ਡਾਇਰੀਏ ਕਾਰਨ ਦੋ ਬੱਚਿਆਂ ਦੀ ਮੌਤ, ਰੂਹ ਨੂੰ ਝੰਜੋੜ ਦੇਣ ਵਾਲੇ ਮੰਜ਼ਰ ਨੇ ਹਰੇਕ ਦੀਆਂ ਅੱਖਾਂ ਕੀਤੀਆਂ ਨਮ

By  Ravinder Singh August 6th 2022 08:31 AM -- Updated: August 6th 2022 01:01 PM

ਪਟਿਆਲਾ : ਪਟਿਆਲਾ ਵਿਖੇ ਗੰਧਲੇ ਪੀਣ ਵਾਲੇ ਪਾਣੀ ਨੇ ਇਕ ਵਾਰ ਮੁੜ ਤੋਂ ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ। ਪਟਿਆਲਾ ਦੇ ਘਲੌੜੀ ਗੇਟ ਇਲਾਕੇ ਵਿੱਚ ਡਾਇਰੀਆ ਫੈਲ ਗਿਆ। ਡਾਇਰੀਏ ਦੀ ਬਿਮਾਰੀ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਪੇਟ ਵਿੱਚ ਲੈ ਲਿਆ ਹੈ। ਡਾਇਰੀਏ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਤੇ ਲਗਭਗ 12 ਦੇ ਕਰੀਬ ਲੋਕ ਬਿਮਾਰ ਹੋ ਗਏ ਹਨ ਜਿਨ੍ਹਾਂ ਵਿੱਚ 7 ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਡਾਇਰੀਆ ਫੈਲਣ ਕਰਨ 12 ਲੋਕ ਹੋਏ ਗੰਭੀਰ ਬਿਮਾਰ, ਬੱਚੇ ਦੀ ਮੌਤ ਬਣੀ ਚਿੰਤਾ ਦਾ ਵਿਸ਼ਾਘਲੌੜੀ ਗੇਟ ਨੇੜੇ ਮਹਿੰਦਰਾ ਕਲੋਨੀ ਵਿੱਚ ਇਕ ਬੱਚੇ ਦੀ ਮੌਤ ਹੋ ਗਈ ਹੈ। ਇਸ ਬੱਚੇ ਦੀ ਮੌਤ ਡਾਇਰੀਆ ਨਾਲ ਹੋਣ ਦਾ ਖ਼ਦਸ਼ਾ ਹੈ। ਡਾਇਰੀਏ ਦੀ ਲਪੇਟ ਵਿੱਚ ਆਉਣ ਨਾਲ ਇਕ ਹੋਰ ਬੱਚੇ ਦੀ ਵੀ ਮੌਤ ਹੋ ਗਈ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਮਹਿਕ (ਢਾਈ ਸਾਲ) ਅਤੇ ਨਕੁਲ (5 ਸਾਲ) ਵਜੋਂ ਹੋਈ। ਪਟਿਆਲਾ ਦੀ ਮਹਿੰਦਰਾ ਕਲੋਨੀ ਵਿੱਚ ਅੱਜ ਇਕ ਦਰਦਨਾਕ ਮੰਜ਼ਰ ਵੇਖਣ ਨੂੰ ਮਿਲਿਆ ਕਿ ਢਾਈ ਸਾਲਾਂ ਦੀ ਮਹਿਕ ਨੂੰ ਆਪਣੀਆਂ ਬਾਹਾਂ 'ਚ ਲਾਲ ਕੱਪੜੇ 'ਚ ਲਿਪਟੀ ਹੋਈ ਲਾਸ਼ ਨੂੰ ਪਿਤਾ ਅੱਖਾਂ ਵਿਚੋਂ ਵੱਗਦੇ ਹੰਝੂਆਂ ਤੇ ਦਿਲ ਵਿੱਚ ਦਰਦ ਨਾਲ ਕਿਵੇਂ ਅੰਤਿਮ ਸਸਕਾਰ ਲਈ ਲੈ ਕੇ ਗਿਆ। ਵੇਖਣ ਵਾਲਿਆਂ ਦੇ ਹਿਰਦੇ ਵਲੂੰਧਰੇ ਗਏ। ਇਹ ਦਰਦਨਾਕ ਮੰਜ਼ਰ ਪਟਿਆਲਾ ਦੀ ਨਿਊ ਮੋਹਿੰਦਰਾ ਕਲੋਨੀ 'ਚ ਦੇਖਣ ਨੂੰ ਮਿਲਿਆ, ਜਦੋਂ ਬਾਪ ਆਪਣੇ ਧੀ ਦੀ ਲਾਸ਼ ਨੂੰ ਬਾਹਾਂ 'ਚ ਚੁੱਕ ਕੇ ਸ਼ਮਸ਼ਾਨਘਾਟ ਪੁੱਜ ਗਿਆ। ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਨਹੀਂ ਪੁੱਜਾ। ਇਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਜਨ ਡਾ. ਰਾਜੂ ਧੀਰ ਜ਼ਿਲ੍ਹਾ ਐਪੀਡਾਮੋਲੋਜਿਸਟ ਡਾ. ਸੁਮਿਤ ਆਪਣੀਆਂ ਟੀਮਾਂ ਨਾਲ ਪ੍ਰਭਾਵਿਤ ਇਲਾਕੇ ਵਿੱਚ ਪੁੱਜੇ।

ਡਾਇਰੀਆ ਫੈਲਣ ਕਰਨ 12 ਲੋਕ ਹੋਏ ਗੰਭੀਰ ਬਿਮਾਰ, ਬੱਚੇ ਦੀ ਮੌਤ ਬਣੀ ਚਿੰਤਾ ਦਾ ਵਿਸ਼ਾਸਿਹਤ ਮੁਲਾਜ਼ਮਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕਤਾ ਗਿਆ ਤੇ ਦਵਾਈਆਂ ਤੇ ਓਆਰਐਸ ਦੇ ਪੈਕੇਟ ਦਿੱਤੇ ਗਏ। ਪ੍ਰਸ਼ਾਸਨ ਵੱਲੋਂ ਹੁਣ ਟੈਂਕਾਂ ਰਾਹੀਂ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਇਲਾਕੇ ਵਿੱਚ ਦੂਸ਼ਿਤ ਪਾਣੀ ਆਉਣ ਕਾਰਨ ਲੋਕ ਕਾਫੀ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਲਗਭਗ 1 ਮਹੀਨੇ ਤੋਂ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ। ਇਸ ਸਬੰਧੀ ਕੋਈ ਵੀ ਢੁੱਕਵਾਂ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ।

 

ਡਾਇਰੀਆ ਫੈਲਣ ਕਰਨ 12 ਲੋਕ ਹੋਏ ਗੰਭੀਰ ਬਿਮਾਰ, ਬੱਚੇ ਦੀ ਮੌਤ ਬਣੀ ਚਿੰਤਾ ਦਾ ਵਿਸ਼ਾ

ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿੱਚ ਸਰਹਿੰਦ ਰੋਡ ਸਥਿਤ ਪਿੰਡ ਝਿੱਲ ਦੇ ਵਿੱਚ ਡਾਇਰੀਆ ਦੇ ਕੇਸ ਸਾਹਮਣੇ ਆਏ ਸਨ। ਉੱਥੇ ਹੀ 30 ਦੇ ਕਰੀਬ ਵਿਅਕਤੀਆਂ ਦੇ ਬਿਮਾਰ ਪਾਏ ਗਏ ਸਨ। ਜਿਨ੍ਹਾਂ ਵਿੱਚ ਛੇ ਦੇ ਕਰੀਬ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਸ਼ਹੀਦ ਉਧਮ ਸਿੰਘ ਨਗਰ ਤੇ ਝਿੱਲ ਵਾਸੀਆਂ ਵੱਲੋਂ ਨਗਰ ਨਿਗਮ ਤੇ ਵਾਟਰ ਸਪਲਾਈ ਵਿਭਾਗ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਸਨ। ਪਾਣੀ ਗੰਦਾ ਆਉਣ ਦੇ ਨਾਲ ਉਸਦੇ ਵਿੱਚ ਪੰਛੀਆਂ ਦੇ ਖੰਭ ਵੀ ਆ ਰਹੇ ਸਨ ਪ੍ਰੰਤੂ ਕਿਸੇ ਵੀ ਅਧਿਕਾਰੀ ਵੱਲੋਂ ਸਾਰ ਨਾ ਲੈਣ ਕਾਰਨ ਹਾਲਾਤ ਖਰਾਬ ਹੋ ਗਏ ਸਨ।

ਰਿਪੋਰਟ-ਗਗਨਦੀਪ ਆਹੂਜਾ

ਇਹ ਵੀ ਪੜ੍ਹੋ : ਪਹਿਲਵਾਨਾਂ ਨੇ ਲਗਾਈ 'ਗੋਲਡਨ ਹੈਟ੍ਰਿਕ ; ਬਜਰੰਗ, ਸਾਕਸ਼ੀ ਤੇ ਦੀਪਕ ਨੇ ਜਿੱਤੇ ਸੋਨ ਤਗਮੇ

Related Post