ਜੇ 18 ਸਾਲ ਦੀ ਉਮਰ 'ਚ ਸੰਸਦ -ਵਿਧਾਇਕ ਚੁਣ ਸਕਦੈ ਤਾਂ ਫਿਰ ਜੀਵਨ ਸਾਥੀ ਕਿਉਂ ਨਹੀਂ : ਓਵੈਸੀ

By  Shanker Badra December 18th 2021 12:06 PM

ਨਵੀਂ ਦਿੱਲੀ : ਲੜਕੀਆਂ ਲਈ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦੇ ਫੈਸਲੇ ਨੂੰ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ। AIMIM ਨੇਤਾ ਅਸਦੁਦੀਨ ਓਵੈਸੀ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਲੜਕਾ-ਲੜਕੀ 18 ਸਾਲ ਦੀ ਉਮਰ ਵਿੱਚ ਬਾਲਗ ਹੋ ਜਾਂਦੇ ਹਨ, ਉਨ੍ਹਾਂ ਨੂੰ ਸੰਸਦ ਮੈਂਬਰ ਅਤੇ ਵਿਧਾਇਕ ਚੁਣਨ ਦੀ ਆਜ਼ਾਦੀ ਮਿਲਦੀ ਹੈ ਤਾਂ ਉਹ ਆਪਣਾ ਜੀਵਨ ਸਾਥੀ ਕਿਉਂ ਨਹੀਂ ਚੁਣ ਸਕਦੇ।

ਜੇ 18 ਸਾਲ ਦੀ ਉਮਰ 'ਚ ਸੰਸਦ -ਵਿਧਾਇਕ ਚੁਣ ਸਕਦੈ ਤਾਂ ਫਿਰ ਜੀਵਨ ਸਾਥੀ ਕਿਉਂ ਨਹੀਂ : ਓਵੈਸੀ

ਅਸਦੁਦੀਨ ਓਵੈਸੀ ਨੇ ਇਸ ਮੁੱਦੇ 'ਤੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਉਨ੍ਹਾਂ ਟਵੀਟ 'ਚ ਕਿਹਾ ਕਿ ਮੋਦੀ ਸਰਕਾਰ ਨੇ ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ 18 ਸਾਲ ਦੀ ਲੜਕੀ ਅਤੇ ਲੜਕਾ ਇਕਰਾਰਨਾਮੇ 'ਤੇ ਦਸਤਖਤ ਕਰ ਸਕਦੇ ਹਨ, ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਪ੍ਰਧਾਨ ਮੰਤਰੀ ਚੁਣ ਸਕਦੇ ਹਨ, ਸੰਸਦ ਮੈਂਬਰ ਵਿਧਾਇਕ ਚੁਣ ਸਕਦੇ ਹਨ ਪਰ ਵਿਆਹ ਨਹੀਂ ਹੋ ਸਕਦਾ। ​

ਜੇ 18 ਸਾਲ ਦੀ ਉਮਰ 'ਚ ਸੰਸਦ -ਵਿਧਾਇਕ ਚੁਣ ਸਕਦੈ ਤਾਂ ਫਿਰ ਜੀਵਨ ਸਾਥੀ ਕਿਉਂ ਨਹੀਂ : ਓਵੈਸੀ

ਉਹ ਆਪਸੀ ਸਹਿਮਤੀ ਨਾਲ ਯੌਨ ਸਬੰਧ ਬਣਾ ਸਕਦੇ ਹਨ, ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਹਨ ਪਰ ਆਪਣਾ ਜੀਵਨ ਸਾਥੀ ਨਹੀਂ ਚੁਣ ਸਕਦਾ, ਇਹ ਹਾਸੋਹੀਣਾ ਹੈ। ਅਸਦੁਦੀਨ ਓਵੈਸੀ ਨੇ ਕਿਹਾ ਕਿ ਜਦੋਂ 18 ਸਾਲ ਦੀ ਉਮਰ 'ਚ ਲੜਕਾ ਅਤੇ ਲੜਕੀ ਨੂੰ ਹੋਰ ਸਾਰੇ ਕੰਮਾਂ ਲਈ ਬਾਲਗ ਮੰਨਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਸ ਉਮਰ 'ਚ ਵਿਆਹ ਕਰਨ ਦੀ ਕਾਨੂੰਨੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਓਵੈਸੀ ਨੇ ਕਿਹਾ, 'ਕਾਨੂੰਨ ਦੇ ਬਾਵਜੂਦ ਬਾਲ ਵਿਆਹ ਵੱਡੇ ਪੱਧਰ 'ਤੇ ਹੋ ਰਹੇ ਹਨ।

ਜੇ 18 ਸਾਲ ਦੀ ਉਮਰ 'ਚ ਸੰਸਦ -ਵਿਧਾਇਕ ਚੁਣ ਸਕਦੈ ਤਾਂ ਫਿਰ ਜੀਵਨ ਸਾਥੀ ਕਿਉਂ ਨਹੀਂ : ਓਵੈਸੀ

ਭਾਰਤ ਵਿੱਚ ਹਰ ਚੌਥੀ ਔਰਤ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਕੀਤਾ ਜਾਂਦਾ ਸੀ ਪਰ ਬਾਲ ਵਿਆਹ ਦੇ ਸਿਰਫ਼ 785 ਅਪਰਾਧਿਕ ਮਾਮਲੇ ਦਰਜ ਹੋਏ ਸਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਬਾਲ ਵਿਆਹ ਘਟੇ ਹਨ ਤਾਂ ਇਹ ਕਾਨੂੰਨ ਕਾਰਨ ਨਹੀਂ, ਸਗੋਂ ਸਿੱਖਿਆ ਅਤੇ ਆਰਥਿਕ ਤਰੱਕੀ ਕਾਰਨ ਹਨ। ਓਵੈਸੀ ਨੇ ਕਿਹਾ ਕਿ ਦੇਸ਼ 'ਚ 12 ਕਰੋੜ ਬੱਚਿਆਂ ਦਾ ਵਿਆਹ 10 ਸਾਲ ਦੀ ਉਮਰ ਤੋਂ ਪਹਿਲਾਂ ਹੋ ਚੁੱਕਾ ਹੈ। ਇਨ੍ਹਾਂ ਵਿੱਚੋਂ 84% ਹਿੰਦੂ ਪਰਿਵਾਰਾਂ ਵਿੱਚੋਂ ਹਨ ਅਤੇ 11% ਮੁਸਲਮਾਨ ਪਰਿਵਾਰਾਂ ਵਿੱਚੋਂ ਹਨ। ਇਸ ਤੱਥ ਤੋਂ ਸਪੱਸ਼ਟ ਹੈ ਕਿ ਬਾਲ ਵਿਆਹ ਨੂੰ ਰੋਕਣ ਲਈ ਸਿੱਖਿਆ ਅਤੇ ਮਨੁੱਖੀ ਵਿਕਾਸ ਵਿੱਚ ਸਮਾਜਿਕ ਸੁਧਾਰ ਅਤੇ ਸਰਕਾਰੀ ਪਹਿਲਕਦਮੀਆਂ ਮਹੱਤਵਪੂਰਨ ਹਨ।

-PTCNews

Related Post