Fri, Apr 26, 2024
Whatsapp

ਔਰਤ ਨੇ ਤਪਦੀ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ , ਆਟੋ ਚਾਲਕਾਂ ਨੇ ਆਟੋ ਖੜੇ ਕਰਕੇ ਕੀਤਾ ਪਰਦਾ

Written by  Shanker Badra -- June 18th 2019 03:02 PM
ਔਰਤ ਨੇ ਤਪਦੀ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ , ਆਟੋ ਚਾਲਕਾਂ ਨੇ ਆਟੋ ਖੜੇ ਕਰਕੇ ਕੀਤਾ ਪਰਦਾ

ਔਰਤ ਨੇ ਤਪਦੀ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ , ਆਟੋ ਚਾਲਕਾਂ ਨੇ ਆਟੋ ਖੜੇ ਕਰਕੇ ਕੀਤਾ ਪਰਦਾ

ਔਰਤ ਨੇ ਤਪਦੀ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ , ਆਟੋ ਚਾਲਕਾਂ ਨੇ ਆਟੋ ਖੜੇ ਕਰਕੇ ਕੀਤਾ ਪਰਦਾ:ਅੰਮ੍ਰਿਤਸਰ : ਅੰਮ੍ਰਿਤਸਰ 'ਚ ਇੱਕ ਅਜਿਹੀ ਘਟਨਾ ਵਾਪਰੀ ਹੈ ,ਜਿਸ ਨਾਲ ਉੱਥੋਂ ਦੇ ਮੈਡੀਕਲ ਜਗਤ ਦੇ ਨਾਲ- ਨਾਲ ਆਮ ਲੋਕ ਵੀ ਹੈਰਾਨ ਰਹਿ ਗਏ ਹਨ।ਇਸ ਵੇਲੇ ਪੰਜਾਬ ਚ ਅੰਤਾਂ ਦੀ ਗਰਮੀ ਪੈ ਰਹੀ ਹੈ ਅਤੇ ਸੜਕਾਂ ਅੱਗ ਵਾਂਗ ਤਪ ਰਹੀਆਂ ਹਨ।ਇਸ ਦੌਰਾਨ ਇੱਕ ਔਰਤ ਨੇ ਤਪਦੀ ਸੜਕ 'ਤੇ ਬੱਚੇ ਨੂੰ ਜਨਮ ਦਿੱਤਾ ਹੈ।ਇਹ ਮਾਮਲਾ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਬਾਹਰ ਮੇਨ ਰੋਡ 'ਤੇ ਸਾਹਮਣੇ ਆਇਆ ਹੈ। [caption id="attachment_308188" align="aligncenter" width="300"]Amritsar Bus stand near woman Born baby
ਔਰਤ ਨੇ ਤਪਦੀ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ , ਆਟੋ ਚਾਲਕਾਂ ਨੇ ਆਟੋ ਖੜੇ ਕਰਕੇ ਕੀਤਾ ਪਰਦਾ[/caption] ਜਾਣਕਾਰੀ ਅਨੁਸਾਰ ਗਰਭਵਤੀ ਅਨੀਤਾ ਦੇਵੀ ਅਪਣੇ ਪਤੀ ਰਮੇਸ਼ ਕੁਮਾਰ ਦੇ ਨਾਲ ਸਵੇਰੇ ਬਿਹਾਰ ਤੋਂ ਆਈ ਸੀ। ਜਦੋਂ ਉਹ ਸੁਲਤਾਨਵਿੰਡ ਰੋਡ 'ਤੇ ਸਥਿਤ ਅਪਣੇ ਘਰ ਜਾਣ ਲਈ ਬੱਸ ਸਟੈਂਡ ਦੇ ਬਾਹਰ ਆਟੋ ਲੈਣ ਲੱਗੀ ਤਾਂ ਅਚਾਨਕ ਉਸ ਨੂੰ ਜ਼ੋਰ ਨਾਲ ਦਰਦ ਹੋਣ ਲੱਗਾ ਤਾਂ ਸੜਕ ਤੋਂ ਲੰਘ ਰਹੀ ਇੱਕ ਔਰਤ ਨੇ ਅਨੀਤਾ ਦੀ ਮਦਦ ਕੀਤੀ।ਔਰਤ ਦੇ ਕੰਮ ਨੂੰ ਦੇਖ ਕੇ ਬੱਸ ਸਟੈਂਡ ਨੇੜੇ ਖੜੇ ਆਟੋ ਚਾਲਕਾਂ ਨੇ ਵੀ ਨੇੜੇ ਆਟੋ ਖੜੇ ਕਰਕੇ ਪਰਦਾ ਕਰ ਦਿੱਤਾ। [caption id="attachment_308189" align="aligncenter" width="300"]Amritsar Bus stand near woman Born baby
ਔਰਤ ਨੇ ਤਪਦੀ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ , ਆਟੋ ਚਾਲਕਾਂ ਨੇ ਆਟੋ ਖੜੇ ਕਰਕੇ ਕੀਤਾ ਪਰਦਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਆਦੀ ਕੁੜੀ ਨੇ ਹਸਪਤਾਲ ‘ਚ ਇਲਾਜ ਦੌਰਾਨ ਤੋੜਿਆ ਦਮ ਦੱਸ ਦੇਈਏ ਕਿ ਅਨੀਤਾ ਦੇ ਘਰ ਲੜਕਾ ਪੈਦਾ ਹੋਇਆ ਅਤੇ ਉਸ ਔਰਤ ਨੇ ਅਨੀਤਾ ਨੂੰ ਅਪਣੇ ਬੱਚਿਆਂ ਦੀ ਤਰ੍ਹਾਂ ਸਮਝਦੇ ਹੋਏ ਸ਼ਗਨ ਵੀ ਪਾਇਆ ਤੇ ਉਸਨੂੰ ਸਿਵਲ ਹਸਪਤਾਲ ਵਿਚ ਦਾਖਲ ਵੀ ਕਰਵਾਇਆ ,ਜਿਥੇ ਹੁਣ ਦੋਵੇਂ ਸੁਰੱਖਿਅਤ ਹਨ। -PTCNews


Top News view more...

Latest News view more...