150ਵੀਂ ਗਾਂਧੀ ਜਯੰਤੀ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਖਾਸ ਮੈਸੇਜ, ਦੇਖੋ ਵੀਡੀਓ

By  Jashan A October 2nd 2019 10:22 AM

150ਵੀਂ ਗਾਂਧੀ ਜਯੰਤੀ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਖਾਸ ਮੈਸੇਜ, ਦੇਖੋ ਵੀਡੀਓ,ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੇ 150ਵੀਂ ਗਾਂਧੀ ਜਯੰਤੀ ਦੇ ਮੌਕੇ ਪ੍ਰਸ਼ੰਸਕਾਂ ਨੂੰ ਇਕ ਖਾਸ ਸੰਦੇਸ਼ ਦਿੱਤਾ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਿਰ ਕਰਦਿਆਂ ਲਿਖਿਆ ਕਿ ਬਾਈ ਨੇ ਤੁਹਾਨੂੰ ਸੰਦੇਸ਼ ਦੇਣ ਲਈ ਕਿਹਾ ... ਅਤੇ ਚੁੱਲਬੁਲ ਪਾਂਡੇ ਤਿਆਰ ਹਨ।

ਸਲਮਾਨ ਨੇ ਵੀਡੀਓ 'ਚ ਕਿਹਾ ਕਿ “2 ਅਕਤੂਬਰ ਨੂੰ ਗਾਂਧੀ ਜਯੰਤੀ ਹੈ। ਤੁਸੀਂ ਗਾਂਧੀ ਜਯੰਤੀ ਨੂੰ ਧੂਮਧਾਮ ਨਾਲ ਮਨਾਓ। ਆਖਰਕਾਰ, ਮਹਾਤਮਾ ਗਾਂਧੀ ਰਾਸ਼ਟਰੀ ਪਿਤਾ ਹਨ।

https://www.instagram.com/p/B3FfX3nFUsy/?utm_source=ig_web_copy_link

ਉਸਦੇ ਨਾਲ ਥੋੜਾ ਜਿਹਾ,ਥੋੜਾ ਜਿਹਾ ਕਿਉਂ ਬਹੁਤ ਸਾਰਾ ਫਿੱਟ ਇੰਡੀਆ ਬਾਰੇ ਧਿਆਨ ਦੇਵੋ ਅਤੇ ਭਾਰਤ ਨੂੰ ਸਾਫ ਸੁਥਰਾ ਰੱਖੋ. ਯਾਨੀ ਕਲੀਨ ਇੰਡੀਆ, ਕਲੀਨ ਇੰਡੀਆ, ਫਿੱਟ ਇੰਡੀਆ। ਇਥੇ ਇਹ ਵੀ ਦੱਸਣਾ ਬੜਾ ਜਰੂਰੀ ਹੈ ਕਿ ਸਲਮਾਨ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ ਅਤੇ ਉਹ ਹਰ ਸਮਾਗਮ 'ਤੇ ਪੋਸਟਾਂ ਸ਼ੇਅਰ ਕਰਦੇ ਹਨ।

-PTC News

Related Post