਸਲੇ ਖਿਲਾਫ ਲਾਡੋਵਾਲ ਟੋਲ ਪਲਾਜ਼ਾ ਵਿਖੇ ਵੱਡੀ ਗਿਣਤੀ ’ਚ ਇੱਕਠ ਹੋਇਆ ਹੈ। ਦੱਸ ਦਈਏ ਕਿ ਪੰਜਾਬ ਭਰ ਦੇ ਟੋਲ ਟੈਕਸ ਵਰਕਰ ਯੂਨੀਅਨ ਮੁਲਾਜ਼ਮ ਵਰਕਰ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਲਾਡੋਵਾਲ ਟੋਲ ਪਲਾਜ਼ਾ ’ਤੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਨ੍ਹਾਂ ਮੁਲਾਜ਼ਮਾਂ ਨੇ ਕਿਹਾ ਹੈ ਕਿ ਜੇਕਰ ਟੋਲ ਟੈਕਸ ਬੂਥਲੈੱਸ ਕਰ ਦਿੱਤੇ ਜਾਣਗੇ ਤਾਂ ਲੱਖਾਂ ਨੌਜਵਾਨ ਦੇਸ਼ ਭਰ ਦਾ ਜੋ ਇਨ੍ਹਾਂ ਟੋਲ ਟੈਕਸ ਤੇ ਕੰਮ ਕਰ ਰਿਹਾ ਹੈ ਉਹ ਬੇਰੋਜ਼ਗਾਰ ਹੋ ਜਾਣਗੇ। ਵਰਕਰਾਂ ਨੇ ਕਿਹਾ ਕਿ ਇਸ ਨਾਲ ਲੱਖਾਂ ਪਰਿਵਾਰ ਗੁਜ਼ਾਰਾ ਕਰ ਰਹੇ ਹਨ। ਅਜਿਹਾ ਕਰਨ ਦੇ ਨਾਲ ਉਹ ਪਰਿਵਾਰ ਕਿੱਥੇ ਜਾਣਗੇ। ਵਰਕਰਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਆਪਣਾ ਇਹ ਫੈਸਲਾ ਵਾਪਸ ਲਵੇ।
ਵਰਕਰਾਂ ਨੇ ਕਿਹਾ ਕਿ ਪਹਿਲਾਂ ਹੀ ਉਹ ਬਹੁਤ ਘੱਟ ਤਨਖਾਹਾਂ ’ਤੇ ਆਪਣੀ ਜਿੰਦਗੀ ਰੀਸਕ ਦੇ ਵਿੱਚ ਪਾ ਕੇ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੇ ਹੱਕਾਂ ’ਤੇ ਡਾਕੇ ਪਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਬੇਰੋਜ਼ਗਾਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ, ਜਿਸ ’ਤੇ ਰੋਕ ਲਗਾਈ ਜਾਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਕੋਈ ਫੈਸਲਾ ਲਾਗੂ ਕੀਤਾ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਇਸ ਦੇ ਖਿਲਾਫ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ : Faridkot ’ਚ ਕਾਰ ਨੇ ਸੜਕ ’ਤੇ ਜਾ ਰਹੇ ਤਿੰਨ ਲੋਕਾਂ ਨੂੰ ਮਾਰੀ ਟੱਕਰ, ਇੱਕ ਦੀ ਹਾਲਤ ਗੰਭੀਰ, 2 ਨੂੰ ਵੱਜੀਆਂ ਸੱਟਾਂ
- PTC NEWS