1984 ਸਿੱਖ ਕਤਲੇਆਮ ਮਾਮਲਾ :ਦਿੱਲੀ ਹਾਈਕੋਰਟ ਦਾ 88 ਦੋਸ਼ੀਆਂ ਦੇ ਖਿਲਾਫ਼ ਆਇਆ ਵੱਡਾ ਫ਼ੈਸਲਾ

By  Shanker Badra November 28th 2018 02:38 PM -- Updated: November 28th 2018 03:36 PM

1984 ਸਿੱਖ ਕਤਲੇਆਮ ਮਾਮਲਾ :ਦਿੱਲੀ ਹਾਈਕੋਰਟ ਦਾ 88 ਦੋਸ਼ੀਆਂ ਦੇ ਖਿਲਾਫ਼ ਆਇਆ ਵੱਡਾ ਫ਼ੈਸਲਾ:1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਿਤ ਇੱਕ ਮਾਮਲੇ 'ਚ ਦਿੱਲੀ ਹਾਈ ਕੋਰਟ ਦਾ ਵੱਡਾ ਫ਼ੈਸਲਾ ਆਇਆ ਹੈ।ਜਾਣਕਾਰੀ ਅਨੁਸਾਰ ਦਿੱਲੀ ਹਾਈਕੋਰਟ ਨੇ ਕਡਕਡੂਮਾ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ।ਦਿੱਲੀ ਹਾਈਕੋਰਟ ਨੇ ਸਾਰੇ 88 ਦੋਸ਼ੀਆਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।1984 Sikh Genocide Case Delhi High Court 88 accused Against Big decisionਦੱਸ ਦੇਈਏ ਕਿ ਇਹ ਮਾਮਲਾ 22 ਸਾਲ ਪੁਰਾਣਾ ਹੈ।ਜਿਸ ਵਿੱਚ ਕਡਕਡੂਮਾ ਕੋਰਟ ਨੇ 27 ਅਗਸਤ 1996 ਨੂੰ ਦੰਗਿਆਂ ਦੇ 107 ਮੁਲਜ਼ਮਾਂ ਵਿਚੋਂ 88 ਨੂੰ ਦੋਸ਼ੀ ਕਰਾਰ ਦਿੰਦਿਆਂ 5-5 ਸਾਲ ਦੀ ਸਜ਼ਾ ਸੁਣਾਈ ਸੀ।Delhi High Court 88 accused Against Big decisionਇਨ੍ਹਾਂ 'ਤੇ ਦਿੱਲੀ ਦੇ ਤਿਲੋਕਪੁਰੀ ਖੇਤਰ 'ਚ ਅਗਜ਼ਨੀ ਕਰਨ ਤੇ ਦੰਗਾ ਕਰਨ ਦਾ ਦੋਸ਼ ਲੱਗਾ ਸੀ।ਇਸ ਤੋਂ ਬਾਅਦ ਦੋਸ਼ੀਆਂ ਨੇ ਕਡਕਡੂਮਾ ਕੋਰਟ ਦੇ ਫ਼ੈਸਲੇ ਖਿਲਾਫ਼ ਦਿੱਲੀ ਹਾਈਕੋਰਟ ਵਿੱਚ ਅਪੀਲ ਕੀਤੀ ਸੀ।ਇਸ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਬਹਿਸ ਪੂਰੀ ਹੋਣ ਪਿੱਛੋਂ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।Delhi High Court 88 accused Against Big decisionਅੱਜ ਦਿੱਲੀ ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਕਡਕਡੂਮਾ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ।ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਕੁਝ ਦਿਨਾਂ ਬਾਅਦ ਹੀ ਦੰਗੇ ਹੋਏ ਸਨ। -PTCNews

Related Post