ਵਿਅਕਤੀ ਨੇ ਰੇਲ ਗੱਡੀ ਦੇ ਹੇਠ ਆ ਕੇ ਕੀਤੀ ਖੁਦਕੁਸ਼ੀ 

By  Joshi April 3rd 2018 04:23 PM

55 YO old commits suicide in Patiala: ਜਿੱਥੇ ਇੱਕ ਪਾਸੇ ਕਰੋੜਾਂ ਦਾ ਕਰਜ਼ਾ ਲੈ ਕੇ ਕੁਝ ਨਾਮੀ ਵਿਅਕਤੀ ਦੇਸ਼ ਤੋਂ ਬਾਹਰ ਜਾਣ ਤੱਕ ਸਫਲ ਹੋ ਰਹੇ ਹਨ, ਉਥੇ ਹੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕਰ ਸਕਣ ਕਾਰਨ ਇੱਕ ਵਿਅਕਤੀ ਨੇ ਰੇਲ ਗੱਡੀ ਦੇ ਹੇਠ ਆ ਕੇ ਖੁਦਕੁਸ਼ੀ ਕਰ ਲਈ। ਇਹ ਮਾਮਲਾ ਹੈ ਧਰਮਪੁਰਾ ਦਾ, ਜਿੱਥੇ ਫੜ੍ਹੀ ਲਾ ਕੇ ਘਰ ਦਾ ਗੁਜ਼ਾਰਾ ਕਰਨ ਵਾਲ਼ੇ ਜਤਿੰਦਰ ਸਿੰਘ (55) ਪੁੱਤਰ ਸੱਜਣ ਸਿੰਘ ਮਾੜੇ ਵਿੱਤੀ ਹਾਲਾਤ ਕਾਰਨ ਇੱਕੋ ਵਾਰ ਵਿੱਚ ਬਿੱਲ ਦੀ ਅਦਾਇਗੀ ਕਰਨ ਤੋਂ ਅਸਮਰੱਥ ਸੀ। ਆਪਣੀ ਅਸਮਰੱਥਤਾ ਦੇ ਚੱਲਦਿਆਂ ਉਸਨੇ ਕਿਸ਼ਤਾਂ 'ਚ ਅਦਾਇਗੀ ਕਰਨ ਲਈ ਉਸ ਨੇ ਪਾਵਰਕੌਮ ਦੇ ਅਧਿਕਾਰੀਆਂ ਕੋਲ ਅਰਜੋਈ ਕੀਤੀ, ਅਤੇ ਅਜਿਹਾ ਨਾ ਹੋ ਸਕਣ ਦੀ ਸੂਰਤ 'ਚ ਉਸ ਦੇ ਘਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ, ਜਿਸ ਕਾਰਨ ਪਰਿਵਾਰ ਨੂੰ ਹਨੇਰੇ ਅਤੇ ਗਰਮੀ  ਵਿਚ ਰਹਿਣ ਲਈ ਮਜਬੂਰ ਹੋਣਾ ਪਿਆ। ਅਜਿਹੀ ਦੁਰਦਸ਼ਾ ਨੂੰ ਬਰਦਾਸ਼ਤ ਨਾ ਕਰਦਿਆਂ ਉਸ ਨੇ ਰੇਲ ਗੱਡੀ ਦੇ ਅੱਗੇ ਛਾਲ਼ ਮਾਰ ਕੇ ਖੁਦਕੁਸ਼ੀ ਕਰ ਲਈ। 55 YO old commits suicide in Patiala: ਵਿਅਕਤੀ ਨੇ ਰੇਲ ਗੱਡੀ ਦੇ ਹੇਠ ਆ ਕੇ ਕੀਤੀ ਖੁਦਕੁਸ਼ੀ ਪੁਲੀਸ ਨੂੰ ਉਸ ਦੀ ਜੇਬ ਵਿੱਚੋਂ ਖੁਦਕੁਸ਼ੀ ਪੱਤਰ ਮਿਲਿਆ ਜਿਸ ਵਿਚ ਉਸ ਨੇ ਆਪਣੀ ਮੌਤ ਲਈ ਪਾਵਰਕੌਮ ਦੇ ਅਧਿਕਾਰੀ ਸਮੇਤ ਇੱੱਕ ਹੋਰ ਮੁਲਾਜ਼ਮ ਨੂੰ ਜ਼ਿੰਮੇਵਾਰ ਦੱਸਿਆ ਹੈ। 55 YO old commits suicide in Patiala: ਵਿਅਕਤੀ ਨੇ ਰੇਲ ਗੱਡੀ ਦੇ ਹੇਠ ਆ ਕੇ ਕੀਤੀ ਖੁਦਕੁਸ਼ੀ ਪਰਿਵਾਰਿਕ ਸੂਤਰਾਂ ਅਨੁਸਾਰ ਬਿਜਲੀ ਦਾ ਬਿੱਲ ਕਈ ਮਹੀਨਿਆਂ ਤੋਂ ਜਤਿੰਦਰ ਸਿੰਘ ਨੇ ਨਹੀਂ ਸੀ ਭਰਿਆ, ਜਿਸ ਕਰਕੇ ਉਸ ਦਾ ਬਿੱਲ ਵਧਦਾ ਵਧਦਾ ੧ ਲੱਖ ਰੁਪਏ  ਦੇ ਕਰੀਬ ਹੋ ਗਿਆ ਆਰਥਿਕ ਮੰਦਹਾਲੀ ਕਰ ਕੇ ਉਹ ਉਦਾਸੀ ਦੇ ਆਲਮ ਵਿਚ ਸੀ ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ । 55 YO old commits suicide in Patiala: ਵਿਅਕਤੀ ਨੇ ਰੇਲ ਗੱਡੀ ਦੇ ਹੇਠ ਆ ਕੇ ਕੀਤੀ ਖੁਦਕੁਸ਼ੀ ਰੇਲਵੇ ਪੁਲਿਸ ਥਾਣੇ ਦੇ ਇੰਚਾਰਜ ਨਰੋਤਤੱਮ ਸਿੰਘ ਅਨੁਸਾਰ ਮਾਮਲਾ ਤਫਤੀਸ਼ ਦੇ ਅਧੀਨ ਹੈ ਅਤੇ ਰੇਲਵੇ ਪੁਲਿਸ ਵਲੋਂ ਪਾਵਰਕਾਮ ਦੇ ਨਿਗਰਾਨ ਇੰਜੀਨੀਅਰ ਬਲਵੰਤ ਕੁਮਾਰ ਅਤੇ ਜੂਨੀਅਰ ਇੰਜੀਨੀਅਰ ਰਾਕੇਸ਼ ਖੰਨਾ ਦੇ ਖਿਲਾਫ ਆਈਪੀਸੀ ੩੦੬/੩੪ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । 55 YO old commits suicide in Patiala: ਵਿਅਕਤੀ ਨੇ ਰੇਲ ਗੱਡੀ ਦੇ ਹੇਠ ਆ ਕੇ ਕੀਤੀ ਖੁਦਕੁਸ਼ੀ ਓਧਰ, ਦੂਸਰੇ ਪਾਸੇ ਨਿਗਰਾਨ ਇੰਜੀਨੀਅਰ ਬਲਵੰਤ ਕੁਮਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸੁਸਾਈਡ ਨੋਟ ਵਿੱਚ ਲਿਖੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। —PTC News

Related Post