Eid-Ul-Adha 2023: ਦੇਸ਼ਭਰ ‘ਚ ਬਕਰੀਦ ਦੀ ਧੂਮ, PM ਸਣੇ ਇਨ੍ਹਾਂ ਦਿੱਗਜ ਨੇਤਾਵਾਂ ਨੇ ਦਿੱਤੀਆਂ ਈਦ ਦੀਆਂ ਵਧਾਈਆਂ

ਦੇਸ਼ ਭਰ ‘ਚ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ (ਈਦ-ਉਲ-ਅਧਾ) ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

By  Aarti June 29th 2023 10:02 AM

Eid-Ul-Adha 2023: ਦੇਸ਼ ਭਰ ‘ਚ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ (ਈਦ-ਉਲ-ਅਧਾ) ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦਿੱਲੀ ਦੀ ਜਾਮਾ ਮਸਜਿਦ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ ਅਦਾ ਕੀਤੀ। ਇਸ ਤੋਂ ਬਾਅਦ ਇੱਕ ਦੂਜੇ ਦੇ ਗਲੇ ਲੱਗ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਚੱਲਦੇ ਮਸਜਿਦਾਂ ਦੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤਾ ਗਿਆ ਹੈ। 


ਦੱਸ ਦਈਏ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਬਕਰੀਦ ਦਾ ਤਿਉਹਾਰ ਕੁਰਬਾਨੀ ਅਤੇ ਬਲੀਦਾਨ ਵਜੋਂ ਮਨਾਇਆ ਜਾਂਦਾ ਹੈ। ਬਕਰੀਦ ਮਨਾਉਣ ਦਾ ਕਾਰਨ ਹਜ਼ਰਤ ਇਬਰਾਹੀਮ ਨੂੰ ਮੰਨਿਆ ਜਾਂਦਾ ਹੈ। 

ਮੁਸਲਮਾਨ ਭਾਈਚਾਰੇ ਦਾ ਪ੍ਰਸਿੱਧ ਤਿਓਹਾਰ ਈਦ ਉੱਲ ਜ਼ੁਹਾ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਦਿਗਜ਼ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।


ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕਰਦੇ ਹੋਏ ਕਿਹਾ ਕਿ ਈਦ-ਉਜ-ਜੁਹਾ ਦੇ ਮੌਕੇ 'ਤੇ ਮੈਂ ਸਾਰੇ ਦੇਸ਼ਵਾਸੀ, ਖਾਸ ਤੌਰ 'ਤੇ ਮੁਸਲਿਮ ਭਾਈਚਾਰੇ ਦੇ ਭਰਾਵਾਂ ਅਤੇ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਈਦ-ਉਜ-ਜੁਹਾ ਪ੍ਰੇਮ, ਉਸਗ ਅਤੇ ਬਲਿਦਾਨ ਦਾ ਪਵਿੱਤਰ ਤਿਉਹਾਰ ਹੈ। ਇਹ ਤਿਉਹਾਰ ਸਾਨੂੰ ਤਿਆਗ ਦੇ ਮਾਰਗ 'ਤੇ ਚੱਲਣ ਅਤੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਕਰਨ ਦੀ ਪ੍ਰੇਰਨਾ ਦਿੰਦਾ ਹੈ। ਆਓ, ਇਸ ਮੌਕੇ 'ਤੇ ਆਪਸੀ ਭਾਈਚਾਰਾ ਅਤੇ ਸਮਾਜ ਵਿਚ ਆਪਸੀ ਸਦਭਾਵਨਾ ਨੂੰ ਵਧਾਉਣ ਦਾ ਪ੍ਰਣ ਕਰੀਏ।


ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ‘ਚ ਵਸਦੇ ਤਮਾਮ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਈਦ-ਉਲ-ਅਧਾ ਦੀਆਂ ਮੁਬਾਰਕਾਂ। ਇਹ ਦਿਨ ਸਾਰਿਆਂ ਲਈ ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਵੇ। ਇਹ ਸਾਡੇ ਸਮਾਜ ਵਿੱਚ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਵੀ ਬਰਕਰਾਰ ਰੱਖੇ। ਈਦ ਮੁਬਾਰਕ!


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਈਦ-ਉੱਲ-ਜ਼ੂਹਾ ਦੇ ਪਾਵਨ ਦਿਹਾੜੇ ਮੌਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ। ਅੱਲ੍ਹਾ ਸਭਨਾਂ ‘ਤੇ ਮੇਹਰ ਬਣਾਈ ਰੱਖੇ…

Related Post