ਜੇ ਗੁਜਰਾਲ ਦੀ ਸਲਾਹ ਮੰਨ ਲੈਂਦੇ ਨਰਸਿਮਹਾ ਰਾਓ ਤਾਂ '84 ਕਤਲੇਆਮ ਤੋਂ ਬਚਿਆ ਜਾ ਸਕਦਾ ਸੀ': ਡਾ ਮਨਮੋਹਨ ਸਿੰਘ

By  Jashan A December 5th 2019 08:27 AM -- Updated: December 5th 2019 01:51 PM

ਜੇ ਗੁਜਰਾਲ ਦੀ ਸਲਾਹ ਮੰਨ ਲੈਂਦੇ ਨਰਸਿਮਹਾ ਰਾਓ ਤਾਂ '84 ਕਤਲੇਆਮ ਤੋਂ ਬਚਿਆ ਜਾ ਸਕਦਾ ਸੀ': ਡਾ ਮਨਮੋਹਨ ਸਿੰਘ ,

ਨਵੀਂ ਦਿੱਲੀ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 1984 ਸਿੱਖ ਨਸਲਕੁਸ਼ੀ ਮਾਮਲੇ 'ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇ ਤਤਕਾਲੀ ਗ੍ਰਹਿ ਮੰਤਰੀ ਪੀ ਵੀ ਨਰਸਿਮਹਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਦਿੱਲੀ 'ਚ ਹੋਏ ਸਿੱਖ ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ। ਸਾਬਕਾ ਪ੍ਰਧਾਨਮੰਤਰੀ ਨੇ ਇਹ ਗੱਲਾਂ ਗੁਜਰਾਲ ਦੀ ਜਨਮ ਸ਼ਤਾਬਦੀ 'ਤੇ ਆਯੋਜਿਤ ਇਕ ਸਮਾਰੋਹ 'ਚ ਕਹੀਆਂ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ, ‘ਜਦੋਂ ਦਿੱਲੀ ਵਿੱਚ '84 ਨਸਲਕੁਸ਼ੀ ਹੋ ਰਹੀ ਸੀ, ਗੁਜਰਾਲ ਜੀ ਤਤਕਾਲੀ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਕੋਲ ਗਏ ਸਨ।

ਹੋਰ ਪੜ੍ਹੋ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ

https://twitter.com/ANI/status/1202353008761196544?s=20

ਉਹਨਾਂ ਨੇ ਰਾਓ ਨੂੰ ਕਿਹਾ ਕਿ ਸਥਿਤੀ ਬਹੁਤ ਗੰਭੀਰ ਹੈ ਅਤੇ ਸਰਕਾਰ ਨੂੰ ਜਲਦ ਤੋਂ ਜਲਦ ਫੌਜ ਬੁਲਾਉਣ ਦੀ ਲੋੜ ਹੈ। ਜੇ ਰਾਓ ਨੇ ਉਸ ਸਮੇਂ ਗੁਜਰਾਲ ਦੀ ਸਲਾਹ ਮੰਨ ਲਈ ਹੁੰਦੀ ਅਤੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ 1984 ਦੇ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ।

-PTC News

Related Post