20 ਮਹੀਨੇ ਦੀ ਬੱਚੀ ਨੇ ਮੌਤ ਤੋਂ ਬਾਅਦ 5 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ

By  Shanker Badra January 14th 2021 05:02 PM

ਨਵੀਂ ਦਿੱਲੀ : 20 ਮਹੀਨਿਆਂ ਦੀ ਬੱਚੀ ਨੇ ਮੌਤ ਤੋਂ ਬਾਅਦ 5 ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਮਾਂ-ਪਿਉ ਨੇ ਬੱਚੀ ਦੀ ਮੌਤ ਤੋਂ ਬਾਅਦ ਅੰਗਾਂ ਨੂੰ ਡੋਨੇਟ ਕਰਨ ਦਾ ਫੈਸਲਾ ਲਿਆ ਸੀ। ਇਸ ਦੇ ਨਾਲ ਹੀ ਧਨਿਸ਼ਠਾ ਸਭ ਤੋਂ ਛੋਟੀ ਉਮਰ 'ਚ ਅੰਗ ਦਾਨੀ ਵੀ ਬਣ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਬੱਬੂ ਮਾਨ ਦੀ ਸਪੀਚ ਨੇ ਹਿਲਾਇਆ ਦਿੱਲੀ ਦਾ ਤਖ਼ਤ ,ਨੌਜਵਾਨਾਂ 'ਚ ਭਰਿਆ ਜੋਸ਼ [caption id="attachment_466122" align="aligncenter" width="300"]20-month-old baby donated 5 organs after death Sir Ganga Ram Hospital 20 ਮਹੀਨੇ ਦੀ ਬੱਚੀ ਨੇ ਮੌਤ ਤੋਂ ਬਾਅਦ 5 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ[/caption] ਜਾਣਕਾਰੀ ਅਨੁਸਾਰ ਉਸ ਦਾ ਦਿਲ, ਜਿਗਰ, ਦੋਵੇਂ ਕਿਡਨੀ ਅਤੇ ਦੋਵੇਂ ਕੌਰਨੀਆ, ਸਰ ਗੰਗਾ ਰਾਮ ਹਸਪਤਾਲ ਵਿਚ ਪੰਜ ਮਰੀਜ਼ਾਂ ਵਿਚ ਲਗਾਈਆਂ ਗਈਆਂ ਸਨ। ਬੱਚੀ ਦੇ ਮਾਪਿਆਂ ਸ੍ਰੀ ਅਸ਼ੀਸ਼ ਕੁਮਾਰ ਅਤੇ ਸ੍ਰੀਮਤੀ ਬਬੀਤਾ ਨੇ ਆਪਣੇ ਬੱਚੇ ਦੇ ਅੰਗਾਂ ਨੂੰ ਹਸਪਤਾਲ ਦੇ ਅਧਿਕਾਰੀਆਂ ਨੂੰ ਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ ,ਕਿਉਂਕਿ ਭਾਰਤ ਵਿਚ ਅੰਗ ਦਾਨ ਦੀ ਦਰ ਸਭ ਤੋਂ ਘੱਟ ਹੈ। [caption id="attachment_466124" align="aligncenter" width="300"]20-month-old baby donated 5 organs after death Sir Ganga Ram Hospital 20 ਮਹੀਨੇ ਦੀ ਬੱਚੀ ਨੇ ਮੌਤ ਤੋਂ ਬਾਅਦ 5 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ[/caption] ਦਰਅਸਲ 'ਚ 8 ਜਨਵਰੀ ਦੀ ਸ਼ਾਮ ਨੂੰ ਧਨੀਸ਼ਠਾ ਆਪਣੇ ਘਰ ਦੀ ਪਹਿਲੀ ਮੰਜ਼ਿਲ 'ਤੇ ਖੇਡਦੇ ਹੋਏ ਹੇਠਾਂ ਡਿੱਗ ਗਈ ਅਤੇ ਬੇਹੋਸ਼ ਹੋ ਗਈ। ਇਸ ਤੋਂ ਤੁਰੰਤ ਬਾਅਦ ਉਸ ਨੂੰ ਸਰ ਗੰਗਾ ਰਾਮ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਦੀਆਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। 11 ਜਨਵਰੀ ਨੂੰ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਬੱਚੀ ਦੇ ਅੰਗ ਚੰਗੀ ਤਰ੍ਹਾਂ ਕੰਮ ਕਰ ਰਹੇ ਸਨ। ਪੜ੍ਹੋ ਹੋਰ ਖ਼ਬਰਾਂ : ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੋਣਕਾਂ , ਸੰਗਤਾਂ ਦਾ ਆਇਆ ਹੜ [caption id="attachment_466123" align="aligncenter" width="300"]20-month-old baby donated 5 organs after death Sir Ganga Ram Hospital 20 ਮਹੀਨੇ ਦੀ ਬੱਚੀ ਨੇ ਮੌਤ ਤੋਂ ਬਾਅਦ 5 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ[/caption] ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਅਸੀਂ ਹਸਪਤਾਲ ਵਿੱਚ ਬਹੁਤ ਸਾਰੇ ਮਰੀਜ਼ਾਂ ਨੂੰ ਦੇਖਿਆ ,ਜਿਨ੍ਹਾਂ ਨੂੰ ਅੰਗਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਹਾਲਾਂਕਿ ਅਸੀਂ ਆਪਣੀ ਬੱਚੀ ਨੂੰ ਗੁਆ ਚੁੱਕੇ ਹਾਂ ਪਰ ਅਸੀਂ ਸੋਚਿਆ ਹੈ ਕਿ ਅੰਗ ਦਾਨ ਕਰਨ ਨਾਲ ਮਰੀਜ਼ਾਂ ਨੂੰ ਨਵੀਂ ਜਿੰਦਗੀ ਮਿਲ ਜਾਵੇਗੀ। ਡਾਕਟਰਾਂ ਮੁਤਾਬਕ ਪਰਿਵਾਰ ਦਾ ਇਹ ਨੇਕ ਕੰਮ ਬਹੁਤ ਸ਼ਲਾਘਾਯੋਗ ਯੋਗ ਹੈ। -PTCNews

Related Post