ਅਫ਼ਗਾਨਿਸਤਾਨ 'ਚ ਡਰ ਦਾ ਮਾਹੌਲ , 130 ਲੋਕਾਂ ਦੀ ਸਮਰੱਥਾ ਵਾਲੇ ਜਹਾਜ਼ 'ਚ ਚੜ੍ਹੇ ਕਰੀਬ 600 ਲੋਕ

By  Shanker Badra August 17th 2021 02:14 PM

ਕਾਬੁਲ : ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ (Afghanistan' ) ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਫਗਾਨਿਸਤਾਨ ਦੇ ਲੋਕ ਡਰ ਦੇ ਪਰਛਾਵੇਂ ਵਿੱਚ ਰਹਿ ਰਹੇ ਹਨ। ਦੇਸ਼ ਤੋਂ ਬਾਹਰ ਜਾਣ ਲਈ ਕਾਬੁਲ ਹਵਾਈ ਅੱਡੇ 'ਤੇ ਭਾਰੀ ਭੀੜ ਵੇਖੀ ਜਾ ਸਕਦੀ ਹੈ। ਕਾਬੁਲ ਤੋਂ ਸਾਹਮਣੇ ਆਈਆਂ ਤਸਵੀਰਾਂ ਖੁਦ ਡਰ ਦੀ ਕਹਾਣੀ ਬਿਆਨ ਕਰ ਰਹੀਆਂ ਹਨ।

ਅਫ਼ਗਾਨਿਸਤਾਨ 'ਚ ਡਰ ਦਾ ਮਾਹੌਲ , 130 ਲੋਕਾਂ ਦੀ ਸਮਰੱਥਾ ਵਾਲੇ ਜਹਾਜ਼ 'ਚ ਚੜ੍ਹੇ ਕਰੀਬ 600 ਲੋਕ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ

ਆਪਣਾ ਦੇਸ਼ ਅਫ਼ਗਾਨਿਸਤਾਨ ਛੱਡਣ ਦੀ ਮਜਬੂਰੀ ਵਿੱਚ ਲੋਕ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰ ਰਹੇ। ਕਾਬੁਲ ਹਵਾਈ ਅੱਡੇ 'ਤੇ ਹਫੜਾ -ਦਫੜੀ ਮਚੀ ਹੋਈ ਹੈ। ਤੁਸੀਂ ਇਨ੍ਹਾਂ ਦੋ ਤਸਵੀਰਾਂ ਵਿੱਚ ਦੇਖ ਸਕਦੇ ਹੋ। 130 ਲੋਕਾਂ ਦੀ ਸਮਰੱਥਾ ਵਾਲਾ ਜਹਾਜ਼ ਲਗਭਗ 600- 800 ਲੋਕਾਂ ਨਾਲ ਭਰਿਆ ਹੋਇਆ ਹੈ। ਜਿਹੜੇ ਆਪਣੇ ਵਤਨ ਤੋਂ ਦੂਰ ਕਿਸੇ ਸੁਰੱਖਿਅਤ ਜਗ੍ਹਾ ਦੀ ਭਾਲ ਵਿੱਚ ਨਿਕਲੇ ਹਨ।

ਅਫ਼ਗਾਨਿਸਤਾਨ 'ਚ ਡਰ ਦਾ ਮਾਹੌਲ , 130 ਲੋਕਾਂ ਦੀ ਸਮਰੱਥਾ ਵਾਲੇ ਜਹਾਜ਼ 'ਚ ਚੜ੍ਹੇ ਕਰੀਬ 600 ਲੋਕ

ਦਰਅਸਲ 'ਚ ਅਫ਼ਗਾਨਿਸਤਾਨ ਦੇ ਲੋਕਾਂ ਦੀ ਤਰਸਯੋਗ ਹਾਲਤ ਨੂੰ ਬਿਆਨ ਕਰਨ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਜਹਾਜ਼ ਨਾਲ ਲਟਕ ਰਹੇ ਤਿੰਨ ਲੋਕਾਂ ਦੀ ਉਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਹੁਣ ਉਸੇ ਜਹਾਜ਼ ਦੇ ਅੰਦਰ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਜਹਾਜ਼ ਵਿੱਚ 134 ਲੋਕਾਂ ਦੇ ਬੈਠਣ ਦੀ ਸੀਟ ਹੈ।

ਅਫ਼ਗਾਨਿਸਤਾਨ 'ਚ ਡਰ ਦਾ ਮਾਹੌਲ , 130 ਲੋਕਾਂ ਦੀ ਸਮਰੱਥਾ ਵਾਲੇ ਜਹਾਜ਼ 'ਚ ਚੜ੍ਹੇ ਕਰੀਬ 600 ਲੋਕ

ਹਾਲਾਂਕਿ, ਜਿਵੇਂ ਹੀ ਹਵਾਈ ਅੱਡੇ 'ਤੇ ਜਹਾਜ਼ ਦਾ ਗੇਟ ਖੁੱਲ੍ਹਿਆ ਤਾਂ ਇਹ 800 ਲੋਕਾਂ ਨਾਲ ਭਰਿਆ ਹੋਇਆ ਸੀ। ਅੰਦਰਲੇ ਲੋਕ ਕਿਸੇ ਵੀ ਕੀਮਤ ਤੇ ਬਾਹਰ ਆਉਣ ਲਈ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਜੇਕਰ ਉਹ ਅਫ਼ਗਾਨਿਸਤਾਨ ਵਿੱਚ ਰਹੇ ਤਾਂ ਤਾਲਿਬਾਨ ਉਨ੍ਹਾਂ ਨੂੰ ਮਾਰ ਦੇਣਗੇ। ਇਸ ਤੋਂ ਬਾਅਦ ਜਹਾਜ਼ ਦੇ ਅਮਲੇ ਨੇ ਬਹਾਦਰੀ ਭਰਿਆ ਫੈਸਲਾ ਲਿਆ ਅਤੇ ਉਨ੍ਹਾਂ ਨੇ 800 ਲੋਕਾਂ ਦੇ ਨਾਲ ਜਹਾਜ਼ ਨੂੰ ਉਡਾਉਣ ਦਾ ਫੈਸਲਾ ਕੀਤਾ।

ਅਫ਼ਗਾਨਿਸਤਾਨ 'ਚ ਡਰ ਦਾ ਮਾਹੌਲ , 130 ਲੋਕਾਂ ਦੀ ਸਮਰੱਥਾ ਵਾਲੇ ਜਹਾਜ਼ 'ਚ ਚੜ੍ਹੇ ਕਰੀਬ 600 ਲੋਕ

ਇਸ ਦੇ ਲਈ ਹਵਾਈ ਜਹਾਜ਼ ਅੰਦਰ ਸਾਰੀਆਂ ਸੀਟਾਂ ਹਟਾਈਆਂ ਗਈਆਂ। ਜਿਸ ਤੋਂ ਬਾਅਦ ਲੋਕ ਜਹਾਜ਼ ਦੇ ਫਰਸ਼ 'ਤੇ ਬੈਠ ਗਏ। ਅਧਿਕਾਰੀਆਂ ਦੇ ਅਨੁਸਾਰ ਜਹਾਜ਼ ਵਿੱਚ ਸਵਾਰ 800 ਲੋਕਾਂ ਵਿੱਚੋਂ 650 ਅਫਗਾਨ ਨਾਗਰਿਕ ਸਨ। ਖ਼ਬਰਾਂ ਅਨੁਸਾਰ ਇਹ ਜਹਾਜ਼ ਅਮਰੀਕਾ ਦਾ ਦੱਸਿਆ ਜਾ ਰਿਹਾ ਹੈ ਪਰ ਅਜੇ ਇਸਦੀ ਪੁਸ਼ਟੀ ਨਹੀਂ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਲਿਜਾਇਆ ਗਿਆ ਹੈ।

-PTCNews

Related Post