ਬਿਹਾਰ 'ਚ ਨਹੀਂ ਥੰਮ੍ਹ ਰਿਹਾ ਲੂ ਦਾ ਕਹਿਰ , ਸ਼ਮਸ਼ਾਨ ਘਾਟ ‘ਚ ਲੱਗੀਆਂ ਲਾਇਨਾਂ , ਸਸਕਾਰ ਲਈ ਲੱਕੜਾਂ ਦੀ ਘਾਟ

By  Shanker Badra June 18th 2019 03:55 PM

ਬਿਹਾਰ 'ਚ ਨਹੀਂ ਥੰਮ੍ਹ ਰਿਹਾ ਲੂ ਦਾ ਕਹਿਰ , ਸ਼ਮਸ਼ਾਨ ਘਾਟ ‘ਚ ਲੱਗੀਆਂ ਲਾਇਨਾਂ , ਸਸਕਾਰ ਲਈ ਲੱਕੜਾਂ ਦੀ ਘਾਟ:ਪਟਨਾ : ਬਿਹਾਰ 'ਚ ਲੂ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।ਓਥੇ ਹੁਣ ਤੱਕ ਲੂ ਲੱਗਣ ਨਾਲ 246 ਮੌਤਾਂ ਹੋ ਗਈਆਂ ਹਨ।ਓਥੇ ਲੂ ਦੇ ਕਹਿਰ ਨੇ ਮਹਾਂਮਾਰੀ ਦਾ ਰੂਪ ਧਾਰ ਲਿਆ ਹੈ।ਸਾਰੇ ਮਰੀਜ਼ਾਂ ਦੇ ਮੁੱਢਲੇ ਲੱਛਣ ਇਹੀ ਹਨ ਕਿ ਅਚਾਨਕ ਚੱਕਰ ਆਇਆ ਤੇ ਬੁਖ਼ਾਰ 105 ਡਿਗਰੀ ਤੱਕ ਪਹੁੰਚ ਗਿਆ।

246 die of heatstroke in central Bihar ਬਿਹਾਰ 'ਚ ਨਹੀਂ ਥੰਮ੍ਹ ਰਿਹਾ ਲੂ ਦਾ ਕਹਿਰ , ਸ਼ਮਸ਼ਾਨ ਘਾਟ ‘ਚ ਲੱਗੀਆਂ ਲਾਇਨਾਂ , ਸਸਕਾਰ ਲਈ ਲੱਕੜਾਂ ਦੀ ਘਾਟ

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਮਗਧ ਤੇ ਸ਼ਾਹਾਬਾਦ ਇਲਾਕੇ ‘ਚ ਲੂ ਕਾਰਨ 42 ਲੋਕਾਂ ਦੀ ਮੌਤ ਹੋ ਗਈ।ਇਸ ਤੋਂ ਬਾਅਦ ਸੋਮਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 183 ਤੱਕ ਪਹੁੰਚ ਗਈ ਹੈ ਅਤੇ ਹੁਣ ਗਿਣਤੀ ਵੱਧ ਕੇ 246 ਤੱਕ ਪਹੁੰਚ ਗਈ ਹੈ।ਇਨ੍ਹਾਂ 3-4 ਦਿਨਾਂ ‘ਚ ਲੂ ਨਾਲ ਮੌਤਾਂ ਦਾ ਅੰਕੜਾ 246 ਤੱਕ ਪਹੁੰਚ ਗਿਆ ਹੈ ,ਜਿਨ੍ਹਾਂ ਦੇ ਸਸਕਾਰ ਲਈ ਲੱਕੜਾਂ ਵੀ ਘੱਟ ਪੈ ਰਹੀਆਂ ਹਨ।

246 die of heatstroke in central Bihar ਬਿਹਾਰ 'ਚ ਨਹੀਂ ਥੰਮ੍ਹ ਰਿਹਾ ਲੂ ਦਾ ਕਹਿਰ , ਸ਼ਮਸ਼ਾਨ ਘਾਟ ‘ਚ ਲੱਗੀਆਂ ਲਾਇਨਾਂ , ਸਸਕਾਰ ਲਈ ਲੱਕੜਾਂ ਦੀ ਘਾਟ

ਓਥੇ ਮੌਤ ਦੇ ਜਿਹੜੇ ਅਧਿਕਾਰਤ ਰਿਕਾਰਡ ਹਨ, ਉਸ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਸਥਿਤੀ ਹੈ।ਇਸ ਦੌਰਾਨ ਦੂਰ-ਦੁਰਾਡੇ ਦੇ ਪੇਂਡੂ ਇਲਾਕਿਆਂ ਵਿਚ ਕਈ ਮੌਤਾਂ ਹੋਈਆਂ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਰਿਕਾਰਡ ਨਹੀਂ ਹੈ ਪਰ ਸਥਾਨਕ ਮੁਖੀਆ ਆਦਿ ਉਸ ਦੀ ਪੁਸ਼ਟੀ ਕਰ ਰਹੇ ਹਨ।ਖ਼ਬਰਾਂ ਮੁਤਾਬਕ ਵਿਸ਼ਨੂਪਦ ਸ਼ਮਸ਼ਾਨ ਘਾਟ ‘ਚ ਪਿਛਲੇ ਤਿੰਨ ਦਿਨਾਂ ‘ਚ 300 ਤੋਂ ਜ਼ਿਆਦਾ ਸਸਕਾਰ ਹੋ ਚੁੱਕੇ ਹਨ।ਇੱਥੇ ਇੱਕ ਲਾਸ਼ ਦੇ ਸਸਕਾਰ ਸਮੇਂ ਹੀ ਦੂਜੀ ਲਾਸ਼ ਦਾ ਸਸਕਾਰ ਕਰਨ ਲੋਕ ਪਹੁੰਚ ਜਾਂਦੇ ਹਨ।

246 die of heatstroke in central Bihar ਬਿਹਾਰ 'ਚ ਨਹੀਂ ਥੰਮ੍ਹ ਰਿਹਾ ਲੂ ਦਾ ਕਹਿਰ , ਸ਼ਮਸ਼ਾਨ ਘਾਟ ‘ਚ ਲੱਗੀਆਂ ਲਾਇਨਾਂ , ਸਸਕਾਰ ਲਈ ਲੱਕੜਾਂ ਦੀ ਘਾਟ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਔਰਤ ਨੇ ਤਪਦੀ ਸੜਕ ‘ਤੇ ਦਿੱਤਾ ਬੱਚੇ ਨੂੰ ਜਨਮ , ਆਟੋ ਚਾਲਕਾਂ ਨੇ ਆਟੋ ਖੜੇ ਕਰਕੇ ਕੀਤਾ ਪਰਦਾ

ਇਸ ਦੌਰਾਨ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਸੂਬੇ 'ਚ ਸਰਕਾਰ ਨੇ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ ਸਾਰੇ ਨਿਰਮਾਣ ਕਾਰਜ ਤੋਂ ਇਲਾਵਾ ਮਨਰੇਗਾ ਦੇ ਕੰਮਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।ਇਸ ਦੇ ਨਾਲ ਹੀ ਖੁੱਲ੍ਹੀਆਂ ਥਾਵਾਂ 'ਤੇ ਸੱਭਿਆਚਾਰਕ ਪ੍ਰੋਗਰਾਮਾਂ 'ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ।ਦੂਸਰੇ ਪਾਸੇ ਸੂਬਾ ਸਰਕਾਰ ਨੇ ਗਰਮੀ ਅਤੇ ਲੂ ਦੇ ਕਹਿਰ ਤੋਂ ਬਚਣ ਦੇ ਲਈ ਸੂਬੇ ਦੇ ਸਾਰੇ ਸਕੂਲਾਂ ਨੂੰ 22 ਜੂਨ ਤੱਕ ਬੰਦ ਕਰ ਦਿੱਤਾ ਗਿਆ ਹੈ।

-PTCNews

Related Post