IND vs AUS Mohali: ਮੁਹਾਲੀ ਚ 4 ਸਾਲ ਬਾਅਦ ਖੇਡਿਆ ਜਾਵੇਗਾ ਵਨਡੇ ਮੈਚ, ਜਾਣੋ ਕੀ ਕਹਿੰਦੀ ਹੈ ਪਿੱਚ ਰਿਪੋਰਟ
IND vs AUS Mohali: ਭਾਰਤੀ ਟੀਮ ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਆਸਟਰੇਲੀਆ ਖਿਲਾਫ ਆਖਰੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ।
IND vs AUS Mohali: ਭਾਰਤੀ ਟੀਮ ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਆਸਟਰੇਲੀਆ ਖਿਲਾਫ ਆਖਰੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ (ਸ਼ੁੱਕਰਵਾਰ) ਮੋਹਾਲੀ ਦੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਹੁਣ ਤੱਕ ਮੋਹਾਲੀ 'ਚ ਖੇਡੇ ਗਏ ਵਨਡੇ ਮੈਚਾਂ 'ਚ ਆਸਟ੍ਰੇਲੀਆ ਦਾ ਰਿਕਾਰਡ ਬਹੁਤ ਸ਼ਾਨਦਾਰ ਰਿਹਾ ਹੈ। ਮੁਹਾਲੀ ਦੀ ਧਰਤੀ 'ਤੇ ਖੇਡੇ ਗਏ 7 ਵਨਡੇ 'ਚੋਂ 6 ਆਸਟ੍ਰੇਲੀਆ ਨੇ ਜਿੱਤੇ ਹਨ।
ਆਸਟ੍ਰੇਲੀਆ ਨੇ ਮੁਹਾਲੀ 'ਚ ਭਾਰਤ ਖਿਲਾਫ 5 ਅਤੇ ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਖਿਲਾਫ 1-1 ਮੈਚ ਖੇਡੇ ਹਨ। ਆਸਟ੍ਰੇਲੀਆ ਨੇ ਭਾਰਤ ਖਿਲਾਫ ਖੇਡੇ ਗਏ 5 ਮੈਚਾਂ 'ਚੋਂ 4 'ਚ ਜਿੱਤ ਦਰਜ ਕੀਤੀ ਹੈ। ਅਜਿਹੇ 'ਚ ਮੁਹਾਲੀ 'ਚ ਆਸਟ੍ਰੇਲੀਆ ਖਿਲਾਫ਼ ਪਹਿਲਾ ਵਨਡੇ ਭਾਰਤ ਲਈ ਆਸਾਨ ਨਹੀਂ ਹੋਵੇਗਾ। ਦੋਵਾਂ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਜਦਕਿ ਮੁਹਾਲੀ 'ਚ ਹੋਈ ਇਕਲੌਤੀ ਹਾਰ 'ਚ ਆਸਟ੍ਰੇਲੀਆ ਨੂੰ ਮੁਹਾਲੀ 'ਚ ਭਾਰਤ ਤੋਂ ਸਿਰਫ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਆਸਟ੍ਰੇਲੀਆ ਨੇ ਆਪਣਾ ਪਹਿਲਾ ਮੈਚ ਭਾਰਤ ਦੇ ਖਿਲਾਫ ਨਹੀਂ ਬਲਕਿ ਵੈਸਟਇੰਡੀਜ਼ ਖਿਲਾਫ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈ.ਐੱਸ. ਬਿੰਦਰਾ ਸਟੇਡੀਅਮ 'ਚ ਖੇਡਿਆ, ਜਿਸ 'ਚ ਆਸਟ੍ਰੇਲੀਆ ਨੇ 5 ਦੌੜਾਂ ਨਾਲ ਜਿੱਤ ਦਰਜ ਕੀਤੀ। ਇਹ ਮੈਚ ਮਾਰਚ 1996 ਵਿੱਚ ਖੇਡਿਆ ਗਿਆ ਸੀ। ਇਸ ਤੋਂ ਬਾਅਦ ਇਸ ਸਾਲ ਨਵੰਬਰ ਦੇ ਮਹੀਨੇ ਇੱਥੇ ਆਸਟਰੇਲੀਆ ਦਾ ਸਾਹਮਣਾ ਭਾਰਤ ਨਾਲ ਹੋਇਆ, ਜਿਸ ਵਿੱਚ ਕੰਗਾਰੂ ਟੀਮ ਨੂੰ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਤੋਂ ਬਾਅਦ ਖੇਡੇ ਗਏ ਸਾਰੇ ਪੰਜ ਮੈਚ ਆਸਟ੍ਰੇਲੀਆ ਨੇ ਜਿੱਤ ਲਏ ਹਨ। ਅਜਿਹੇ 'ਚ ਅੱਜ ਦੋਵਾਂ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਕਾਫੀ ਦਿਲਚਸਪ ਹੋਵੇਗਾ।