ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਓਵਰਡੋਜ਼ ਨਾਲ 30 ਸਾਲਾ ਡਾਂਸਰ ਕੁੜੀ ਦੀ ਹੋਈ ਮੌਤ

By  Shanker Badra September 15th 2020 03:32 PM

ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਓਵਰਡੋਜ਼ ਨਾਲ 30 ਸਾਲਾ ਡਾਂਸਰ ਕੁੜੀ ਦੀ ਹੋਈ ਮੌਤ:ਬਠਿੰਡਾ : ਪੰਜਾਬ ‘ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਨਸ਼ਿਆਂ ਦੀ ਲਪੇਟ ‘ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਪੰਜਾਬ ‘ਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ ‘ਚ ਲੈ ਲਿਆ ਹੈ। ਇਹੀ ਨਹੀਂ ਹੁਣ ਤਾਂ ਮੁੰਡਿਆਂ ਦੇ ਨਾਲ – ਨਾਲ ਕੁੜੀਆਂ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਈਆਂ ਹਨ।

ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਓਵਰਡੋਜ਼ ਨਾਲ 30 ਸਾਲਾ ਡਾਂਸਰ ਕੁੜੀ ਦੀ ਹੋਈ ਮੌਤ

ਚਿੱਟੇ ਨੇ ਹੁਣ ਪੰਜਾਬ ਦੀਆਂ ਕੁੜੀਆਂ ਨੂੰ ਵੀ ਆਪਣੇ ਜਾਲ ਵਿਚ ਫਸਾ ਲਿਆ ਹੈ। ਅਜਿਹਾ ਹੀ ਇਕ ਬੇਹੱਦ ਦਿਲ ਨੂੰ ਦੁਖਾਉਣ ਵਾਲਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਜਿਥੇ ਚਿੱਟੇ ਦੀ ਓਵਰਡੋਜ਼ ਨਾਲ ਇਕ 30 ਸਾਲਾ ਕੁੜੀ ਦੀ ਮੌਤ ਹੋ ਗਈ ਹੈ,ਜਿਸ ਨੂੰ ਉਸ ਦੇ ਨਾਲ ਕੰਮ ਕਰਨ ਵਾਲੀਆਂ 2 ਡਾਂਸਰ ਸਹੇਲੀਆਂ ਨੇ ਚਿੱਟੇ ਦੀ ਓਵਰਡੋਜ਼ ਦੇ ਦਿੱਤੀ।

ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਓਵਰਡੋਜ਼ ਨਾਲ 30 ਸਾਲਾ ਡਾਂਸਰ ਕੁੜੀ ਦੀ ਹੋਈ ਮੌਤ

ਕੈਨਾਲ ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਦੋਵਾਂ ਸਹੇਲੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਕਰਮਜੀਤ ਕੌਰ ਉਰਫ਼ ਕਰੀਨਾ ਨਿਵਾਸੀ ਕੀਕਰਦਾਸ ਮੁਹੱਲਾ ਬਠਿੰਡਾ ਦੇ ਤੌਰ 'ਤੇ ਹੋਈ ਹੈ।

ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਓਵਰਡੋਜ਼ ਨਾਲ 30 ਸਾਲਾ ਡਾਂਸਰ ਕੁੜੀ ਦੀ ਹੋਈ ਮੌਤ

ਥਾਣਾ ਕੈਨਾਲ ਪੁਲਿਸ ਦੇ ਏ.ਐੱਸ.ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਮੁਹੱਲਾ ਕੀਕਰ ਦਾਸ ਦੇ ਨਿਵਾਸੀ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੀ ਭੈਣ ਕਰਮਜੀਤ ਦਾ ਵਿਆਹ 14 ਸਾਲ ਪਹਿਲਾਂ ਅਬੋਹਰ ਨਿਵਾਸੀ ਵਿਅਕਤੀ ਨਾਲ ਹੋਇਆ ਸੀ ਪਰ ਕੁਝ ਹੀ ਸਮੇਂ ਬਾਅਦ ਤਲਾਕ ਹੋ ਗਿਆ। ਉਦੋਂ ਤੋਂ ਉਸ ਦੀ ਭੈਣ ਪੇਕੇ ਘਰ ਹੀ ਰਹਿ ਰਹੀ ਸੀ। ਕਰਮਜੀਤ ਕਾਫ਼ੀ ਸਮੇਂ ਤੋਂ ਆਰਕੈਸਟਰਾ ਡਾਂਸਰ ਦਾ ਕੰਮ ਕਰ ਰਹੀ ਸੀ।

ਪੰਜਾਬ ‘ਚ ਚਿੱਟੇ ਦਾ ਕਹਿਰ , ਚਿੱਟੇ ਦੀ ਓਵਰਡੋਜ਼ ਨਾਲ 30 ਸਾਲਾ ਡਾਂਸਰ ਕੁੜੀ ਦੀ ਹੋਈ ਮੌਤ

ਉਨ੍ਹਾਂ ਦੱਸਿਆ ਕਿ ਬੀਤੇ 13 ਸਤੰਬਰ ਦੀ ਸ਼ਾਮ 5 ਵਜੇ ਕਰਮਜੀਤ ਘਰ 'ਚ ਹੀ ਸੀ। ਇਸ ਦੌਰਾਨ ਉਸ ਦੀ ਸਹੇਲੀ ਅਮਨ ਉਸ ਦੀ ਭੈਣ ਨੂੰ ਕਿਸੇ ਪ੍ਰੋਗਰਾਮ 'ਚ ਜਾਣ ਦਾ ਕਹਿ ਕੇ ਆਪਣੇ ਘਰ ਲੈ ਗਈ। ਕਰੀਬ ਰਾਤ 8.30 ਵਜੇ ਅਮਨ ਦੀ ਉਸਦੀ ਮਾਂ ਦੇ ਫੋਨ 'ਤੇ ਕਾਲ ਆਈ ਕਿ ਕਰਮਜੀਤ ਕੌਰ ਬੇਹੋਸ਼ ਪਈ ਹੈ।

ਸ਼ਿਕਾਇਤਕਰਤਾ ਹਰਜਿੰਦਰ ਨੇ ਦੱਸਿਆ ਕਿ ਉਹ ਤੁਰੰਤ ਆਪਣੀ ਪਤਨੀ ਬਲਵਿੰਦਰ ਕੌਰ ਅਤੇ ਮਾਤਾ ਕੁਲਵੰਤ ਕੌਰ ਨੂੰ ਲੈ ਕੇ ਅਮਨ ਦੇ ਘਰ ਪੁੱਜੇ ਤਾਂ ਉਸ ਦੀ ਭੈਣ ਕਰਮਜੀਤ ਕੌਰ ਜ਼ਮੀਨ 'ਤੇ ਬੇਹੋਸ਼ ਪਈ ਸੀ ਅਤੇ ਮੌਕੇ 'ਤੇ ਅਮਨ ਅਤੇ ਉਸਦੀ ਸਹੇਲੀ ਨਸ਼ੇ ਦੀ ਹਾਲਤ 'ਚ ਸਨ। ਉਨ੍ਹਾਂ ਨੇ ਤੁਰੰਤ ਕਰਮਜੀਤ ਕੌਰ ਨੂੰ ਗੋਨਿਆਨਾ ਰੋਡ ਸਥਿਤ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਉਹ ਦੁਬਾਰਾ ਅਮਨ ਦੇ ਘਰ ਪੁੱਜੇ ਤਾਂ ਉਹ ਘਰ ਨੂੰ ਤਾਲਾ ਲਾ ਕੇ ਫ਼ਰਾਰ ਹੋ ਚੁੱਕੀਆਂ ਸਨ।

ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਭਰਾ ਹਰਜਿੰਦਰ ਨੇ ਦੱਸਿਆ ਕਿ ਅਮਨ ਅਤੇ ਉਸਦੀ ਸਹੇਲੀ ਨੇ ਉਸ ਦੀ ਭੈਣ ਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ, ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਮਾਂ ਕੁਲਵੰਤ ਕੌਰ ਨੇ ਦੱਸਿਆ ਕਿ ਮੌਕੇ 'ਤੇ ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਮਿਲੀਆਂ, ਜੋ ਉਨ੍ਹਾਂ ਨੇ ਪੁਲਿਸ ਨੂੰ ਸੌਂਪ ਦਿੱਤੀਆਂ ਹਨ। ਉਥੇ ਹੀ ਮ੍ਰਿਤਕ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣੀ ਧੀ ਦਾ ਸਸਕਾਰ ਨਹੀਂ ਕਰਾਂਗੇ।

-PTCNews

Related Post