WhatsApp 'ਤੇ ਲਗਾਈ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੀ DP, OSD ਤੋਂ ਠੱਗੇ 2 ਲੱਖ ਰੁਪਏ

By  Kulwinder Kaur August 1st 2022 04:31 PM

Cyber Crime: ਦਿੱਲੀ ਦੇ ਮੁੱਖ ਚੋਣ ਅਧਿਕਾਰੀ (CEO) ਰਣਵੀਰ ਸਿੰਘ ਦੀ ਇੱਕ ਵਟਸਐਪ ਡੀਪੀ ਲਗਾਕੇ ਦੋਸ਼ੀ ਨੇ ਮੈਸੇਜ ਕੀਤਾ, '2 ਲੱਖ ਰੁਪਏ ਦੀ ਫੌਰੀ ਲੋੜ ਹੈ...' OSD ਨੇ ਇਸਨੂੰ ਆਪਣੇ ਬੌਸ ਦਾ ਮੈਸੇਜ ਸਮਝ ਕੇ 2 ਲੱਖ ਰੁਪਏ ਦਾ ਗਿਫ਼ਟ ਵਾਊਚਰ ਈ-ਮੇਲ ਕਰ ਦਿੱਤਾ। ਬਾਅਦ ਵਿੱਚ ਜਦੋਂ ਪੀੜ੍ਹਤ ਨੇ ਆਪਣੇ ਬੌਸ ਨਾਲ ਪੈਸਿਆਂ ਨੂੰ ਲੈ ਕੇ ਗੱਲ-ਬਾਤ ਕੀਤੀ ਤਾਂ ਇਸ ਠੱਗੀ ਦਾ ਪਤਾ ਲੱਗਿਆ।

 2 lakh rupees cheated from OSD

ਦੇਸ਼ 'ਚ ਹਰ ਰੋਜ਼ ਸਾਈਬਰ ਕ੍ਰਾਈਮ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ 'ਚ ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਰਣਵੀਰ ਸਿੰਘ ਦੇ ਨਾਂਅ 'ਤੇ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰੀ (ਓ.ਐੱਸ.ਡੀ.) ਤੋਂ 2 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਜਾਲਬਾਜ਼ ਨੇ ਚੋਣ ਅਧਿਕਾਰੀ ਦੀ ਤਸਵੀਰ ਉਸ ਦੇ ਵਟਸਐਪ ਨੰਬਰ ਦੇ ਸਟੇਟਸ 'ਤੇ ਵੀ ਲਗਾ ਦਿੱਤੀ ਸੀ ਅਤੇ ਫਿਰ ਓਐਸਡੀ ਨੂੰ ਮੈਸੇਜ ਕਰਕੇ 2 ਲੱਖ ਰੁਪਏ ਦੀ ਠੱਗੀ ਮਾਰੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 2 lakh rupees cheated from OSDਸ਼ਿਕਾਇਤਕਰਤਾ 46 ਸਾਲਾ ਜਤਿੰਦਰ ਲਾਲ ਗੁਪਤਾ ਮੁੱਖ ਚੋਣ ਅਧਿਕਾਰੀ ਰਣਵੀਰ ਸਿੰਘ ਦਾ ਓਐਸਡੀ ਹੈ। ਪੀੜ੍ਹਤ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਵਟਸਐਪ 'ਤੇ ਕਿਸੇ ਅਣਜਾਣ ਨੰਬਰ ਤੋਂ ਮੈਸੇਜ ਆਇਆ ਸੀ। ਦੋਸ਼ੀ ਨੇ ਡੀਪੀ 'ਤੇ ਮੁੱਖ ਚੋਣ ਅਧਿਕਾਰੀ ਰਣਵੀਰ ਸਿੰਘ ਦੀ ਤਸਵੀਰ ਲਗਾਈ ਸੀ, ਜਿਸ ਤੋਂ ਬਾਅਦ ਪੀੜ੍ਹਤ ਨੇ ਇਸ ਮੈਸੇਜ ਨੂੰ ਆਪਣੇ ਬੌਸ ਦੇ ਮੈਸੇਜ ਵਜੋਂ ਸਵੀਕਾਰ ਕੀਤਾ। ਫਿਰ ਕੁਝ ਦੇਰ ਲਈ ਵਟਸਐਪ 'ਤੇ ਚੈਟ ਹੋਈ, ਜਿਸ 'ਚ ਦੋਸ਼ੀ ਨੇ ਚੈਟ 'ਚ ਲਿਖਿਆ ਕਿ ਉਸ ਨੂੰ 2 ਲੱਖ ਰੁਪਏ ਦੀ ਲੋੜ ਹੈ। ਜਿਸ ਤੋਂ ਬਾਅਦ ਓਐਸਡੀ ਨੇ 2 ਲੱਖ ਰੁਪਏ ਦੇ ਗਿਫਟ ਵਾਊਚਰ ਈ-ਮੇਲ ਕੀਤੇ।

 2 lakh rupees cheated from OSD

ਇੰਨਾ ਹੀ ਨਹੀਂ ਦੋਸ਼ੀ ਨੇ ਜਤਿੰਦਰ ਨੂੰ ਕਿਹਾ ਕਿ ਉਹ ਮੀਟਿੰਗ 'ਚ ਰੁੱਝਿਆ ਹੋਇਆ ਹੈ, ਇਸ ਲਈ ਇਹ ਕੰਮ ਜਲਦੀ ਕਰੋ। ਜਿਸ ਤੋਂ ਬਾਅਦ OSD ਨੂੰ 2 ਲੱਖ ਰੁਪਏ ਦੇ Amazon ਗਿਫਟ ਵਾਊਚਰ ਦਾ ਲਿੰਕ ਮਿਲਿਆ ਤੇ ਮੈਸੇਜ ਦੇ ਨਾਲ ਇੱਕ ਲਿੰਕ ਵੀ ਸੀ। ਉਸ ਲਿੰਕ 'ਤੇ ਕਲਿੱਕ ਕਰਦੇ ਹੀ ਜਤਿੰਦਰ ਦਾ ਐਮਾਜ਼ਾਨ ਖਾਤਾ ਬਲੌਕ ਹੋ ਗਿਆ। ਉਸ ਦੇ ਖਾਤੇ 'ਚੋਂ ਤੋਂ 2 ਲੱਖ ਰੁਪਏ ਦੇ ਗਿਫਟ ਵਾਊਚਰ ਖਰੀਦੇ ਗਏ। ਇਹ ਭੁਗਤਾਨ ਉਸ ਦੇ ਬੈਂਕ ਖਾਤੇ ਤੋਂ ਕੀਤਾ ਗਿਆ ਸੀ। ਬਾਅਦ ਵਿੱਚ ਜਦੋਂ ਪੀੜ੍ਹਤ ਨੇ ਆਪਣੇ ਬੌਸ ਨੂੰ ਪੁੱਛਿਆ ਤਾਂ ਉਸ ਨੂੰ ਇਸ ਧੋਖਾਧੜੀ ਬਾਰੇ ਪਤਾ ਲੱਗਾ।

ਇਹ ਵੀ ਪੜ੍ਹੋ : ਜ਼ਿੰਮੇਵਾਰੀ ਲੈਣ ਤੋਂ ਭੱਜਿਆ ਚੰਡੀਗੜ੍ਹ ਪ੍ਰਸ਼ਾਸਨ ਤਾਂ ਹਾਈ ਕੋਰਟ ਨੇ ਲਾਈ ਫਟਕਾਰ

-PTC News

Related Post