194 ਕਿਲੋ ਹੈਰੋਇਨ ਬਰਾਮਦਗੀ ਦਾ ਮਾਮਲਾ, ਮੁੱਖ ਮੁਲਜ਼ਮ ਦੇ ਘਰੋਂ ਕਰੋੜਾਂ ਦੀ ਹੈਰੋਇਨ ਬਰਾਮਦ

By  Jashan A February 4th 2020 04:56 PM

ਅੰਮ੍ਰਿਤਸਰ: ਪਿਛਲੇ ਦਿਨੀਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਸਥਿਤ ਇੱਕ ਕੋਠੀ 'ਚੋਂ ਬਰਾਮਦ ਕੀਤੀ 194 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਮੁੱਖ ਮੁਲਜ਼ਮ ਅੰਕੁਸ਼ ਕਪੂਰ ਦੇ ਘਰੋਂ ਅੱਜ ਤਿੰਨ ਕਿਲੋ 250 ਗ੍ਰਾਮ ਹੋਰ ਹੈਰੋਇਨ ਅਤੇ ਕੈਮੀਕਲ ਵੀ ਬਰਾਮਦ ਕੀਤਾ ਗਿਆ ਹੈ। ਐੱਸ. ਟੀ. ਐੱਫ. ਨੇ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਕੀਤੀ ਉਸ ਦੇ ਘਰ ਛਾਪੇਮਾਰੀ ਕਰਕੇ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ਹੋਰ ਪੜ੍ਹੋ: ਚੰਡੀਗੜ੍ਹ ਪੁਲਿਸ ਨੇ ਨਵੇਂ ਵਰ੍ਹੇ ਦੇ ਜਸ਼ਨਾਂ ਦੌਰਾਨ ਹੁੜਦੰਗ ਮਚਾਉਣ ਵਾਲਿਆਂ ਦੇ ਕੱਟੇ ਚਲਾਨ ਹੈਰੋਇਨ ਤੋਂ ਇਲਾਵਾ 500 ਮਿਲੀ ਲੀਟਰ ਹਾਈਡ੍ਰੋਕਲੋਰਿਕ ਐਸਿਡ, 2.50 ਲੀਟਰ ਅਮੋਨੀਆ, 500 ਗ੍ਰਾਮ ਐਕਟੀਵੇਟਡ ਚਾਰਕੋਲ ਪਾਊਡਰ ਬਰਾਮਦ ਕੀਤੀ ਗਿਆ ਹੈ। ਫਿਲਹਾਲ ਪੁਲਿਸ ਨੇ ਹੈਰੋਇਨ ਬਰਾਮਦ ਕਰ ਅਗੇਲਰੀ ਜਾਂਚ ਕੀਤੀ ਜਾ ਰਹੀ ਹੈ। Heroinਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਸੁਲਤਾਨਵਿੰਡ ਰੋਡ 'ਤੇ ਸਥਿਤ ਇੱਕ ਕੋਠੀ 'ਚੋਂ 194 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਸ ਦੌਰਾਨ ਪੁਲਿਸ ਨੇ 6 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ 'ਚ ਇੱਕ ਅਫਗਾਨੀ ਲੜਕਾ ਅਤੇ ਇੱਕ ਲੜਕੀ ਵੀ ਮੌਜੂਦ ਹੈ। -PTC News

Related Post