ਜਿਸ ਵਿਅਕਤੀ ਨੂੰ ਮ੍ਰਿਤਕ ਦੱਸ ਕੇ ਪਰਿਵਾਰ ਨੇ ਲਈ ਸੀ ਨੌਕਰੀ , 11 ਸਾਲ ਬਾਅਦ ਮਿਲਿਆ ਜਿਉਂਦਾ    

By  Shanker Badra June 21st 2021 03:26 PM

ਪੱਛਮੀ ਬੰਗਾਲ ਵਿੱਚ ਰੇਲਵੇ ਵਿਭਾਗ ਨਾਲ ਜੁੜਿਆ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਾਲ 2010 ਯਾਨੀ ਤਕਰੀਬਨ 11 ਸਾਲ ਪਹਿਲਾਂ ਜਨੇਸ਼ਵਰੀ ਐਕਸਪ੍ਰੈਸ ਨਾਲ ਜੋ ਹਾਦਸਾ ਵਾਪਰਿਆ ਹੋਇਆ , ਉਸ ਵਿੱਚ ਜਿਸ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ , ਉਹ ਜ਼ਿੰਦਾ ਨਿਕਲਿਆ। ਹੈਰਾਨੀ ਦੀ ਗੱਲ ਹੈ ਕਿ ਵਿਅਕਤੀ ਨੂੰ ਪਰਿਵਾਰ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਇਸ ਅਧਾਰ 'ਤੇ ਮੁਆਵਜ਼ਾ, ਨੌਕਰੀ ਲਈ ਗਈ ਸੀ। ਪਰ ਹੁਣ ਕਰੀਬ 11 ਸਾਲ ਪਹਿਲਾਂ ਇਹ ਖੁਲਾਸਾ ਹੋਇਆ ਕਿ ਜਿਸ ਮ੍ਰਿਤਕ ਵਿਅਕਤੀ ਦੇ ਨਾਮ 'ਤੇ ਇਹ ਸਭ ਹੋਇਆ ਹੈ ,ਉਹ ਜੀਉਂਦਾ ਹੈ। ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। ਹੁਣ ਜਦੋਂ ਇਹ ਮਾਮਲਾ ਸਾਹਮਣੇ ਆਇਆ, ਸੀਬੀਆਈ ਨੇ ਉਸ ਆਦਮੀ ਦੀ ਭੈਣ (ਜਿਸ ਨੂੰ ਮੁਆਵਜ਼ੇ ਦੇ ਨਾਮ 'ਤੇ ਨੌਕਰੀ ਮਿਲੀ) ਅਤੇ ਉਸਦੇ ਪਿਤਾ ਨੂੰ ਪੁੱਛਗਿੱਛ ਲਈ ਬੁਲਾਇਆ। ਮਈ 2010 ਵਿਚ ਹੋਏ ਉਸ ਰੇਲ ਹਾਦਸੇ ਵਿਚ 148 ਲੋਕਾਂ ਦੀ ਜਾਨ ਚਲੀ ਗਈ ਸੀ। ਹਾਵੜਾ-ਮੁੰਬਈ ਜਨੇਸ਼ਵਰੀ ਐਕਸਪ੍ਰੈਸ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ ਸਨ। ਫਿਰ ਇਹ ਹਾਦਸਾ ਝਾਰਗਾਮ ਦੇ ਨਜ਼ਦੀਕ ਇਕ ਮਾਲ ਗੱਡੀ ਨਾਲ ਟਕਰਾਉਣ ਕਾਰਨ ਵਾਪਰਿਆ। ਇਸ ਹਾਦਸੇ ਦੇ ਸੰਬੰਧ ਵਿਚ ਫਿਰ ਇਕ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਬੇਟੇ ਦੀ ਇਸ ਘਟਨਾ ਵਿਚ ਮੌਤ ਹੋ ਗਈ ਸੀ, ਫਿਰ ਡੀਐਨਏ ਨਮੂਨੇ ਨੂੰ ਵੀ ਅਧਾਰ ਬਣਾਇਆ ਗਿਆ ਸੀ। ਅਜਿਹੀ ਸਥਿਤੀ ਵਿਚ ਇਸਦੇ ਨਿਯਮਾਂ ਅਨੁਸਾਰ ਰੇਲਵੇ ਨੇ 'ਮ੍ਰਿਤਕ' ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਮੁਆਵਜ਼ਾ ਦਿੱਤਾ। ਵਿਅਕਤੀ ਦੀ ਭੈਣ ਨੂੰ ਪੂਰਬੀ ਰੇਲਵੇ ਵਿੱਚ ਸਿਗਨਲ ਵਿਭਾਗ ਵਿੱਚ ਨੌਕਰੀ ਮਿਲ ਗਈ ਪਰ ਹਾਲ ਹੀ ਵਿਚ ਇਕ ਸ਼ਿਕਾਇਤ ਮਿਲੀ ਸੀ ਕਿ ਮ੍ਰਿਤਕ ਵਿਅਕਤੀ ਅਸਲ ਵਿਚ ਜ਼ਿੰਦਾ ਸੀ। ਜਦੋਂ ਰੇਲਵੇ ਨੇ ਜਾਂਚ ਬੈਠਾਈ ਤੇ ਮਾਮਲਾ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਫਿਰ ਸਾਰੀ ਸੱਚਾਈ ਸਾਹਮਣੇ ਆ ਗਈ। -PTCNews

Related Post