ਬੈਂਕ ਅਧਿਕਾਰੀ ਬਣ ਕੀਤਾ ਫੋਨ, ਕੁਝ ਦੇਰ ਬਾਅਦ ਖਾਤੇ 'ਚੋਂ ਉੱਡੇ 50 ਹਜ਼ਾਰ, 7 ਗ੍ਰਿਫਤਾਰ

By  Joshi August 3rd 2018 09:26 AM -- Updated: August 3rd 2018 10:01 AM

ਬੈਂਕ ਅਧਿਕਾਰੀ ਬਣ ਕੀਤਾ ਫੋਨ, ਕੁਝ ਦੇਰ ਬਾਅਦ ਖਾਤੇ 'ਚੋਂ ਉੱਡੇ 50 ਹਜ਼ਾਰ, 7 ਗ੍ਰਿਫਤਾਰ ਦਿੱਲੀ 'ਚ ਬੈਂਕ ਕਰਮਚਾਰੀ ਬਣ ਕੇ 100 ਤੋਂ ਜ਼ਿਆਦਾ ਲੋਕਾਂ ਦੇ ਬੈਂਕ ਵੇਰਵਿਆਂ ਨੂੰ ਇਕੱਠਾ ਕਰਕੇ ਕਥਿਤ ਤੌਰ 'ਤੇ ਧੋਖਾਧੜੀ ਕਰਨ ਦੇ ਮਾਮਲੇ 'ਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਮੇਜਰ ਸਿੰਘ (29), ਵਰਿੰਦਰ ਸਿੰਘ (25), ਅਭਿਸ਼ੇਕ ਸ਼ਰਮਾ (25), ਮੁਹੰਮਦ ਸਲੀਮ (28), ਮੁਹੰਮਦ ਅਬਦੁੱਲ ਰਹੀਮ (33), ਮੁਹੰਮਦ ਮੁਮਤਾਜ ਅੰਸਾਰੀ (26) ਅਤੇ ਜਗਨਨਾਥ ਮੰਡਲ (45) ਵਜੋਂ ਹੋਈ ਹੈ। ੧੦ ਜੁਲਾਈ ਨੂੰ ਪ੍ਰਬੀਰ ਕੁਮਾਰ ਬਸੂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਇੱਕ ਵਿਅਕਤੀ ਨੇ ਫੋਨ ਕੀਤਾ ਸੀ ਜਿਸ ਨੇ ਉਨ੍ਹਾਂ ਦੇ ਕਾਰਡ ਦੇ ਵੇਰਵਿਆਂ ਲਈ ਪੁੱਛਿਆ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਕਰਮਚਾਰੀ ਹੋਣ ਦਾ ਢੋਂਗ ਕੀਤਾ। ਵਧੀਕ ਕਮਿਸ਼ਨਰ ਆਫ ਪੁਲਿਸ (ਅਪਰਾਧ) ਅਜੀਤ ਕੁਮਾਰ ਸਿੰਗਲਾ ਨੇ ਕਿਹਾ ਕਿ ਬਾਅਦ ਵਿਚ 50,000 ਰੁਪਏ ਉਸਦੇ ਐਸਬੀਆਈ ਖਾਤੇ ਵਿੱਚੋਂ ਕੱਟੇ ਗਏ ਸਨ। ਤਿੰਨ ਵਿਅਕਤੀਆਂ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਇਕ ਹੋਰ ਨੂੰ ਝਾਰਖੰਡ ਦੇ ਜਮਤਾ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਚਾਰਾਂ ਨੇ ਬਾਅਦ ਵਿਚ ਆਪਣੇ ਹੋਰ ਸਹਿਯੋਗੀਆਂ ਦੇ ਵੇਰਵਿਆਂ ਦਾ ਖੁਲਾਸਾ ਕੀਤਾ, ਜਿਨ੍ਹਾਂ ਤੋਂ ਇਹ ਜਾਅਲੀ ਕਾਲਾਂ ਕਰਵਾਈਆਂ ਜਾਂਦੀਆਂ ਸਨ। 7 arrested for cyber theft Delhiਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਝਾਰਖੰਡ ਤੋਂ ਭੋਲੇ ਲੋਕਾਂ ਨੂੰ ਕਾਲਾਂ ਕਰਨ ਅਤੇ ਬੈਂਕਿੰਗ ਦੇ ਨਵੇਂ ਰਿਟਰਨ ਕਾਰਡਾਂ ਦੇ ਬਹਾਨੇ ਬੈਂਕ ਕਰਮਚਾਰੀਆਂ ਦੇ ਤੌਰ ਤੇ ਨਾਟਕ ਕਰ ਕੇ ਉਹਨਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਇਕੱਠੀ ਕਰਦੇ ਸਨ। ਇਸ ਤੋਂ ਬਾਅਦ, ਉਹ ਆਪਣੇ ਡਿਜੀਟਲ ਵੈਲਟਸ ਵਿਚ ਪੈਸੇ ਪਾਉਂਦੇ ਸਨ, ਜੋ ਕਿ ਨਕਲੀ ਨੰਬਰਾਂ 'ਤੇ ਰਜਿਸਟਰ ਹੁੰਦੇ ਸਨ। ਫਿਰ ਉਹ ਇਸ ਪੈਸੇ ਨੂੰ ਉਨ੍ਹਾਂ ਦੇ ਸਾਥੀਆਂ ਨੂੰ ਟ੍ਰਾਂਸਫਰ ਕਰਦੇ ਸਨ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਸਨ। ਦੋਸ਼ੀ ਜਗਨਨਾਥ ਮੰਡਲ, ਦੋਸ਼ੀ ਝਾਰਖੰਡ ਦੇ ਜਮਤਾ ਜ਼ਿਲੇ ਦਾ ਹੈ। ਪੈਸਿਆਂ ਦੀ ਘਾਟ ਦੇ ਚੱਲਦਿਆਂ ਉਸ ਨੇ 2015 ਤੋਂ ਆਪਣੇ ਜ਼ਿਲਾ ਅਤੇ ਹੋਰ ਰਾਜਾਂ ਦੇ ਹੋਰ ਸਹਿਯੋਗੀਆਂ ਦੇ ਨਾਲ ਸਾਈਬਰ ਧੋਖਾਧੜੀ ਕਰਨ ਦੀ ਸ਼ੁਰੂਆਤ ਕੀਤੀ ਸੀ। —PTC News

Related Post