ਪਰਾਲੀ ਸਾੜਣ ਰੋਕਣ ਲਈ ਕੇਂਦਰ ਸਰਕਾਰ ਦਵੇਗੀ 50 ਕਰੋੜ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ

By  Joshi July 11th 2018 02:20 PM

ਪਰਾਲੀ ਸਾੜਣ ਰੋਕਣ ਲਈ ਕੇਂਦਰ ਸਰਕਾਰ ਦਵੇਗੀ 50 ਕਰੋੜ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ

ਅੱਜ ਮਲੋਟ ਰੈਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨੀ ਨਾਲ ਜੁੜੇ ਜਿੱਥੇ ਅਹਿਮ ਮੁੱਦਿਆਂ 'ਤੇ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ, ਉਥੇ ਹੀ ਪਰਾਲੀ ਸਾੜਣ ਨੂੰ ਰੋਕਣ ਦੇ ਮੁੱਦੇ 'ਤੇ ੱਵਡਾ ਐਲਾਨ ਕਰਦਿਆ ਮੋਦੀ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 50 ਕਰੋੜ ਦੇਣ ਦਾ ਐਲਾਨ ਕੀਤਾ ਗਿਆ।

ਪਰਾਲੀ ਸਾੜਣ ਦੇ ਮਸਲੇ ਨੂੰ ਹਲ ਕਰਨ ਲਈ ਦਿੱਲੀ, ਪੰਜਾਬ ਅਤੇ ਹਰਿਆਣਾ ਲਈ ਕੇਂਦਰ ਸਰਕਾਰ ੫੦ ਕਰੋੜ ਰੁਪਏ ਦਵੇਗੀ, ਜਿਸ 'ਚੋਂ ਅੱਧੇ ਤੋਂ ਵੱਧ ਹਿੱਸਾ ਪਜਾਬ ਨੂੰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਨਰਿੰਦਰ ਮੋਦੀ ਵੱਲੋ ਸੂਬਾ ਸਰਕਾਰ ਨੂੰ ਏਮਜ਼ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਗਈ ਤਾਂ ਜੋ ਸੂਬੇ 'ਚ ਮੈਡੀਕਲ ਸੁਵਿਧਾਵਾਂ ਨੂੰ ਹੋਰ ਬਿਹਤਾਰ ਬਣਾਇਆ ਜਾ ਸਕੇ।

—PTC News

Related Post