3 ਸਾਲਾਂ ਬੱਚੇ ਦੀ 120 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਣ ਕਾਰਨ ਮੌਤ, ਸਾਰੀ ਰਾਤ ਚੱਲਿਆ ਬਚਾਅ ਆਪ੍ਰੇਸ਼ਨ

By  Shanker Badra May 28th 2020 11:30 AM

3 ਸਾਲਾਂ ਬੱਚੇ ਦੀ 120 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਣ ਕਾਰਨ ਮੌਤ, ਸਾਰੀ ਰਾਤ ਚੱਲਿਆ ਬਚਾਅ ਆਪ੍ਰੇਸ਼ਨ:ਤੇਲੰਗਾਨਾ : ਤੇਲੰਗਾਨਾ ਦੇ ਮੇਡਕ ਜ਼ਿਲ੍ਹੇ 'ਚ ਇੱਕ ਦਰਦਨਾਕ ਦੁਰਘਟਨਾ ਵਾਪਰੀ ਹੈ। ਜਿੱਥੇ ਬੁੱਧਵਾਰ ਦੇਰ ਸ਼ਾਮ ਇਕ 3 ਸਾਲਾ ਬੱਚਾ 120 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ, ਪ੍ਰਸ਼ਾਸਨ ਨੇ ਇਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ।

ਐਨਡੀਆਰਐਫ ਬਚਾਅ ਟੀਮ ਨੇ 10 ਘੰਟੇ ਦੀ ਕੋਸ਼ਿਸ਼ ਦੇ ਬਾਅਦ ਮਾਸੂਮ ਨੂੰ ਬਾਹਰ ਕੱਢਿਆ ਪਰ ਜਾਨ ਬਚਾਈ ਨਹੀਂ ਜਾ ਸਕੀ। ਉਸ ਦੀ ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ। ਇਹ ਮਾਸੂਮ ਬੱਚਾ  120 ਫੁੱਟ ਡੂੰਘੇ ਬੋਰਵੇਲ ਵਿਚ 17 ਫੁੱਟ 'ਤੇ ਫਸਿਆ ਹੋਇਆ ਸੀ। ਉਸ ਦੀ ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ।

ਇਹ ਘਟਨਾ ਮੇਡਕ ਜ਼ਿਲ੍ਹੇ ਦੇ ਪਾਪਨਪਤ ਮੰਡਲ ਦੇ ਪੋਚਨਾ ਪਾਲੀਗਾਓਂ ਦੀ ਹੈ। ਸਾਈ ਵਰਧਨ ਨਾਮ ਦਾ ਬੱਚਾ ਬੁੱਧਵਾਰ ਨੂੰ ਆਪਣੇ ਨਾਨਕੇ ਨਾਲ ਖੇਤ ਗਿਆ ਸੀ। ਇਸ ਦੌਰਾਨ ਸਾਈ ਵਰਧਨ ਅਚਾਨਕ ਖੇਤ ਵਿਚ ਖੇਡਦਿਆਂ ਬੋਰਵੇਲ ਵਿਚ ਡਿੱਗ ਗਿਆ। ਇਸ ਨੂੰ ਬਚਾਉਣ ਲਈ ਕਰੀਬ 10 ਘੰਟੇ ਬਚਾਅ ਆਪ੍ਰੇਸ਼ਨ ਚੱਲਿਆ ਪਰ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ।

-PTCNews

Related Post