ਕੋਰੋਨਾ ਮਾਮਲਿਆਂ 'ਚ ਰਿਕਾਰਡ ਤੋੜ ਵਾਧਾ, 3 ਲੱਖ 52 ਹਜ਼ਾਰ 991 ਨਵੇਂ ਕੇਸ, 2812 ਮੌਤਾਂ

By  Jagroop Kaur April 26th 2021 12:40 PM

ਹਰ ਦਿਨ ਕੋਰੋਨਾ ਦੇ ਮਾਮਲੇ ਰਿਕਾਰਡ ਤੋੜ ਸਾਹਮਣੇ ਆ ਰਹੇ ਹਨ , ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾਵਾਇਰਸ ਦੇ ਤਿੰਨ ਲੱਖ 52 ਹਜ਼ਾਰ 991 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ। ਉਧਰ 2,812 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਹੁਣ ਐਕਟਿਵ ਕੇਸਾਂ ਦੀ ਗਿਣਤੀ 28 ਲੱਖ 13 ਹਜ਼ਾਰ 658 ਹੋ ਗਈ ਹੈ। ਹਾਲਾਂਕਿ ਕੱਲ੍ਹ 2 ਲੱਖ 19 ਹਜ਼ਾਰ 272 ਵਿਅਕਤੀ ਠੀਕ ਵੀ ਹੋਏ ਹਨ।ਸੰਕੇਤਕ ਤਸਵੀਰ

Read More : ਕੋਰੋਨਾ ਪੀੜਤਾਂ ਲਈ ਰੇਲਵੇ ਨੇ ਕੀਤਾ ਵੱਡਾ ਉਪਰਾਲਾ, ਡੱਬਿਆਂ ‘ਚ ਮਰੀਜ਼ਾਂ ਲਈ ਬਣਾਏ ਕਮਰੇ

ਕੁੱਲ ਕੇਸ- ਇੱਕ ਕਰੋੜ 73 ਲੱਖ 13 ਹਜ਼ਾਰ 163

ਕੁੱਲ ਮੌਤ - ਇੱਕ ਲੱਖ 95 ਹਜ਼ਾਰ 123

ਕੁੱਲ ਡਿਸਚਾਰਜ - ਇਕ ਕਰੋੜ 43 ਲੱਖ 4 ਹਜ਼ਾਰ 382

ਕੁੱਲ ਟੀਕਾਕਰਣ - 14 ਕਰੋੜ 19 ਲੱਖ 11 ਹਜ਼ਾਰ 223

ਕੱਲ੍ਹ 14 ਲੱਖ 2367 ਨਮੂਨਿਆਂ ਦੀ ਜਾਂਚ ਕੀਤੀ ਗਈ

READ MORE : ਪੰਜਾਬ ‘ਚ ਕੋਰੋਨਾ ਦਾ ਕਹਿਰ, 76 ਹੋਰ ਲੋਕਾਂ ਦੀ ਮੌਤ, 24 ਘੰਟੇ ‘ਚ…

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਕਿਹਾ ਹੈ ਕਿ ਕੱਲ੍ਹ ਤੱਕ ਭਾਰਤ ਵਿਚ ਕੋਰੋਨਾਵਾਇਰਸ ਲਈ ਕੁਲ 27 ਕਰੋੜ 93 ਲੱਖ 21 ਹਜ਼ਾਰ 177 ਨਮੂਨੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ਚੋਂ 14 ਲੱਖ 2367 ਨਮੂਨਿਆਂ ਦੀ ਜਾਂਚ ਕੀਤੀ ਗਈ।

ਇਸ ਕੋਰੋਨਾ ਲਹਰਿ ਨੂੰ ਦੇਖੜੇ ਹੋਏ ਜਿਥੇ ਦੇਸ਼ ਦੇ ਸੂਬਿਆਂ ਵਿਚ ਪਬੰਦੀਆਂ ਵਧਾਈਆਂ ਗਈਆਂ ਹਨ ਉਥੇ ਹੀ ਹੁਣ ਬੀਤੇ ਦਿਨੀਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਲਾਗੂ ਲੌਕਡਾਊਨ ਨੂੰ ਇੱਕ ਹੋਰ ਹਫ਼ਤੇ ਲਈ ਵਧਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਵਿਚ ਕੋਵਿਡ -19 ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ ਪਿਛਲੇ ਦਿਨਾਂ ਵਿਚ ਸੰਕਰਮਣ ਦੀ ਦਰ 36 ਪ੍ਰਤੀਸ਼ਤ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਜਿਸ ਨੂੰ ਦੇਖਦੇ ਹੋਏ ਸਖਤੀਆਂ ਕਰਨੀਆਂ ਲਾਜ਼ਮੀ ਹੋ ਗਈਆਂ ਹਨ ਤਾਂ ਜੋ ਇਸ ਲਾਗ ਰੋਗ ਤੋਂ ਬਚਿਆ ਜਾ ਸਕੇ।

Click here to follow PTC News on Twitter

Related Post