Fri, May 24, 2024
Whatsapp

World Laughter Day 2024: ਕਦੋ ਅਤੇ ਕਿਉਂ ਮਨਾਇਆ ਜਾਂਦਾ ਹੈ ? 'ਵਿਸ਼ਵ ਹਾਸਾ ਦਿਵਸ', ਜਾਣੋ ਇਸ ਦਾ ਇਤਿਹਾਸ

ਵਿਸ਼ਵ ਹਾਸਾ ਦਿਵਸ ਹਰ ਸਾਲ ਮਈ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਲੋਕਾਂ ਨੂੰ ਹਾਸੇ ਦੇ ਸਕਾਰਾਤਮਕ ਲਾਭਾਂ ਬਾਰੇ ਜਾਗਰੂਕ ਕਰਨਾ ਹੈ।

Written by  Aarti -- May 05th 2024 10:00 AM
World Laughter Day 2024: ਕਦੋ ਅਤੇ ਕਿਉਂ ਮਨਾਇਆ ਜਾਂਦਾ ਹੈ ? 'ਵਿਸ਼ਵ ਹਾਸਾ ਦਿਵਸ', ਜਾਣੋ ਇਸ ਦਾ ਇਤਿਹਾਸ

World Laughter Day 2024: ਕਦੋ ਅਤੇ ਕਿਉਂ ਮਨਾਇਆ ਜਾਂਦਾ ਹੈ ? 'ਵਿਸ਼ਵ ਹਾਸਾ ਦਿਵਸ', ਜਾਣੋ ਇਸ ਦਾ ਇਤਿਹਾਸ

World Laughter Day 2024: ਮਸ਼ਹੂਰ ਕਲਾਕਾਰ ਚਾਰਲੀ ਚੈਪਲਿਨ ਦੇ ਕਹਿ ਮੁਤਾਬਕ ਹਾਸੇ ਤੋਂ ਬਿਨਾਂ ਬਿਤਾਇਆ ਗਿਆ ਦਿਨ ਬਰਬਾਦੀ ਵਾਲਾ ਦਿਨ ਹੁੰਦਾ ਹੈ'। ਦਸ ਦਈਏ ਕਿ ਹਾਸਾ ਜ਼ਿੰਦਗੀ ਦੀਆਂ ਸਭ ਤੋਂ ਵਧੀਆ ਚੀਜ਼ਾਂ 'ਚੋ ਇੱਕ ਹੈ, ਜੋ ਸਾਡੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ 'ਤੇ ਬਹੁਤ ਸਾਰੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ। ਇਸ ਤੋਂ ਇਲਾਵਾ ਹੱਸਣ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਸਾਡਾ ਪਾਚਨ ਤੰਤਰ ਵੀ ਤੰਦਰੁਸਤ ਹੁੰਦਾ ਹੈ, ਤਾਂ ਆਉ ਜਾਣਦੇ ਹਾਂ ਵਿਸ਼ਵ ਹਾਸਰਸ ਦਿਵਸ ਕਦੋ ਅਤੇ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦਾ ਇਤਿਹਾਸ ਕੀ ਹੈ? 

ਵਿਸ਼ਵ ਹਾਸਾ ਦਿਵਸ  ਕਦੋ ਮਨਾਇਆ ਜਾਂਦਾ ਹੈ? 


ਵਿਸ਼ਵ ਹਾਸਾ ਦਿਵਸ ਹਰ ਸਾਲ ਮਈ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਲੋਕਾਂ ਨੂੰ ਹਾਸੇ ਦੇ ਸਕਾਰਾਤਮਕ ਲਾਭਾਂ ਬਾਰੇ ਜਾਗਰੂਕ ਕਰਨਾ ਹੈ। ਦਸ ਦਈਏ ਕਿ ਇਹ ਦਿਨ ਪਹਿਲੀ ਵਾਰ 1998 'ਚ ਮਨਾਇਆ ਗਿਆ ਸੀ ਅਤੇ ਉਦੋਂ ਤੋਂ ਇਹ ਵਿਸ਼ਵ ਭਰ 'ਚ ਕਈ ਦੇਸ਼ਾਂ 'ਚ ਮਨਾਇਆ ਜਾਣ ਵਾਲਾ ਇੱਕ ਵਿਸ਼ਵਵਿਆਪੀ ਸਮਾਗਮ ਬਣ ਗਿਆ ਹੈ।

ਵਿਸ਼ਵ ਹਾਸਾ ਦਿਵਸ ਕਿਉਂ ਮਨਾਇਆ ਜਾਂਦਾ ਹੈ?

ਇਸ ਦਿਨ ਨੂੰ ਮਨਾਉਣ ਦਾ ਕਾਰਨ ਦੁਨੀਆ ਭਰ 'ਚ ਹਾਸੇ ਨੂੰ ਉਤਸ਼ਾਹਿਤ ਕਰਨਾ ਹੈ। ਦਸ ਦਈਏ ਕਿ ਅੱਜ ਦੀ ਤਣਾਅ ਭਰੀ ਜ਼ਿੰਦਗੀ ਕਾਰਨ ਲੋਕ ਕਈ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਭਾਵੇਂ ਤੁਸੀਂ ਡਾਕਟਰ ਦੀ ਸਲਾਹ ਲਓ, ਸਭ ਤੋਂ ਪਹਿਲਾਂ ਤੁਹਾਨੂੰ ਖੁਸ਼ ਰਹਿਣ ਦੀ ਸਲਾਹ ਦਿੱਤੀ ਜਾਵੇਗੀ। 

ਵਿਸ਼ਵ ਹਾਸਾ ਦਿਵਸ ਦਾ ਇਤਿਹਾਸ : 

ਇਹ ਦਿਨ ਪਹਿਲੀ ਵਾਰ 10 ਮਈ 1998 ਨੂੰ ਮਨਾਇਆ ਗਿਆ ਸੀ ਅਤੇ ਇਸਦੀ ਸ਼ੁਰੂਆਤ ਡਾ. ਮਦਨ ਕਟਾਰੀਆ ਦੁਆਰਾ ਕੀਤੀ ਗਈ ਸੀ। ਦਸ ਦਈਏ ਕਿ ਇਸ ਦਿਨ ਦਾ ਪਹਿਲਾ ਜਸ਼ਨ ਮੁੰਬਈ 'ਚ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਸਿਰਫ ਕੁਝ ਪ੍ਰਤੀਯੋਗੀਆਂ ਨੇ ਭਾਗ ਲਿਆ ਸੀ, ਜਿਸ ਤੋਂ ਬਾਅਦ ਇਸ ਦਿਨ ਨੇ ਤੇਜ਼ੀ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਦੂਜੇ ਦੇਸ਼ਾਂ 'ਚ ਫੈਲ ਗਈ। ਫਿਰ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਹੋਰ ਕਈ ਦੇਸ਼ਾਂ 'ਚ ਇਸ ਦਿਵਸ ਸਬੰਧੀ ਸਮਾਗਮ ਕਰਵਾਏ ਗਏ।

ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਅਤੇ ਤਣਾਅ ਨੂੰ ਘਟਾਉਣ ਲਈ ਹਾਸੇ ਦਾ ਸੰਦੇਸ਼ ਫੈਲਾਉਣਾ ਹੈ। ਦਸ ਦਈਏ ਕਿ ਇਸ ਦਿਨ ਨੂੰ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦੁਆਰਾ ਮਨਾਇਆ ਜਾਂਦਾ ਹੈ ਜੋ ਹਾਸੇ ਅਤੇ ਖੁਸ਼ੀ ਨੂੰ ਉਤਸ਼ਾਹਿਤ ਕਰਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ, ਇਹ ਦਿਨ ਇੱਕ ਵਿਸ਼ਵਵਿਆਪੀ ਸਮਾਗਮ ਬਣ ਗਿਆ ਹੈ ਜੋ ਦੁਨੀਆ ਦੇ ਕਈ ਦੇਸ਼ਾਂ 'ਚ ਮਨਾਇਆ ਜਾਂਦਾ ਹੈ। ਇਹ ਹਰ ਸਾਲ ਮਈ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਅਤੇ ਵਿਅਕਤੀਆਂ ਅਤੇ ਭਾਈਚਾਰਿਆਂ ਲਈ ਹਾਸੇ ਦੇ ਸਕਾਰਾਤਮਕ ਲਾਭਾਂ ਨੂੰ ਉਤਸ਼ਾਹਿਤ ਕਰਦਾ ਹੈ।

ਵਿਸ਼ਵ ਹਾਸਾ  ਦਿਵਸ ਦੀ ਮਹੱਤਤਾ : 

ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਦੁਨੀਆ ਭਰ ਦੇ ਲੋਕਾਂ ਨੂੰ ਹਾਸੇ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਹੈ। ਦਸ ਦਈਏ ਕਿ ਹਾਸੇ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ 'ਤੇ ਹੇਠ ਲਿਖੇ ਫਾਇਦੇ ਹਨ। ਇਹ ਦਿਨ ਲੋਕਾਂ ਲਈ ਇਕੱਠੇ ਹੋਣ ਅਤੇ ਖੁਸ਼ੀ ਦੇ ਢੰਗ ਨਾਲ ਹਾਸੇ ਸਾਂਝੇ ਕਰਨ ਦਾ ਇੱਕ ਮੌਕਾ ਹੈ। 

ਮਾਹਿਰਾਂ ਮੁਤਾਬਕ ਹਾਸੇ 'ਚ ਲੋਕਾਂ ਨੂੰ ਇਕਜੁੱਟ ਕਰਨ ਅਤੇ ਤਣਾਅ ਨੂੰ ਦੂਰ ਕਰਨ ਦੀ ਸ਼ਕਤੀ ਹੁੰਦੀ ਹੈ। ਕਿਉਂਕਿ ਉਨ੍ਹਾਂ ਦਾ ਮੰਨਾ ਹੈ ਕਿ ਅਸੀਂ ਸਿਹਤ, ਖੁਸ਼ੀ ਅਤੇ ਵਿਸ਼ਵ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਹਾਸੇ ਨੂੰ ਹਥਿਆਰ ਵਜੋਂ ਵਰਤ ਸਕਦੇ ਹਾਂ। ਦਸ ਦਈਏ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹੱਸਣਾ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਪਹਿਲੂ ਹੈ ਅਤੇ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਅਸੀਂ ਆਪਣੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਸੁਧਾਰ ਸਕਦੇ ਹਾਂ।

ਵਿਸ਼ਵ ਹਾਸਾ ਦਿਵਸ ਕਿਵੇਂ ਮਨਾਇਆ ਜਾਂਦਾ ਹੈ?

ਇਸ ਦਿਨ ਬਹੁਤੇ ਲੋਕ ਹਾਸੇ ਦੇ ਯੋਗਾ ਸੈਸ਼ਨਾਂ 'ਚ ਹਿੱਸਾ ਲੈਂਦੇ ਹਨ, ਜੋ ਅਕਸਰ ਪਾਰਕਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਜਨਤਕ ਥਾਵਾਂ 'ਤੇ ਆਯੋਜਿਤ ਕੀਤੇ ਜਾਣਦੇ ਹਨ।

ਦਸ ਦਈਏ ਕਿ ਬਹੁਤੇ ਕਾਮੇਡੀਅਨ ਅਤੇ ਕਾਮੇਡੀ ਗਰੁੱਪ ਦਰਸ਼ਕਾਂ ਦਾ ਮਨੋਰੰਜਨ ਕਰਨ ਅਤੇ ਹਾਸੇ ਦੇ ਲਾਭਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਹਾਸਰਸ ਦਿਵਸ 'ਤੇ ਸ਼ੋਅ ਅਤੇ ਪ੍ਰਦਰਸ਼ਨਾਂ ਦਾ ਆਯੋਜਨ ਕਰਦੇ ਹਨ।

ਇਸ ਦਿਨ ਬਹੁਤੇ ਲੋਕ ਹਾਸਰਸ-ਸਬੰਧਤ ਮੁਕਾਬਲਿਆਂ 'ਚ ਹਿੱਸਾ ਲੈਂਦੇ ਹਨ। ਇਸ ਦਿਨ ਸੋਸ਼ਲ ਮੀਡੀਆ ਮੁਹਿੰਮਾਂ ਅਤੇ ਹੈਸ਼ਟੈਗਸ ਰਾਹੀਂ ਆਨਲਾਈਨ ਵੀ ਮਨਾਇਆ ਜਾਂਦਾ ਹੈ। ਦਸ ਦਈਏ ਕਿ ਲੋਕ ਹਾਸੇ ਨੂੰ ਉਤਸ਼ਾਹਿਤ ਕਰਨ ਵਾਲੇ ਵੀਡੀਓ, ਚੁਟਕਲੇ ਅਤੇ ਮੀਮ ਸ਼ੇਅਰ ਕਰਦੇ ਹਨ।

ਇਹ ਵੀ ਪੜ੍ਹੋ: Top And Front Load Washing : ਫਰੰਟ ਅਤੇ ਟਾਪ ਲੋਡ ਵਾਸ਼ਿੰਗ ਮਸ਼ੀਨਾਂ 'ਚ ਕੀ ਫਰਕ ਹੁੰਦਾ ਹੈ? ਜਾਣੋ

- PTC NEWS

Top News view more...

Latest News view more...

LIVE CHANNELS
LIVE CHANNELS