ਅੱਜ ਦੇ ਦਿਨ ਪਾਕਿਸਤਾਨੀ ਬੰਬਾਰੀ 'ਚ ਮਾਰੇ ਗਏ 57 ਛੇਹਰਟਾ ਵਾਸੀਆਂ ਨੂੰ ਦੀਵੇ ਜਗ੍ਹਾ ਕੀਤਾ ਯਾਦ

By  Jasmeet Singh September 23rd 2022 10:40 AM -- Updated: September 23rd 2022 10:56 AM

ਅੰਮ੍ਰਿਤਸਰ, 23 ਸਤੰਬਰ: 57 ਸਾਲ ਪਹਿਲਾਂ ਅੱਜ ਹੀ ਦੇ ਦਿਨ ਪਾਕਿਸਤਾਨੀ ਹਵਾਈ ਸੈਨਾ ਵੱਲੋਂ ਕੀਤੀ ਬੰਬਾਰੀ 'ਚ ਮਾਰੇ ਗਏ 57 ਲੋਕਾਂ ਨੂੰ ਯਾਦ ਕਰਦਿਆਂ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਪਹਿਲਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦਾਂ ਨੂੰ ਸਮਰਪਿਤ 57 ਸਾਲਾ ਮੌਕੇ 57 ਦੀਵੇ ਜਗ੍ਹਾ ਛੇਹਰਟਾ ਵਾਸੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਰੀਤ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਜਿਸ ਮਗਰੋਂ ਸਮਾਜ ਨੂੰ ਮਾਰ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੋਲਤ ਹੀ ਅੱਜ ਅਸੀਂ ਆਜ਼ਾਦ ਭਾਰਤ ਦੇਸ਼ ਵਿੱਚ ਖੁੱਲੀ ਹਵਾ ਵਿੱਚ ਸਾਹ ਲੈ ਰਹੇ ਹਾਂ। ਇਸ ਮੌਕੇ ਗਲਬਾਤ ਕਰਦਿਆਂ ਪ੍ਰੋ ਬਾਬਾ ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਦੇ ਦਿਨ ਛੇਹਰਟਾ ਵਿਖੇ 57 ਸਾਲ ਪਹਿਲਾਂ ਪਾਕਿਸਤਾਨ ਹਵਾਈ ਸੈਨਾ ਵੱਲੋਂ ਕੀਤੀ ਬੰਬਾਰੀ ਦੇ ਚਲਦਿਆਂ 57 ਲੋਕ ਸ਼ਹੀਦ ਹੋਏ ਸਨ। ਜਿਨ੍ਹਾਂ ਸਬੰਧੀ ਜਾਣਕਾਰੀ ਸਾਨੂੰ ਗਿਆਨੀ ਗੁਰਦੀਪ ਸਿੰਘ ਦੇ ਲੇਖ ਵਿੱਚੋਂ ਮਿਲਣ 'ਤੇ ਅੱਜ ਅਸੀਂ 57 ਦੀਵੇ ਜਗਾ ਉਹਨਾ 57 ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਿਲਸਿਲਾ ਸਾਲ ਦਰ ਸਾਲ ਚਾਲੂ ਰਹੇਗਾ ਤੇ ਉਹਨਾ ਸ਼ਹੀਦਾਂ ਦੀ ਯਾਦਗਾਰ ਨੂੰ ਵੀ ਨਿਖਾਰਿਆ ਜਾਵੇਗਾ।



ਇਹ ਵੀ ਪੜ੍ਹੋ: ਭਦੌੜ ਤੋਂ 'ਆਪ' ਵਿਧਾਇਕ ਉਗੋਕੇ ਦੇ ਪਿਤਾ ਹਸਪਤਾਲ ਦਾਖ਼ਲ, ਸੋਸ਼ਲ ਮੀਡੀਆ 'ਤੇ ਜ਼ਹਿਰ ਨਿਗਲਣ ਦੀ ਚਰਚਾ

ਰੰਧਾਵਾ ਨੇ ਕਿਹਾ ਕਿ ਅੱਜ ਸਾਨੂੰ ਇਹ ਉਪਰਾਲਾ ਕਰਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਉਨ੍ਹਾਂ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਭੇਟ ਕੀਤੀ ਹੈ। ਇਸ ਮੌਕੇ ਉਹਨਾ ਸ਼ਹੀਦਾਂ ਦੇ ਜਾਨਮਕਾਰ ਅਤੇ ਪਰਿਵਾਰਕ ਮੈਬਰ ਵੀ ਮੌਕੇ 'ਤੇ ਮੌਜੂਦ ਰਹੇ। ਉਨ੍ਹਾਂ ਵੱਲੋਂ ਵੀ ਦੀਵੇ ਜਗ੍ਹਾ ਆਪਣੇ ਰਿਸ਼ਤੇਦਾਰਾਂ ਨੂੰ ਯਾਦ ਕਰ ਸਰਧਾਂਜਲੀ ਦਿੱਤੀ ਗਈ।

- ਰਿਪੋਰਟਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ 



-PTC News

Related Post