ਖੇਡ ਜਗਤ ਨੂੰ ਲੱਗਾ ਵੱਡਾ ਝਟਕਾ- ਮਸ਼ਹੂਰ ਟੇਬਲ ਟੈਨਿਸ ਖਿਡਾਰੀ ਦੀ ਹੋਈ ਮੌਤ

By  Riya Bawa April 18th 2022 01:29 PM -- Updated: April 18th 2022 06:48 PM

D. Vishwa Died: ਉਭਰਦੇ ਟੇਬਲ ਟੈਨਿਸ ਖਿਡਾਰੀ ਵਿਸ਼ਵਾ ਦੀਨਦਿਆਲਨ ਦੀ ਐਤਵਾਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ 83ਵੀਂ ਸੀਨੀਅਰ ਰਾਸ਼ਟਰੀ ਅਤੇ ਅੰਤਰ-ਰਾਜੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਗੁਹਾਟੀ ਤੋਂ ਸ਼ਿਲਾਂਗ ਜਾ ਰਿਹਾ ਸੀ। ਤਿੰਨ ਹੋਰ, ਰਮੇਸ਼ ਸੰਤੋਸ਼ ਕੁਮਾਰ, ਅਵਿਨਾਸ਼ ਪ੍ਰਸੰਨਾਜੀ ਸ੍ਰੀਨਿਵਾਸਨ ਅਤੇ ਕਿਸ਼ੋਰ ਕੁਮਾਰ, ਜੋ ਕਿ 18 ਸਾਲਾ ਵਿਸ਼ਵਾ ਨਾਲ ਟੈਕਸੀ ਵਿੱਚ ਸਫ਼ਰ ਕਰ ਰਹੇ ਸਨ, ਨੂੰ ਗੰਭੀਰ ਸੱਟਾਂ ਲੱਗੀਆਂ। ਡਾਕਟਰਾਂ ਅਨੁਸਾਰ ਤਿੰਨਾਂ ਦੀ ਹਾਲਤ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ। ਖੇਡ ਜਗਤ ਨੂੰ ਲੱਗਾ ਵੱਡਾ ਝਟਕਾ- ਮਸ਼ਹੂਰ ਟੇਬਲ ਟੈਨਿਸ ਖਿਡਾਰੀ ਦੀ ਹੋਈ ਮੌਤ ਦੱਸ ਦੇਈਏ ਕਿ ਵਿਸ਼ਵਾ (ਡੀ. ਵਿਸ਼ਵਾ) ਟੇਬਲ ਟੈਨਿਸ ਦੀ ਦੁਨੀਆ ਵਿੱਚ ਭਾਰਤ ਦੇ ਉੱਭਰਦੇ ਖਿਡਾਰੀਆਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦੀ ਮੌਤ ਖੇਡ ਜਗਤ ਲਈ ਇੱਕ ਵੱਡਾ ਝਟਕਾ ਹੈ। ਡੀ ਵਿਸ਼ਵਾ ਤਮੀਜ਼ਗਾ ਟੇਬਲ ਟੈਨਿਸ ਐਸੋਸੀਏਸ਼ਨ (ਟੀਟੀਟੀਏ) ਰਾਜ ਪੁਰਸ਼ ਟੀਮ ਦਾ ਹਿੱਸਾ ਸੀ। ਟੀਮ ਸ਼ਿਲਾਂਗ ਵਿੱਚ ਸੋਮਵਾਰ ਤੋਂ ਸ਼ੁਰੂ ਹੋ ਰਹੀ ਸੀਨੀਅਰ ਨੈਸ਼ਨਲ ਅਤੇ ਅੰਤਰ-ਰਾਜੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਜਾ ਰਹੀ ਸੀ। ਖੇਡ ਜਗਤ ਨੂੰ ਲੱਗਾ ਵੱਡਾ ਝਟਕਾ- ਮਸ਼ਹੂਰ ਟੇਬਲ ਟੈਨਿਸ ਖਿਡਾਰੀ ਦੀ ਹੋਈ ਮੌਤ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਡਰਾਈਵਰ ਦੀ ਵੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਹੈ। ਡਰਾਈਵਰ ਦੀ ਪਛਾਣ ਦੀਪਲ ਦਾਸ ਵਜੋਂ ਹੋਈ ਹੈ। ਦੱਸ ਦੇਈਏ ਕਿ ਜਿਸ ਗੱਡੀ ਵਿੱਚ ਵਿਸ਼ਵਾ ਸਵਾਰ ਸੀ, ਉਸ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਹੈ। ਇਹ ਵੀ ਪੜ੍ਹੋ:ਕਾਂਗਰਸ ‘ਚ ਕਾਟੋ-ਕਲੇਸ਼ ਜਾਰੀ, ਹਾਈਕਮਾਂਡ ਸੁਨੀਲ ਜਾਖੜ 'ਤੇ ਕਰ ਸਕਦਾ ਹੈ ਕਰਵਾਈ ! ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਵਿਸ਼ਵਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਰਿਜਿਜੂ ਨੇ ਟਵੀਟ ਕੀਤਾ, "ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਤਾਮਿਲਨਾਡੂ ਦੇ ਇੱਕ ਨੌਜਵਾਨ ਟੇਬਲ ਟੈਨਿਸ ਖਿਡਾਰੀ ਦੀਨਦਿਆਲਨ ਵਿਸ਼ਵਾਸ ਦੀ ਮੇਘਾਲਿਆ ਦੇ ਰੀ-ਭੋਈ ਵਿੱਚ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ। ਉਹ 83ਵੀਂ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਸ਼ਿਲਾਂਗ ਜਾ ਰਿਹਾ ਸੀ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਡੂੰਘੀ ਸੰਵੇਦਨਾ।

ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ (TTFI) ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਟੀਟੀਐਫਆਈ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਉਮਲੀ ਚੈੱਕ ਪੋਸਟ ਦੇ ਕੋਲ ਸੜਕ ਦੇ ਡਿਵਾਈਡਰ ਨੂੰ ਪਾਰ ਕਰਦੇ ਸਮੇਂ ਉਲਟ ਦਿਸ਼ਾ ਤੋਂ ਆ ਰਿਹਾ ਇੱਕ 12 ਪਹੀਆ ਵਾਹਨ ਟ੍ਰੇਲਰ ਟੈਕਸੀ ਨਾਲ ਟਕਰਾ ਗਿਆ ਅਤੇ ਖੱਡ ਵਿੱਚ ਡਿੱਗ ਗਿਆ। ਟੈਕਸੀ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਵਿਸ਼ਵਾ ਨੂੰ ਉੱਤਰ ਪੂਰਬੀ ਇੰਦਰਾ ਗਾਂਧੀ ਖੇਤਰੀ ਸਿਹਤ ਅਤੇ ਮੈਡੀਕਲ ਵਿਗਿਆਨ ਸੰਸਥਾਨ ਨੇ ਮ੍ਰਿਤਕ ਐਲਾਨ ਦਿੱਤਾ। -PTC News

Related Post