ਜਲੰਧਰ 'ਚ ਪਰੌਂਠਿਆਂ ਵਾਲੀ ਬੇਬੇ ਦੀ ਖੁੱਲ੍ਹੀ ਕਿਸਮਤ,ਮੁੱਖ ਮੰਤਰੀ ਨੇ ਭੇਜਿਆ ਇੱਕ ਲੱਖ ਰੁਪਏ ਦਾ ਚੈੱਕ

By  Shanker Badra November 11th 2020 12:22 PM

ਜਲੰਧਰ 'ਚ ਪਰੌਂਠਿਆਂ ਵਾਲੀ ਬੇਬੇ ਦੀ ਖੁੱਲ੍ਹੀ ਕਿਸਮਤ,ਮੁੱਖ ਮੰਤਰੀ ਨੇ ਭੇਜਿਆ ਇੱਕ ਲੱਖ ਰੁਪਏ ਦਾ ਚੈੱਕ:ਜਲੰਧਰ : ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਈ ਜਲੰਧਰ ਦੀ ਪਰੌਂਠਿਆਂ ਵਾਲੀ  70 ਸਾਲਾ ਬਜ਼ੁਰਗ ਔਰਤ ਕਮਲੇਸ਼ ਕੁਮਾਰੀ ਨੂੰ ਪੰਜਾਬ ਸਰਕਾਰ ਨੇ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਤੋਂ ਪਹਿਲਾਂ ਬਜ਼ੁਰਗ ਬੇਬੇ ਨੂੰ ਸੀਐਸਆਰ ਫੰਡਾਂ ਵਿਚੋਂ 50,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। [caption id="attachment_448444" align="aligncenter" width="300"]70-Years-old lady Kamlesh Kumari (Bebe Ji) pranthe In Jalandhar ਜਲੰਧਰ 'ਚਪਰੌਂਠਿਆਂ ਵਾਲੀ ਬੇਬੇ ਦੀ ਖੁੱਲ੍ਹੀ ਕਿਸਮਤ,ਮੁੱਖ ਮੰਤਰੀ ਨੇ ਭੇਜਿਆ ਇੱਕ ਲੱਖ ਰੁਪਏ ਦਾ ਚੈੱਕ[/caption] ਇਹ ਵੀ ਪੜ੍ਹੋ  : ਬਿਹਾਰ 'ਚ ਐੱਨ.ਡੀ.ਏ. ਨੇ ਲਹਿਰਾਇਆ ਜਿੱਤ ਦਾ ਝੰਡਾ ,ਇੱਕ ਵਾਰ ਫ਼ਿਰ ਬਣੀ NDA ਸਰਕਾਰ ਬੀਤੇ ਸ਼ਾਮ ਸਹਾਇਕ ਕਮਿਸ਼ਨਰ (ਜ) ਹਰਦੀਪ ਸਿੰਘ ਪ੍ਰਕਾਸ਼ ਨਗਰ ਇਲਾਕੇ ਵਿੱਚ ਬਜ਼ੁਰਗ ਔਰਤ ਕਮਲੇਸ਼ ਕੁਮਾਰੀ ਦੇ ਘਰ ਪੁੱਜੇ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ ਗਿਆ। ਇਸ ਤੋਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਮਲੇਸ਼ ਕੁਮਾਰੀ ਨੂੰ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ। [caption id="attachment_448443" align="aligncenter" width="300"]70-Years-old lady Kamlesh Kumari (Bebe Ji) pranthe In Jalandhar ਜਲੰਧਰ 'ਚਪਰੌਂਠਿਆਂ ਵਾਲੀ ਬੇਬੇ ਦੀ ਖੁੱਲ੍ਹੀ ਕਿਸਮਤ,ਮੁੱਖ ਮੰਤਰੀ ਨੇ ਭੇਜਿਆ ਇੱਕ ਲੱਖ ਰੁਪਏ ਦਾ ਚੈੱਕ[/caption] ਦਰਅਸਲ 'ਚ ਬਜ਼ੁਰਗ ਬੇਬੇ ਕਮਲੇਸ਼ ਕੁਮਾਰੀ ਜਲੰਧਰ ਦੀ ਫਗਵਾੜਾ ਗੇਟ ਮਾਰਕੀਟ ਵਿਚ ਲਗਭਗ 30 ਸਾਲਾਂ ਤੋਂ ਅੱਧੀ ਰਾਤ ਤੱਕ ਪਰੌਂਠੇ ਬਣਾਉਣ ਦੀ ਇਕ ਛੋਟੀ ਜਿਹੀ ਦੁਕਾਨ ਚਲਾ ਰਹੀ ਹੈ। ਇਸ ਬਜ਼ੁਰਗ ਔਰਤ ਦੀ ਬੀਤੇ ਕੁਝ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਪੰਜਾਬੀ ਕਲਾਕਾਰ ਗੁਰਪਾਲ ਐਮੀ ਵਿਰਕ ਤੇ ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤਾ ਗਿਆ ਸੀ। [caption id="attachment_448445" align="aligncenter" width="300"]70-Years-old lady Kamlesh Kumari (Bebe Ji) pranthe In Jalandhar ਜਲੰਧਰ 'ਚਪਰੌਂਠਿਆਂ ਵਾਲੀ ਬੇਬੇ ਦੀ ਖੁੱਲ੍ਹੀ ਕਿਸਮਤ,ਮੁੱਖ ਮੰਤਰੀ ਨੇ ਭੇਜਿਆ ਇੱਕ ਲੱਖ ਰੁਪਏ ਦਾ ਚੈੱਕ[/caption] ਦੱਸਿਆ ਜਾਂਦਾ ਹੈ ਕਿ ਕਮਲੇਸ਼ ਕੁਮਾਰੀ ਦੇ ਪਤੀ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਸ਼ਾਮ ਤੋਂ ਅੱਧੀ ਰਾਤ ਤੱਕ  ਸਸਤੀ ਕੀਮਤ 'ਤੇ ਪਰੌਂਠੇ ਬਣਾ ਕੇ ਵੇਚਦੀ ਹੈ ਅਤੇ ਆਪਣਾ ਗੁਜ਼ਾਰਾ ਚਲਾ ਰਹੀ ਹੈ। ਬਜ਼ੁਰਗ ਮਾਤਾ ਨੇ ਇਸੇ ਕੰਮ ਨਾਲ ਆਪਣਾ ਬੱਚਿਆਂ ਨੂੰ ਪਾਲਿਆ ਹੈ। ਇਸ ਉਮਰ ਵਿੱਚ ਵੀ ਉਸ ਨੂੰ ਮਜਬੂਰੀ ਵੱਸ ਇਹ ਕੰਮ ਕਰਨਾ ਪੈ ਰਿਹਾ ਹੈ ਪਰ ਉਹ ਇਸ ਵਿੱਚ ਮਾਣ ਮਹਿਸੂਸ ਕਰਦੀ ਹੈ। ਹਾਲਾਂਕਿ ਬੇਬੇ ਨੇ ਦੱਸਿਆ ਕਿ ਹੁਣ ਉਸ ਦਾ ਇਹ ਕੰਮ ਕਾਫੀ ਘੱਟ ਗਿਆ ਹੈ। -PTCNews

Related Post