668 ਅਧਿਆਪਕਾਂ ਨੂੰ ਜੇ ਬੀ ਟੀ/ ਈ ਟੀ ਟੀ ਤੋਂ ਮਾਸਟਰ ਕਾਡਰ ਵਜੋਂ ਪਦਉਨਤ ਕੀਤਾ

By  Joshi October 27th 2017 06:03 PM

• ਸਿੱਖਿਆ ਮੰਤਰੀ ਨੇ ਪਦਉਨਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ • ਤਰੱਕੀ ਪਾਉਣ ਵਾਲੇ 3 ਨਵੰਬਰ ਨੂੰ ਸੰਬੰਧਿਤ ਡੀ.ਈ.ਓ. ਕੋਲ ਹਾਜ਼ਰੀ ਦੇਣਗੇ • ਸਟੇਸ਼ਨ ਮੈਰਿਟ ਦੇ ਆਧਾਰ 'ਤੇ ਦਿੱਤੇ ਜਾਣਗੇ 668 ਅਧਿਆਪਕਾਂ ਨੂੰ ਜੇ ਬੀ ਟੀ/ ਈ ਟੀ ਟੀ ਤੋਂ ਮਾਸਟਰ ਕਾਡਰ ਵਜੋਂ ਪਦਉਨਤ ਕੀਤਾਚੰਡੀਗੜ•, 27 ਅਕਤੂਬਰ ਸਿੱਖਿਆ ਵਿਭਾਗ ਪੰਜਾਬ ਨੇ ਅੱਜ 668 ਜੇ.ਬੀ.ਟੀ./ਈ.ਟੀ.ਟੀ. ਦੀ ਅਧਿਆਪਕਾਂ ਦੀ ਮਾਸਟਰ ਕਾਡਰ ਵਜੋਂ ਪਦਉਨਤੀ ਕੀਤੀ ਹੈ। ਡੀ.ਪੀ.ਆਈ (ਸੈਕੰਡਰੀ ਸਿੱਖਿਆ) ਸ੍ਰੀ ਪਰਮਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਇਹ ਰਾਜ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮਹੱਤਵਪੂਰਨ ਕਦਮ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੀਆਂ ਹਦਾਇਤਾਂ ਦਾ ਨਤੀਜਾ ਹੈ। ਉਨ•ਾਂ ਕਿਹਾ ਕਿ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਅਧਿਆਪਕਾਂ ਨੂੰ ਪਦਉਨਤੀ ਉਪਰੰਤ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਹਨ। 668 ਅਧਿਆਪਕਾਂ ਨੂੰ ਜੇ ਬੀ ਟੀ/ ਈ ਟੀ ਟੀ ਤੋਂ ਮਾਸਟਰ ਕਾਡਰ ਵਜੋਂ ਪਦਉਨਤ ਕੀਤਾਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਸਾਰੇ ਤਰੱਕੀ ਪਾਉਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ•ਾਂ ਨੂੰ ਇਮਨਦਾਰੀ ਤੇ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਆ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਵੱਧ ਪਹਿਲ ਦੇ ਰਹੀ ਹੈ। ਨਵੇਂ ਅਧਿਆਪਕਾਂ ਦੀ ਜਿੱਥੇ ਭਰਤੀ ਕੀਤੀ ਜਾ ਰਹੀ ਹੈ ਉਥੇ ਅਧਿਆਪਕਾਂ ਦੀਆਂ ਪਦਉਨਤੀਆਂ ਵੀ ਤੇਜ਼ੀਨਾਲ ਕੀਤੀਆਂ ਜਾ ਰਹੀਆਂ ਹਨ। 668 ਅਧਿਆਪਕਾਂ ਨੂੰ ਜੇ ਬੀ ਟੀ/ ਈ ਟੀ ਟੀ ਤੋਂ ਮਾਸਟਰ ਕਾਡਰ ਵਜੋਂ ਪਦਉਨਤ ਕੀਤਾਪਦਉਨਤੀਆਂ ਵਾਲੇ ਅਧਿਆਪਕਾਂ ਬਾਰੇ ਜਾਣਕਾਰੀ ਦਿੰਦਿਆਂ ਡੀ.ਪੀ.ਆਈ. ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਤਰੱਕੀ ਹਾਸਲ ਕਰਨ ਵਾਲੇ ਅਧਿਆਪਕਾਂ ਵਿੱਚ 547 ਸਾਇੰਸ, 49 ਹਿਸਾਬ, 64 ਡੀ.ਪੀ.ਈ., 3 ਖੇਤੀਬਾੜੀ ਅਤੇ 5 ਸੰਸਕ੍ਰਿਤ ਵਿਸ਼ੇ ਨਾਲ ਸਬੰਧਤ ਹਨ। ਉਨ•ਾਂ ਦੱਸਿਆ ਕਿ ਸਾਰੇ ਅਧਿਆਪਕ 3 ਨਵੰਬਰ ਨੂੰ ਸਬੰਧਤ ਡੀ.ਈ.ਓ. ਦਫਤਰ ਵਿੱਚ ਹਾਜ਼ਰੀ ਦੇਣਗੇ ਅਤੇ ਫਿਰ ਉਨ•ਾਂ ਨੂੰ ਮੈਰਿਟ ਦੇ ਆਧਾਰ 'ਤੇ ਸਟੇਸ਼ਨ ਦਿੱਤੇ ਜਾਣਗੇ। —PTC News

Related Post