2012 Delhi gang rape case: ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਰੱਦ, 22 ਜਨਵਰੀ ਨੂੰ ਫਾਂਸੀ ਪੱਕੀ

By  Jashan A January 14th 2020 02:24 PM -- Updated: January 14th 2020 03:02 PM

2012 Delhi gang rape case: ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਰੱਦ, 22 ਜਨਵਰੀ ਨੂੰ ਫਾਂਸੀ ਪੱਕੀ,ਨਵੀਂ ਦਿੱਲੀ: ਨਿਰਭਿਆ ਗੈਂਗਰੇਪ ਕੇਸ 'ਚ 2 ਦੋਸ਼ੀਆਂ ਵੱਲੋਂ ਪਾਈਆਂ ਕਿਊਰੇਟਿਵ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀਆਂ ਹਨ। ਸੁਪਰੀਮ ਕੋਰਟ ਦੀ 5 ਮੈਂਬਰੀ ਬੈਂਚ ਜਸਟਿਸ ਐੱਨ. ਵੀ. ਰਮਨਾ, ਅਰੁਣ ਮਿਸ਼ਰਾ, ਰੋਹਿੰਟਨ ਫਲੀ ਨਰੀਮਨ, ਆਰ. ਭਾਨੂੰਮਤੀ ਅਤੇ ਅਸ਼ੋਕ ਭੂਸ਼ਣ ਦੋਹਾਂ ਦੋਸ਼ੀਆਂ ਵਲੋਂ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਦੋਸ਼ੀ ਵਿਨੇ ਸ਼ਰਮਾ ਅਤੇ ਮੁਕੇਸ਼ ਨੇ ਫਾਂਸੀ ਦੀ ਸਜ਼ਾ ਖਿਲਾਫ ਕਿਊਰੇਟਿਵ ਪਟੀਸ਼ਨ ਪਾਈ ਸੀ। ਹੋਰ ਪੜ੍ਹੋ: ਬਿਆਸ ਦਰਿਆ ਮਾਮਲਾ:ਵਾਤਾਵਰਨ ਮੰਤਰੀ ਓ.ਪੀ ਸੋਨੀ ਨੇ ਕਿਹਾ ਦੋਸ਼ੀਆਂ ਖਿਲਾਫ਼ ਹੋਵੇਗਾ ਮਾਮਲਾ ਦਰਜ਼ ਜ਼ਿਕਰਯੋਗ ਹੈ ਕਿ ਅਦਾਲਤ ਨੇ ਪਿਛਲੇ ਦਿਨੀਂ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ ਸੀ। ਜਿਸ ਦੌਰਾਨ ਹੁਣ ਚਾਰੇ ਦੋਸ਼ੀਆਂ ਨੂੰ 22 ਜਨਵਰੀ ਸਵੇਰੇ 7 ਫਾਂਸੀ ਦਿੱਤੀ ਜਾਵੇਗੀ। https://twitter.com/ANI/status/1217004118096531457?s=20 -PTC News

Related Post