ਜ਼ਿੰਦਗੀ ਦੇਣ ਵਾਲਾ ਪਾਣੀ ਇਸ ਕੁੜੀ ਲਈ ਬਣ ਸਕਦਾ ਹੈ ਮੌਤ ਦੀ ਵਜ੍ਹਾ

By  Jagroop Kaur November 20th 2020 06:07 PM -- Updated: November 20th 2020 06:08 PM

ਵਾਸ਼ਿੰਗਟਨ : ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਵੱਖ ਵੱਖ ਕਿਸਮਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ। ਜਿਵੇਂ ਕਈਆਂ ਨੂੰ ਅਲਰਜੀ ਦੀ ਬਿਮਾਰੀ ਵੀ ਹੁੰਦੀ ਹੈ। ਇਹਨਾਂ ਵਿਚ ਧੂਲ ਮਿੱਟੀ , ਸੂਰਜ ਦੀ ਰੌਸ਼ਨੀ, ਆਟਾ ਅਤੇ ਹੋਰ ਵੀ ਕਈ ਬਿਮਾਰੀਆਂ ਹੁੰਦੀਆਂ ਹਨ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਪਾਣੀ ਨਾਲ ਕਿਸੇ ਨੂੰ ਅਲਰਜੀ ਹੋ ਸਕਦੀ ਹੈ ?How to Keep Chlorine From Wrecking Your Hair, Skin and Swimsuit - ABC News

ਉਹ ਪਾਣੀ ਜੋ ਸਾਡੀ ਜ਼ਿੰਦਗੀ ਦਾ ਅਹਿਮ ਭਾਗ ਹੈ , ਜਿਸ ਨਾਲ ਅਸੀਂ ਜਿਉਂਦੇ ਹਾਂ ਉਹ ਕਿਸੇ ਦੀ ਮੌਤ ਦੀ ਵਜ੍ਹਾ ਹੋ ਸਕਦਾ ਹੈ। ਜੀ ਹਾਂ ਅੱਜ ਅਸੀਂ ਤੁਹਾਨੂੰ ਦਸਦੇ ਹਾਂ ਅਮਰੀਕਾ ਵਿੱਚ ਰਹਿਣ ਵਾਲੀ 12 ਸਾਲਾ ਡੈਨੀਅਲ ਮੈਰੱਕਕੇਵੇਨ ਨੂੰ ਪਾਣੀ ਤੋਂ ਐਲਰਜੀ allergic to water ਹੈ। ਉਸ ਦੇ ਹਾਲਾਤ ਇੰਨੇ ਮਾੜੇ ਹਨ ਕਿ ਜਦੋਂ ਵੀ ਉਸ ਨੂੰ ਪਸੀਨਾ ਆਉਂਦਾ ਹੈ ਜਾਂ ਉਹ ਰੋਦੀਂ ਹੈ। ਇੰਨਾ ਹੀ ਨਹੀਂ ਉਸ ਨੂੰ ਐਲਰਜੀ ਕਰਕੇ ਆਪਣੀ ਮਨਪਸੰਦ ਖੇਡ ਤੈਰਾਕੀ ਨੂੰ ਛੱਡਣਾ ਪਿਆ।

ਇਹ ਇਕ ਦੁਰਲੱਭ ਕਿਸਮ ਦੀ ਸਥਿਤੀ ਹੈ, ਡਾਕਟਰ ਕਹਿੰਦੇ ਹਨ ਕਿ ਵਿਸ਼ਵਵਿਆਪੀ 100 ਤੋਂ ਵੀ ਘੱਟ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਬਾਰੇ ਗੱਲ ਕਰਦਿਆਂ ਡੈਨੀਅਲ ਦੀ ਮਾਂ ਨੇ ਕਿਹਾ, 'ਉਸ ਦੀ ਧੀ ਲਈ ਬਹੁਤ ਮੁਸ਼ਕਲ ਅਤੇ ਦੁਖਦਾਈ ਹੈ ਕਿਉਂਕਿ ਪਾਣੀ ਜ਼ਿੰਦਗੀ ਦਾ ਇਕ ਮਹੱਤਵਪੂਰਣ ਹਿੱਸਾ ਹੈ। ਉਹ ਤੈਰਨਾ ਵੀ ਪਸੰਦ ਕਰਦੀ ਸੀ। ਜਦੋਂ ਉਸਨੂੰ ਆਪਣੀ ਐਲਰਜੀ ਬਾਰੇ ਪਤਾ ਲੱਗਿਆ, ਤਾਂ ਉਸਦੇ ਹੰਝੂ ਬਾਹਰ ਆ ਗਏ।Water Allergy: Is it possible to be Allergic to Water? | Healthzex

ਦੱਸਣਯੋਗ ਹੈ ਕਿ ਜਦੋਂ ਵੀ ਡੈਨੀਅਲ ਪਾਣੀ ਦੇ ਸੰਪਰਕ ਵਿੱਚ ਆਉਂਦੀ ਤਾਂ ਉਸ ਦੇ ਸ਼ਰੀਰ 'ਤੇ ਨਿਸ਼ਾਨ ਪੈ ਜਾਂਦੇ ਹਨ ਜਿਸ ਨਾਲ ਬਹੁਤ ਜ਼ਿਆਦਾ ਦਰਦ ਵੀ ਹੁੰਦਾ ਹੈ। ਇਹ ਐਲਰਜੀ ਉਸ ਨੂੰ ਐਨਾਫਾਈਲੈਕਟਿਕ ਸਦਮਾ ਵੀ ਦੇ ਸਕਦੀ ਹੈ।

ਹੋਰ ਪੜ੍ਹੋ :ਕੁਝ ਆਦਤਾਂ ਜੋ ਰੱਖ ਸਕਦੀਆਂ ਹਨ ਤੁਹਾਨੂੰ ਸਿਹਤਮੰਦ

ਇਹ ਸਦਮਾ ਅਕਸਰ ਉਨ੍ਹਾਂ ਸਥਿਤੀਆਂ ਵਿੱਚ ਹੁੰਦਾ ਹੈ ਜਦੋਂ ਐਲਰਜੀ ਦਾ ਸਰੋਤ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਸ ਸਦਮੇ ਦੇ ਕਾਰਨ ਲੋਕ ਮਰ ਵੀ ਸਕਦੇ ਹਨ। ਇਸੇ ਕਾਰਨ ਇੱਕ ਬਾਲਟੀ ਪਾਣੀ ਨਾਲ ਨਹਾਉਣਾ ਵੀ ਡੈਨੀਅਲ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ।

Related Post