Fri, May 17, 2024
Whatsapp

32 ਸਾਲਾਂ ਤੋਂ ਸਾਈਕਲ ਚਲਾ ਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਇਹ ਬੁਜ਼ੁਰਗ

Written by  Jasmeet Singh -- February 23rd 2022 02:48 PM -- Updated: February 23rd 2022 03:52 PM
32 ਸਾਲਾਂ ਤੋਂ ਸਾਈਕਲ ਚਲਾ ਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਇਹ ਬੁਜ਼ੁਰਗ

32 ਸਾਲਾਂ ਤੋਂ ਸਾਈਕਲ ਚਲਾ ਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਇਹ ਬੁਜ਼ੁਰਗ

ਚੰਡੀਗੜ੍ਹ: ਫੌਜ ਵਿੱਚ ਰਿਟਾਇਰ ਹੋਣ ਤੋਂ ਬਾਅਦ 32 ਸਾਲਾਂ ਤੋਂ ਸਾਈਕਲ ਚਲਾ ਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਪਿੰਡ ਸਬਰਾਂ ਦਾ ਇਹ ਬਜ਼ੁਰਗ। ਅੱਤ ਦੀ ਮਹਿੰਗਾਈ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਜਿੱਥੇ ਲੋਕਾਂ ਦਾ ਕਚੂੰਮਰ ਕੱਢ ਰਹੀਆਂ ਹਨ ਉੱਥੇ ਹੀ ਕੰਮ ਵਿੱਚੋਂ ਫੁਰਸਤ ਨਾ ਮਿਲਣ ਕਾਰਨ ਜਿੱਥੇ ਲੋਕ ਆਪਣੇ ਸਿਹਤ ਦੀ ਸੰਭਾਲ ਕਰਨ ਨੂੰ ਲੈ ਕੇ ਦੋ ਵਕਤ ਦਾ ਟਾਈਮ ਨਹੀਂ ਕੱਢ ਪਾਉਂਦੇ। ਇਹ ਵੀ ਪੜ੍ਹੋ: ਤਿੰਨ ਨਕਾਬਪੋਸ਼ਾਂ ਨੇ ਨਾਬਾਲਿਗ ਲੜਕੀ ਨੂੰ ਕੀਤਾ ਅਗ਼ਵਾ, ਪੁਲਿਸ ਸਵਾਲਾਂ ਦੇ ਘੇਰੇ 'ਚ ਸਾਈਕਲ-ਚਲਾਉਣ-'ਚ-ਨੌਜਵਾਨਾਂ-ਨੂੰ-ਵੀ-ਮਾਤ-ਪਾਉਂਦਾ-ਇਹ-ਬੁਜ਼ੁਰਗ-5 ਉੱਥੇ ਇਹੋ ਜਿਹੇ ਲੋਕਾਂ ਲਈ ਮਿਸਾਲ ਬਣਿਆ ਹੈ ਪਿੰਡ ਸਬਰਾਂ ਦਾ ਰਹਿਣ ਵਾਲਾ ਸਾਬਕਾ ਫੌਜੀ ਬਜ਼ੁਰਗ ਗੁਰਬਚਨ ਸਿੰਘ ਜੋ ਕਿ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਸਾਈਕਲ ਤੇ ਹੀ ਆਪਣਾ ਟਾਈਮ ਬਤੀਤ ਕਰ ਰਿਹਾ ਹੈ। ਅੱਖੀਂ ਵੇਖਣ 'ਤੇ ਗੁਰਬਚਨ ਸਿੰਘ ਦੀ ਸਿਹਤ ਨੌਜਵਾਨ ਮੁੰਡਿਆਂ ਨਾਲੋਂ ਜ਼ਾਦੀ ਲੱਗਦੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਫੌਜੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ 1972 ਵਿੱਚ ਫੌਜ ਵਿੱਚ ਭਰਤੀ ਹੋਇਆ ਅਤੇ 1989 ਵਿੱਚ ਉਹ ਰਿਟਾਇਰ ਹੋਇਆ ਅਤੇ ਉਦੋਂ ਤੋਂ ਲੈ ਕੇ ਹੀ ਉਹ ਕਿਤੇ ਵੀ ਆਉਣ ਜਾਣ ਲਈ ਕੋਈ ਵਾਹਨ ਜਾਂ ਗੱਡੀ ਦਾ ਇਸਤੇਮਾਲ ਨਹੀਂ ਕਰਦਾ ਸਗੋਂ ਉਹ ਸਾਈਕਲ ਤੇ ਹੀ ਆਪਣਾ ਟਾਈਮ ਬਤੀਤ ਕਰਦਾ ਹੈ। ਗੁਰਬਚਨ ਸਿੰਘ ਨੇ ਦੱਸਿਆ ਕਿ ਉਸ ਨੂੰ 32 ਸਾਲ ਦੇ ਕਰੀਬ ਰਿਟਾਇਰ ਹੋਏ ਨੂੰ ਹੋ ਚੁੱਕੇ ਹਨ ਅਤੇ ਉਦੋਂ ਤੋਂ ਹੀ ਨਾ ਉਸ ਨੇ ਅੱਜ ਤਕ ਮੋਟਰ ਸਾਈਕਲ ਚਲਾਇਆ ਹੈ ਅਤੇ ਨਾ ਹੀ ਗੱਡੀ ਉਹ ਸਿਰਫ਼ ਚਲਾਉਂਦੇ ਹਨ ਤਾਂ ਸਾਈਕਲ ਜਿਸ ਨਾਲ ਉਨ੍ਹਾਂ ਦਾ ਸਰੀਰ ਬਿਲਕੁਲ ਨੌਜਵਾਨ ਵਰਗਾ ਬਣਿਆ ਹੋਇਆ ਹੈ। ਗੁਰਬਚਨ ਸਿੰਘ ਸਾਬਕਾ ਫੌਜੀ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਜਿਵੇਂ ਬੀ.ਪੀ. ਵੱਧ ਘੱਟ ਹੋਣਾ ਅਤੇ ਕਈ ਹੋਰ ਵੀ ਐਸੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਗੁਰਬਚਨ ਸਿੰਘ ਨੇ ਕਿਹਾ ਕਿ ਮੈਂ ਸਵੇਰ ਵੇਲੇ ਘੱਟ ਤੋਂ ਘੱਟ ਦੱਸ ਕਿਲੋਮੀਟਰ ਤਕ ਸਾਈਕਲ ਚਲਾਉਂਦਾ ਹਾਂ ਜਿਸ ਨਾਲ ਉਨ੍ਹਾਂ ਦਾ ਸਰੀਰ ਬਿਲਕੁਲ ਫਿੱਟ ਰਹਿੰਦਾ ਹੈ। ਦੱਸ ਦੇਈਏ ਕਿ ਸਾਬਕਾ ਫੌਜੀ ਗੁਰਬਚਨ ਸਿੰਘ ਅੱਜ ਕੱਲ੍ਹ ਦੇ ਨੌਜਵਾਨਾਂ ਲਈ ਮਿਸਾਲ ਬਣਿਆ ਹੋਇਆ ਹੈ ਉੱਧਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਗੁਰਬਚਨ ਸਿੰਘ ਦੀ ਪਿੰਡ ਵਿੱਚ ਕਾਫੀ ਚਰਚਾ ਰਹਿੰਦੀ ਹੈ ਅਤੇ ਅਸੀਂ ਜਦੋਂ ਵੀ ਵੇਖਦੇ ਹਾਂ ਗੁਰਬਚਨ ਸਿੰਘ ਸਾਈਕਲ ਤੇ ਹੀ ਆਪਣਾ ਸਫ਼ਰ ਤੈਅ ਕਰਦਾ ਹੈ। ਇਸ ਤਰ੍ਹਾਂ ਉਨ੍ਹਾਂ ਪਿੰਡ ਦਾ ਨਾਮ ਵੀ ਕਾਫ਼ੀ ਰੌਸ਼ਨ ਕੀਤਾ ਹੈ। ਇਹ ਵੀ ਪੜ੍ਹੋ: ਪਾਕਿਸਤਾਨ ਨੇ ਭਾਰਤ ਤੋਂ ਅਫਗਾਨਿਸਤਾਨ ਤੱਕ 50,000 ਟਨ ਕਣਕ ਦੀ ਓਵਰਲੈਂਡ ਟ੍ਰਾਂਸਪੋਰਟ ਦੀ ਇਜਾਜ਼ਤ ਦਿੱਤੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਬਕਾ ਫੌਜੀ ਗੁਰਬਚਨ ਸਿੰਘ ਦਾ ਸਰਕਾਰ ਵਲੋਂ ਸਨਮਾਨ ਹੋਣਾ ਚਾਹੀਦਾ ਹੈ ਕਿਉਂਕਿ ਗਰਬਚਨ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। - ਰਿਪੋਰਟਰ ਬਲਜੀਤ ਸਿੰਘ ਦੇ ਸਹਿਯੋਗ ਨਾਲ -PTC News


Top News view more...

Latest News view more...

LIVE CHANNELS
LIVE CHANNELS