ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀਆਂ ਨੇ CRPF ਪਾਰਟੀ 'ਤੇ ਸੁੱਟਿਆ ਗ੍ਰਨੇਡ, 2 ਜਵਾਨਾਂ ਸਮੇਤ 6 ਜ਼ਖਮੀ

By  Shanker Badra November 17th 2021 02:40 PM

ਕਸ਼ਮੀਰ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਪਲਹਾਲਨ ਪੱਤਨ 'ਚ ਅੱਤਵਾਦੀਆਂ ਨੇ CRPF ਪਾਰਟੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਸੀਆਰਪੀਐਫ ਦੇ 2 ਜਵਾਨਾਂ ਸਮੇਤ 6 ਲੋਕ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਇਹ ਹਮਲਾ ਸੀਆਰਪੀਐਫ ਪਾਰਟੀ 'ਤੇ ਕੀਤਾ ਹੈ।

ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀਆਂ ਨੇ CRPF ਪਾਰਟੀ 'ਤੇ ਸੁੱਟਿਆ ਗ੍ਰਨੇਡ, 2 ਜਵਾਨਾਂ ਸਮੇਤ 6 ਜ਼ਖਮੀ

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਬੁੱਧਵਾਰ ਨੂੰ ਬਾਰਾਮੂਲਾ 'ਚ ਪਲਹਾਲਨ ਚੌਕ ਸੀਆਰਪੀਐੱਫ ਪਾਰਟੀ 'ਤੇ ਇਹ ਹਮਲਾ ਕੀਤਾ। ਇਸ ਹਮਲੇ ਵਿੱਚ ਸੀਆਰਪੀਐਫ ਦੇ 2 ਜਵਾਨ ਅਤੇ 4 ਨਾਗਰਿਕ ਜ਼ਖਮੀ ਹੋ ਗਏ ਹਨ। ਸਾਰਿਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀਆਂ ਨੇ CRPF ਪਾਰਟੀ 'ਤੇ ਸੁੱਟਿਆ ਗ੍ਰਨੇਡ, 2 ਜਵਾਨਾਂ ਸਮੇਤ 6 ਜ਼ਖਮੀ

ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਪਾਕਿਸਤਾਨੀ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਜਵਾਨਾਂ ਨੇ ਇਲਾਕੇ 'ਚ ਸ਼ੱਕੀ ਗਤੀਵਿਧੀਆਂ ਦੇਖੀਆਂ ਸਨ। ਇਸ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਗੋਲੀਬਾਰੀ ਕੀਤੀ ਗਈ। ਜਵਾਨਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।

ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀਆਂ ਨੇ CRPF ਪਾਰਟੀ 'ਤੇ ਸੁੱਟਿਆ ਗ੍ਰਨੇਡ, 2 ਜਵਾਨਾਂ ਸਮੇਤ 6 ਜ਼ਖਮੀ

ਦੱਸ ਦੇਈਏ ਕਿ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ 'ਤੇ ਅੱਜ ਦਿੱਲੀ 'ਚ ਬੈਠਕ ਹੋ ਰਹੀ ਹੈ। ਇਹ ਮੀਟਿੰਗ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਦੀ ਅਗਵਾਈ ਹੇਠ ਹੋ ਰਹੀ ਹੈ। ਸਵੇਰੇ 11 ਵਜੇ ਸ਼ੁਰੂ ਹੋਣ ਵਾਲੀ ਇਸ ਮੀਟਿੰਗ ਵਿੱਚ ਐਨਆਈਏ ਦੇ ਡੀਜੀ, ਸੀਆਰਪੀਐਫ ਡੀਜੀ, ਬੀਐਸਐਫ ਦੇ ਡੀਜੀ ਅਤੇ ਡੀਜੀਪੀ ਜੰਮੂ ਕਸ਼ਮੀਰ ਸ਼ਾਮਲ ਹੋਣਗੇ।

-PTCNews

Related Post