1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ Polygraph Test ਲਈ ਪਹੁੰਚੇ ਲੈਬ

By  Shanker Badra December 4th 2018 12:24 PM -- Updated: December 4th 2018 12:32 PM

1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ Polygraph Test ਲਈ ਪਹੁੰਚੇ ਲੈਬ:ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਮੁੱਖ ਆਰੋਪੀ ਜਗਦੀਸ਼ ਟਾਇਟਲਰ ਦੇ ਕਰੀਬੀ ਰਹੇ ਤੇ ਗਵਾਹ ਅਭਿਸ਼ੇਕ ਵਰਮਾ ਦਾ ਪਾਲੀਗ੍ਰਾਫ ਟੈਸਟ (Polygraph Test) 6 ਦਸੰਬਰ ਨੂੰ ਕਰਵਾਇਆ ਜਾਵੇਗਾ।ਇਸ ਦੇ ਲਈ ਅਭਿਸ਼ੇਕ ਵਰਮਾ ਅੱਜ ਦਿੱਲੀ ਦੀ SFL ਲੈਬ ਰੋਹਿਣੀ ‘ਚ ਪਹੁੰਚੇ ਹਨ। [caption id="attachment_224712" align="aligncenter" width="300"]1984-sikh-genocide-case-abhishek-verma-polygraph-test-arrived-sfl-lab
1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ Polygraph Test ਲਈ ਪਹੁੰਚੇ ਲੈਬ[/caption] ਦੱਸ ਦੇਈਏ ਕਿ ਲੰਮੇ ਸਮੇਂ ਤੋਂ ਇਹ ਲਾਈ ਡਿਟੈਕਟਰ ਟੈਸਟ ਪੈਂਡਿੰਗ ਸੀ, ਹੁਣ ਮਸ਼ੀਨ ਦੇ ਠੀਕ ਹੋਣ ਨਾਲ ਇਹ ਟੈਸਟ ਦਿੱਲੀ ਦੀ SFL ਲੈਬ ਰੋਹਿਣੀ ‘ਚ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ 4 ਅਤੇ 5 ਦਸੰਬਰ ਨੂੰ ਅਭਿਸ਼ੇਕ ਵਰਮਾ ਦਾ ਮੈਡੀਕਲ ਅਤੇ ਹੋਰ ਜਾਂਚ ਕੀਤੀ ਜਾਵੇਗੀ। [caption id="attachment_224711" align="aligncenter" width="300"]1984-sikh-genocide-case-abhishek-verma-polygraph-test-arrived-sfl-lab
1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ Polygraph Test ਲਈ ਪਹੁੰਚੇ ਲੈਬ[/caption] ਜ਼ਿਕਰਯੋਗ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਖ਼ਿਲਾਫ਼ ਅਭਿਸ਼ੇਕ ਵਰਮਾ ਮੁੱਖ ਗਵਾਹ ਹਨ ਅਤੇ 1984 ‘ਚ ਪੁਲਬੰਗਸ਼ ’ਚ ਹੋਏ ਕਤਲਾਂ ਦੇ ਇਸ ਮਾਮਲੇ ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ। -PTCNews

Related Post