ਸਾਲ 2018: ਇਹ ਨੇ ਉਹ 'ਫੌਜੀ ਜਵਾਨ' ਜਿੰਨਾਂ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ

By  Jashan A December 31st 2018 05:40 PM

ਸਾਲ 2018: ਇਹ ਨੇ ਉਹ 'ਫੌਜੀ ਜਵਾਨ' ਜਿੰਨਾਂ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ,ਅਕਸਰ ਹੀ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਧਰਤੀ 'ਤੇ ਸੂਰਬੀਰ ਯੋਧੇ ਪੈਂਦਾ ਹੁੰਦੇ ਹਨ। ਜਿਹੜੇ ਆਪਣੇ ਵਤਨ ਦੀ ਰੱਖਿਆ ਲਈ ਜਾਨਾ ਦੀ ਪ੍ਰਵਾਹ ਨਹੀਂ ਕਰਦੇ। ਇਹ ਸਿਲਸਿਲਾ ਲਗਾਤਾਰ ਇਸੇ ਤਰ੍ਹਾਂ ਚੱਲਦਾ ਆ ਰਿਹਾ ਹੈ।

ਸਾਲ 2018 ਜਿੱਥੇ ਕੌੜੀਆਂ ਮਿੱਠੀਆਂ ਯਾਦਾਂ ਛੱਡ ਕੇ ਸਾਨੂੰ ਅਲਵਿਦਾ ਆਖ ਰਿਹਾ ਹੈ, ਉਥੇ ਹੀ ਇਸ ਸਾਲ ਦਰਮਿਆਨ ਪੰਜਾਬ ਦੇ ਕਈ ਜਵਾਨ ਦੇਸ਼ ਦੀ ਖਾਤਰ ਜਾਨਾਂ ਵਾਰ ਗਏ। ਇਹਨਾਂ ਜਵਾਨਾਂ ਨੇ ਆਪਣੀਆਂ ਜਾਨਾ ਦੇ ਪ੍ਰਵਾਹ ਨਾ ਕਰਦਿਆਂ ਦੇਸ਼ ਦੇ ਲੇਖੇ ਲੈ ਦਿੱਤੀਆਂ। ਅਜਿਹੇ ਕੁਝ ਸੂਰਬੀਰ ਯੋਧਿਆਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਜਿੰਨਾਂ ਨੇ ਦੇਸ਼ ਲਈ ਆਪਣੀ ਜਾਨ ਲੇਖੇ ਲੈ ਦਿੱਤੀ।

army pen ਸਾਲ 2018: ਇਹ ਨੇ ਉਹ 'ਫੌਜੀ ਜਵਾਨ' ਜਿੰਨਾਂ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ

1. ਸ਼ਹੀਦ ਜਵਾਨ ਜਗਸੀਰ ਸਿੰਘ: ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਦੇ ਵਸਨੀਕ ਜਗਸੀਰ ਸਿੰਘ ਦੇਸ਼ ਦੇ ਲੇਖੇ ਆਪਣੀ ਜਾਨ ਲਾਉਣ ਵਾਲੇ ਪਹਿਲੇ ਸ਼ਹੀਦ ਸਨ, ਜੋ ਜਨਵਰੀ ਮਹੀਨੇ 'ਚ ਜੰਮੂ-ਕਸ਼ਮੀਰ ਦੇ ਜ਼ਿਲਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਖੇ ਪਾਕਿਸਤਾਨੀ ਫੌਜ ਦੇ ਹਮਲੇ 'ਚ ਸ਼ਹੀਦ ਹੋ ਗਏ ਸਨ। ਦੱਸ ਦੇਈਏ ਕਿ ਜਗਸੀਰ ਸਿੰਘ 19 ਪੰਜਾਬ ਰੈਜੀਮੈਂਟ 'ਚ। ਉਹ ਆਪਣੇ ਮਾਤਾ-ਪਿਤਾ, ਭਰਾ ਜਸਬੀਰ ਸਿੰਘ ਪਤਨੀ ਅਤੇ ਪੁੱਤਰ ਨੂੰ ਪਿੱਛੇ ਛੱਡ ਕੇ ਚਲਾ ਗਿਆ ਹੈ।

army men ਸਾਲ 2018: ਇਹ ਨੇ ਉਹ 'ਫੌਜੀ ਜਵਾਨ' ਜਿੰਨਾਂ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ

2. ਸ਼ਹੀਦ ਮਨਦੀਪ ਸਿੰਘ: ਅਜਿਹਾ ਹੀ ਇੱਕ ਹੋਰ ਸ਼ਹੀਦ ਜਵਾਨ ਜਿਸ ਦਾ ਨਾਮ ਹੈ ਸ਼ਹੀਦ ਮਨਦੀਪ ਸਿੰਘ ਜਨਵਰੀ 'ਚ ਪੁੰਛ ਸੈਕਟਰ ਦੀ ਕ੍ਰਿਸ਼ਨਾ ਘਾਟੀ 'ਚ ਪਾਕਿ ਵਲੋਂ ਕੀਤੀ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਸੀ। ਸ਼ਹੀਦ ਮਨਦੀਪ ਸਿੰਘ ਜ਼ਿਲਾ ਸੰਗਰੂਰ ਦੇ ਪਿੰਡ ਆਲਮਪੁਲ ਦਾ ਵਸਨੀਕ ਸੀਉਹ ਪਿਛਲੇ ਢਾਈ ਸਾਲਾਂ ਤੋਂ ਭਾਰਤੀ ਫੌਜ ਦੀ ਬਟਾਲੀਅਨ 22 ਸਿੱਖ ਰੈਜੀਮੈਂਟ 'ਚ ਤਾਇਨਾਤ ਸੀ।ਸ਼ਹੀਦ ਮਨਦੀਪ ਦੀ ਮ੍ਰਿਤਕ ਦੇਹ ਕੌਮੀ ਝੰਡੇ 'ਚ ਲਪੇਟ 'ਚ ਜੱਦੀ ਪਿੰਡ ਆਲਮਪੁਰ ਲਿਆਂਦੀ ਗਈ, ਜਿੱਥੇ ਪ੍ਰਸ਼ਾਸਨ ਵਲੋਂ ਉਸ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਉਹ ਪਿਛਲੇ ਢਾਈ ਸਾਲਾਂ ਤੋਂ ਭਾਰਤੀ ਫੌਜ ਦੀ ਬਟਾਲੀਅਨ 22 ਸਿੱਖ ਰੈਜੀਮੈਂਟ 'ਚ ਤਾਇਨਾਤ ਸੀ।

army men ਸਾਲ 2018: ਇਹ ਨੇ ਉਹ 'ਫੌਜੀ ਜਵਾਨ' ਜਿੰਨਾਂ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ

3. ਸ਼ਹੀਦ ਅਰਵਿੰਦਰ ਕੁਮਾਰ: ਪਿੰਡ ਸਰਿਆਣਾ ਨਿਵਾਸੀ ਗਨਰ ਅਰਵਿੰਦਰ ਕੁਮਾਰ ਅਪ੍ਰੈਲ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਦੌਰਾਨ ਜੰਮੂ-ਕਸ਼ਮੀਰ ਦੇ ਜ਼ਿਲਾ ਸ਼ੋਪੀਆ ਵਿਖੇ ਅੱਤਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਗੋਲੀ ਲੱਗ ਜਾਣ ਸ਼ਹੀਦ ਹੋ ਗਿਆ ਸੀ। ਉਹ 26 ਜੂਨ 2012 ਨੂੰ ਭਾਰਤੀ ਫੌਜ 'ਚ 15 ਮੀਡੀਅਮ ਰੈਜ਼ੀਮੈਂਟ 'ਚ ਭਰਤੀ ਹੋਇਆ ਸੀ।

army men ਸਾਲ 2018: ਇਹ ਨੇ ਉਹ 'ਫੌਜੀ ਜਵਾਨ' ਜਿੰਨਾਂ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ

4. ਸ਼ਹੀਦ ਫੌਜੀ ਸੁਖਵਿੰਦਰ ਸਿੰਘ: ਪਿੰਡ ਹਾਕਮ ਸਿੰਘ ਵਾਲਾ ਦਾ ਸ਼ਹੀਦ ਫੌਜੀ ਸੁਖਵਿੰਦਰ ਸਿੰਘ ਉੱਤਰੀ ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ 'ਚ ਜੂਨ ਦੇ ਮਹੀਨੇ ਅੱਤਵਾਦੀਆਂ ਵਲੋਂ ਫੌਜ ਦੇ ਗਸ਼ਤੀ ਦਲ 'ਤੇ ਘਾਤ ਲਗਾ ਕੇ ਕੀਤੇ ਹਮਲੇ 'ਚ ਜਵਾਨ ਸੁਖਵਿੰਦਰ ਸਿੰਘ ਸ਼ਹੀਦ ਹੋ ਗਏ। ਸੁਖਵਿੰਦਰ ਸਿੰਘ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਹ 5 ਸਾਲ ਪਹਿਲਾਂ ਭਾਰਤੀ ਥਲ ਸੈਨਾ 'ਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ 'ਚ ਤਾਇਨਾਤ ਸੀ। ਉਹ ਅਜੇ ਕੁਆਰਾ ਸੀ। ਸ਼ਹੀਦ ਸੁਖਵਿੰਦਰ ਸਿੰਘ ਦਾ ਉਸ ਦੇ ਜੱਦੀ ਪਿੰਡ ਹਾਕਮ ਸਿੰਘ ਵਾਲਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਇਸ ਮੌਕੇ ਫੌਜ ਦੀ ਟੁਕੜੀ ਵਲੋਂ ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ ਗਈ।

army men ਸਾਲ 2018: ਇਹ ਨੇ ਉਹ 'ਫੌਜੀ ਜਵਾਨ' ਜਿੰਨਾਂ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ

5.ਸ਼ਹੀਦ ਜਵਾਨ ਸਿਮਰਦੀਪ ਸਿੰਘ: ਬੀ.ਐੱਸ.ਐੱਫ. ਦਾ ਜਵਾਨ ਸ਼ਹੀਦ ਸਿਮਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਦਸਮੇਸ਼ ਨਗਰ ਬਟਾਲਾ ਅਕਤੂਬਰ 'ਚ ਮਿਜ਼ੋਰਮ ਵਿਖੇ ਭਾਰਤੀ ਮਿਆਂਮਾਰ ਸਰਹੱਦ 'ਤੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਹੋਇਆ ਗੋਲੀਆਂ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ। ਉਹ ਬੀ.ਐੱਸ.ਐੱਫ. ਐੱਮ.ਈ. (ਅਸਮ) ਮਿਜ਼ੋਰਮ 'ਚ ਬ੍ਰਹਮਾ ਬਾਰਡਰ 'ਤੇ ਤਾਇਨਾਤ ਸੀ ਅਤੇ ਉਸ ਦੇ ਘਰ 'ਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।

 

army men ਸਾਲ 2018: ਇਹ ਨੇ ਉਹ 'ਫੌਜੀ ਜਵਾਨ' ਜਿੰਨਾਂ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ

6.ਸ਼ਹੀਦ ਜਵਾਨ ਸੁਖਚੈਨ ਸਿੰਘ: ਫਾਜ਼ਿਲਕਾ ਜ਼ਿਲੇ ਦੇ ਪਿੰਡ ਇਸਲਾਮ ਵਾਲਾ ਦਾ ਰਹਿਣ ਵਾਲਾ ਫ਼ੌਜੀ ਜਵਾਨ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਗੋਲੀਆਂ ਲੱਗ ਜਾਣ ਕਾਰਨ ਸ਼ਹੀਦ ਹੋ ਗਿਆ ਸੀ। ਫ਼ੌਜੀ ਜਵਾਨ ਸੁਖਚੈਨ ਸਿੰਘ ਇਸ ਮਹੀਨੇ ਹੀ ਸ਼ਹੀਦ ਹੋ ਹੋਇਆ ਹੈ। 29 ਸਾਲਾ ਸੁਖਚੈਨ ਸਿੰਘ 11 ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ ਅਤੇ 19 ਸਿੱਖ ਰੈਜਿਮੈਂਟ 'ਚ ਬਤੌਰ ਲਾਂਸ ਨਾਇਕ ਤਾਇਨਾਤ ਸੀ।

-PTC News

Related Post