3 ਸਾਲਾ ਬੱਚੇ ਨੇ ਮਰਨ ਤੋਂ ਬਾਅਦ 3 ਲੋਕਾਂ ਨੂੰ ਦਿੱਤਾ ਜੀਵਨ ਦਾਨ ,ਦੁਨੀਆਂ ਭਰ 'ਚ ਪੈਦਾ ਕੀਤੀ ਮਿਸਾਲ

By  Shanker Badra August 26th 2018 01:33 PM

3 ਸਾਲਾ ਬੱਚੇ ਨੇ ਮਰਨ ਤੋਂ ਬਾਅਦ 3 ਲੋਕਾਂ ਨੂੰ ਦਿੱਤਾ ਜੀਵਨ ਦਾਨ ,ਦੁਨੀਆਂ ਭਰ 'ਚ ਪੈਦਾ ਕੀਤੀ ਮਿਸਾਲ:ਚੰਡੀਗੜ੍ਹ : ਕੁਰਾਲੀ ਦੇ ਪਿੰਡ ਅਸਰੋਂ ਦਾ 3 ਸਾਲ ਦਾ ਬੱਚਾ ਮਰਨ ਤੋਂ ਬਾਅਦ ਦੁਨੀਆਂ ਭਰ 'ਚ ਮਿਸਾਲ ਪੈਦਾ ਕਰ ਗਿਆ ਹੈ।ਦੱਸ ਦੇਈਏ ਕਿ ਇਹ ਮਾਸੂਮ ਬੱਚਾ 20 ਅਗਸਤ ਨੂੰ ਪੌੜੀਆਂ ਤੋਂ ਡਿੱਗ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਕੁਰਾਲੀ ਦੇ ਹਸਪਤਾਲ ਦਾਖਲ ਕਰਵਾਇਆ ਗਿਆ।ਜਿਸ ਤੋਂ ਬਾਅਦ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਜੀ.ਐਮ.ਐਸ.ਐਚ. ਸੈਕਟਰ-16 ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਬਾਅਦ 'ਚ ਉਸ ਨੂੰ ਤੁਰੰਤ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਉਸਦੀ ਹਾਲਤ 'ਚ ਕੋਈ ਸੁਧਾਰ ਨਾ ਹੋਣ ਕਾਰਨ ਡਾਕਟਰਾਂ ਨੇ 24 ਅਗਸਤ ਨੂੰ ਆਨੰਦ ਨੂੰ ਮ੍ਰਿਤਕ ਐਲਾਨ ਦਿੱਤਾ ,ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਆਨੰਦ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਲਿਆ। ਇਸ ਦੌਰਾਨ ਆਨੰਦ ਦਾ ਲੀਵਰ ਦਿੱਲੀ ਵਿੱਚ ਇੱਕ 3 ਸਾਲਾ ਬੱਚੀ ਨੂੰ ਟ੍ਰਾਂਸਪਲਾਂਟ ਕੀਤਾ ਗਿਆ।ਇਸ ਤੋਂ ਇਲਾਵਾ ਪੀਜੀਆਈ ਵਿੱਚ ਲੰਮੇ ਸਮੇਂ ਤੋਂ ਜਿੰਦਗੀ ਦੀ ਲੜਾਈ ਲੜ ਰਹੇ 24 ਸਾਲਾ ਨੌਜਵਾਨ 'ਤੇ 4 ਸਾਲਾ ਬੱਚੀ ਨੂੰ ਕਿਡਨੀ ਟ੍ਰਾਂਸਪਲਾਂਟ ਕੀਤਾ ਗਈ। ਦੱਸਣਯੋਗ ਹੈ ਕਿ ਪੀਜੀਆਈ ਦੇ ਇਤਿਹਾਸ ਵਿੱਚ ਇਹ ਦੂਜਾ ਅਜਿਹਾ ਮੌਕਾ ਹੈ, ਜਦ ਇੰਨੀ ਘੱਟ ਉਮਰ ਦੇ ਬੱਚੇ ਨੇ ਅੰਗਦਾਨ ਕਰਕੇ 3 ਜਾਨਾਂ ਬਚਾਈਆਂ ਹਨ।ਇਸ ਤੋਂ ਪਹਿਲਾਂ ਪੀਜੀਆਈ ਇੱਕ 11 ਮਹੀਨੇ ਦੇ ਬੱਚੇ ਦੇ ਆਰਗਨ ਟ੍ਰਾਂਸਪਲਾਂਟ ਕਰਨ ਵਾਲਾ ਦੇਸ਼ ਦਾ ਪਹਿਲਾ ਹਸਪਤਾਲ ਬਣ ਚੁੱਕਾ ਹੈ। -PTCNews

Related Post