PM ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਲਾਲ ਕਿਲ੍ਹੇ ਤੋਂ ਕੀਤਾ ਇਹ ਐਲਾਨ ,ਪੜ੍ਹੋ ਪੂਰੀ ਖ਼ਬਰ

By  Shanker Badra August 15th 2020 01:58 PM

PM ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਲਾਲ ਕਿਲ੍ਹੇ ਤੋਂ ਕੀਤਾ ਇਹ ਐਲਾਨ ,ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਅੱਜ 74ਵੇਂ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਉੱਤੇ ਤਿਰੰਗਾ ਲਹਿਰਾਇਆ ਹੈ। ਇਸ ਮੌਕੇ ਪੀਐਮ ਮੋਦੀ ਨੇ ਰਾਸ਼ਟਰ ਨੂੰ ਸੰਬੋਧਿਤ ਵੀ ਕੀਤਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਵੀ ਜ਼ਿਕਰ ਕੀਤਾ ਹੈ।

PM ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਲਾਲ ਕਿਲ੍ਹੇ ਤੋਂ ਕੀ ਕੀਤਾ ਇਹ ਐਲਾਨ ,ਪੜ੍ਹੋ ਪੂਰੀ ਖ਼ਬਰ

ਦੇਸ਼ ਇਸ ਸਮੇਂ ਕੋਰੋਨਾ ਮਹਾਂਮਾਰੀ ਸੰਕਟ ਨਾਲ ਜੂਝ ਰਿਹਾ ਹੈ। ਪੂਰੀ ਦੁਨੀਆ ਦੇ ਲੋਕ ਦੇਸ਼ ਦੇ ਵਿਗਿਆਨੀਆਂ ਤੋਂ ਕੋਰੋਨਾ ਟੀਕੇ ਦੀ ਉਮੀਦ ਕਰ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਤੋਂ ਐਲਾਨ ਕੀਤਾ ਕਿ ਇਸ ਸਮੇਂ ਦੇਸ਼ ਵਿੱਚ ਕੋਰੋਨਾ ਟੀਕੇ ਦੇ ਤਿੰਨ ਟਰਾਇਲ ਚੱਲ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਭਾਰਤ 'ਚ ਕੋਰੋਨਾ ਦੀ ਇਕ ਨਹੀਂ, ਦੋ ਨਹੀਂ, ਤਿੰਨ-ਤਿੰਨ ਵੈਕਸੀਨਜ਼ ਇਸ ਵੇਲੇ ਟੈਸਟਿੰਗ ਦੇ ਪੜਾਅ 'ਚ ਹਨ।

PM ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਲਾਲ ਕਿਲ੍ਹੇ ਤੋਂ ਕੀ ਕੀਤਾ ਇਹ ਐਲਾਨ ,ਪੜ੍ਹੋ ਪੂਰੀ ਖ਼ਬਰ

ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਗਿਆਨੀ ਇਸ ਸਮੇਂ ਕੋਰੋਨਾ ਲਈ ਟੀਕੇ ਬਣਾ ਰਹੇ ਹਨ, ਉਹ ਤਪੱਸਿਆ ਵਿਚ ਲੱਗੇ ਹੋਏ ਹਨ।ਪ੍ਰਧਾਨ ਮੰਤਰੀ ਨੇਲਾਲ ਕਿਲ੍ਹੇ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਕੋਰੋਨਾ ਦੀ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੇ ਮਨ ਵਿਚ ਇਹ ਸਵਾਲ ਹੁੰਦਾ ਹੈ ਕਿ ਇਹ ਟੀਕਾ ਕਦ ਤੱਕ ਤਿਆਰ ਹੋਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦਾ ਵਿਗਿਆਨੀ ਰਿਸ਼ੀ-ਮੁਨੀ ਵਰਗਾ ਹੈ, ਜੋ ਇਸ ਸਮੇਂ ਲੈਬ ਵਿੱਚ ਸਖਤ ਤਪੱਸਿਆ ਕਰ ਰਿਹਾ ਹੈ।

PM ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਲਾਲ ਕਿਲ੍ਹੇ ਤੋਂ ਕੀ ਕੀਤਾ ਇਹ ਐਲਾਨ ,ਪੜ੍ਹੋ ਪੂਰੀ ਖ਼ਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਜਦੋਂ ਵਿਗਿਆਨੀਆਂ ਤੋਂ ਹਰੀ ਝੰਡੀ ਮਿਲ ਜਾਵੇਗੀ ਤਾਂ ਇਸਦਾ ਵੱਡੇ ਪੱਧਰ 'ਤੇ ਉਤਪਾਦਨ ਹੋਵੇਗਾ। ਉਨ੍ਹਾਂ ਨੇ ਨਾਲ ਹੀ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੀ ਟੈਸਟਿੰਗ ਕਿਸ ਤਰ੍ਹਾਂ ਤੇਜ਼ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ, ਉਦੋਂ ਦੇਸ਼ ਵਿਚ ਟੈਸਟਿੰਗ ਲਈ ਸਿਰਫ਼ ਇਕ ਲੈਬ ਸੀ। ਅੱਜ ਦੇਸ਼ ਵਿਚ ਕੋਰੋਨਾ ਦੀ ਜਾਂਚ ਲਈ 1400 ਤੋਂ ਜ਼ਿਆਦਾ ਲੈਬ ਹਨ।

PM ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਲਾਲ ਕਿਲ੍ਹੇ ਤੋਂ ਕੀ ਕੀਤਾ ਇਹ ਐਲਾਨ ,ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਦੇਸ਼ ਵਿਚ ਫਿਲਹਾਲ ਤਿੰਨ ਕੋਰੋਨਾ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਇਨ੍ਹਾਂ ਵਿਚ ਭਾਰਤ ਬਾਇਓਟੈੱਕ ਦੀ ਕੋਵਾਕਸਿਨ (Covaxin), ਜਾਇਡਸ ਕੈਡਿਲਾ ਦੀ ਜਾਈਕੋਵ-ਡੀ (Zykov-D) ਤੇ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਸ਼ਾਮਲ ਹਨ। ਦੇਸ਼ ਦੀ ਪਹਿਲੀ ਸਵਦੇਸ਼ੀ ਕੋਰੋਨਾ ਵੈਕਸੀਨ ਕੋਵਾਕਸਿਨ (Covaxine) ਦਾ ਟ੍ਰਾਇਲ ਭਾਰਤ ਬਾਇਓਟੈੱਕ ਦੀ ਅਗਵਾਈ 'ਚ ਦੇਸ਼ ਦੇ ਕੁੱਲ 12 ਸੈਂਟਰਾਂ 'ਤੇ ਚੱਲ ਰਿਹਾ ਹੈ।

-PTCNews

Related Post