ਬੈਂਕ ਲੁੱਟ ਗਿਰੋਹ ਦੇ 8 ਮੈਂਬਰ ਕਾਬੂ, 28 ਲੱਖ ਰੁਪਏ ਕੀਤੇ ਬਰਾਮਦ

By  Ravinder Singh February 23rd 2022 03:02 PM

ਚੰਡੀਗੜ੍ਹ : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗਲਤ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਬੈਂਕ ਲੁੱਟਣ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕੀਤਾ। ਇਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਫੜੇ ਗਏ ਮੁਲਜ਼ਮਾਂ ਤੋਂ 4 ਪਿਸਤੌਲ ਤੇਜ਼ਧਾਰ ਹਥਿਆਰ, ਕਾਰ ਅਤੇ 28 ਲੱਖ ਰੁਪਏ ਬਰਾਮਦ ਕੀਤੇ ਹਨ। ਬੈਂਕ ਲੁੱਟ ਗਿਰੋਹ ਦੇ 8 ਮੈਂਬਰ ਕਾਬੂ, 28 ਲੱਖ ਰੁਪਏ ਕੀਤੇ ਬਰਾਮਦਪੁਲਿਸ ਨੇ ਇਹ ਖੁਲਾਸਾ ਕੀਤਾ ਕਿ ਇਹ ਮੁਲਜ਼ਮ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿਚ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਜਾਣਕਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਸਰਹੱਦੀ ਖੇਤਰ ਵਿੱਚ ਬੈਂਕਾਂ ਵਿੱਚ ਲੁੱਟ-ਖੋਹ ਅਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਗਿਰੋਹ ਵਿਚ ਇਕ ਔਰਤ ਸਮੇਤ ਕੁੱਲ 8 ਮੈਂਬਰ ਸ਼ਾਮਲ ਹਨ। ਇਸ ਤੋਂ ਪਹਿਲਾਂ 16 ਤਰੀਕ ਨੂੰ ਮੁਲਜ਼ਮ ਰਾਕੇਸ਼ ਕੁਮਾਰ ਉਰਫ ਵਿੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੈਂਕ ਲੁੱਟ ਗਿਰੋਹ ਦੇ 8 ਮੈਂਬਰ ਕਾਬੂ, 28 ਲੱਖ ਰੁਪਏ ਕੀਤੇ ਬਰਾਮਦਇਸ ਪਿੱਛੋਂ ਕਾਰਵਾਈ ਕਰਦੇ ਹੋਏ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਸਰਹੱਦੀ ਖੇਤਰ ਖਾਸ ਕਰ ਕੇ ਪੇਂਡੂ ਖੇਤਰ ਦੇ ਬੈਂਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਤੇ ਸਮੇਂ-ਸਮੇਂ 'ਤੇ ਬੈਂਕ ਜਾਂਦੇ ਸਨ। ਜਦੋਂ ਬੈਂਕ 'ਚ ਜ਼ਿਆਦਾ ਭੀੜ ਨਹੀਂ ਸੀ ਅਤੇ ਬੀਤੇ ਦਿਨ ਇਨ੍ਹਾਂ ਨੇ ਜੰਡਿਆਲਾ ਇਲਾਕੇ 'ਚ ਇਕ ਬੈਂਕ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਦਾ ਪਤਾ ਪੁਲਿਸ ਨੂੰ ਲੱਗਾ ਅਤੇ ਪੁਲਸ ਨੇ ਜਾਲ ਵਿਛਾ ਕੇ ਉਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਔਰਤ ਦੇ ਨਾਲ ਹੋਣ ਕਾਰਨ ਕੋਈ ਇਨ੍ਹਾਂ ਉਤੇ ਸ਼ੱਕ ਨਹੀਂ ਕਰਦਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਉਮਰ 30 ਸਾਲ ਦੇ ਕਰੀਬ ਹੈ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਬੈਂਕ ਲੁੱਟ ਗਿਰੋਹ ਦੇ 8 ਮੈਂਬਰ ਕਾਬੂ, 28 ਲੱਖ ਰੁਪਏ ਕੀਤੇ ਬਰਾਮਦਕੁਝ 'ਤੇ 8 ਮੁਕੱਦਮੇ ਵੀ ਦਰਜ ਹਨ। ਉਨ੍ਹਾਂ ਕੋਲ ਚਾਰ ਪਿਸਤੌਲ, ਤੇਜਧਾਰ ਹਥਿਆਰ ਤੇ ਇਕ ਆਈ. 20 ਕਾਰ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 28 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਹੁਣ ਤਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੀ ਅਗਵਾਈ ਇਕ ਔਰਤ ਕਾਜਲ ਕਰ ਰਹੀ ਸੀ, ਜਿਸ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੇਲ-ਜੋਲ ਨਹੀਂ ਸੀ। ਇਹ ਲੋਕ ਲੁੱਟ-ਖੋਹ ਕਰਨ ਤੋਂ ਬਾਅਦ ਹੋਟਲਾਂ 'ਚ ਠਹਿਰਦੇ ਸਨ ਅਤੇ ਐਸ਼ਪ੍ਰਸਤੀ ਵਾਲਾ ਜੀਵਨ ਬਤੀਤ ਕਰਦੇ ਸਨ। ਇਨ੍ਹਾਂ ਵਿਚੋਂ ਕੁਝ ਨਸ਼ਾ ਕਰਨ ਦੇ ਵੀ ਆਦੀ ਹਨ। ਇਹ ਵੀ ਪੜ੍ਹੋ : 32 ਸਾਲਾਂ ਤੋਂ ਸਾਈਕਲ ਚਲਾ ਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਇਹ ਬਜ਼ੁਰਗ

Related Post