8 ਮਹੀਨੇ ਦੀ ਬੱਚੀ ਨਾਲ ਭਰਾ ਨੇ ਕੀਤਾ ਬਲਾਤਕਾਰ, ਬੱਚੀ ਹਸਪਤਾਲ 'ਚ..! (ਵੀਡੀਓ)

By  Joshi January 30th 2018 08:51 PM -- Updated: January 30th 2018 09:07 PM

8 months old girl raped by brother: ਸਾਡੇ ਦੇਸ਼ ਵਿੱਚ ਰੋਜ਼ਾਨਾ ਹੀ ਬਹੁਤ ਸਾਰੀਆਂ ਬਲਾਤਕਾਰ ਦੀਆ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦਿਨ ਬ ਦਿਨ ਦੇਸ਼ ਦੀਆਂ ਬਹੁਤ ਸਾਰੀਆਂ ਲੜਕੀਆਂ ਇਸ ਅੱਗ ਵਿੱਚ ਜਲ ਕੇ ਸੁਆਹ ਹੋ ਚੁੱਕੀਆਂ ਹਨ। ਇਨ੍ਹਾਂ ਹੀ ਨਹੀਂ ਸਗੋਂ ਮਾਸੂਮ ਬੱਚੀਆਂ ਵੀ ਇਸ ਅੱਗ ਦੇ ਘੇਰੇ ਵਿੱਚ ਆ ਰਹੀਆਂ ਹਨ , ਅਜਿਹੀ ਹੀ ਇੱਕ ਘਟਨਾ ਨੇ ਦਿੱਲੀ ਵਿੱਚ ਅੰਜ਼ਾਮ ਦਿੱਤਾ ਹੈ, ਜਿੱਥੇ 8 ਮਹੀਨਿਆਂ ਦੀ ਬੱਚੀ ਦੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। 8 months old girl raped by brother: ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਘਟੀ ਜਦੋ ਬੱਚੀ ਦੀ ਮਾਂ ਬੱਚੀ ਨੂੰ ਆਪਣੇ ਰਿਸ਼ਤੇਦਾਰ ਦੇ ਭਰੋਸੇ ਛੱਡ ਕੇ ਸਵੇਰੇ ਕੰਮ 'ਤੇ ਚੱਲੀ ਗਈ। ਬੱਚੀ ਦੀ ਮਾਂ ਵਾਪਿਸ ਆਈ ਤਾਂ ਬੱਚੀ ਲਗਾਤਾਰ ਰੋ ਰਹੀ ਸੀ।ਬੱਚੀ ਦੇ ਚਚੇਰੇ ਭਰਾ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਹ ਆਪਣੀ ਬੱਚੀ ਨੂੰ ਦੋਸ਼ੀ ਦੀ ਮਾਂ ਕੋਲ ਛੱਡ ਕੇ ਗਈ। ਜਿਸ ਉਪਰੰਤ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਬੱਚੀ ਨੂੰ ਇਸ ਹਾਲਤ ਵਿੱਚ ਦੇਖਦਿਆਂ ਘਰ ਵਾਲੀ ਨੇ ਨੇੜੇ ਦੇ ਹਸਪਤਾਲ ਵਿੱਚ ਇਲਾਜ਼ ਲਈ ਭਰਤੀ ਕਰਵਾ ਦਿੱਤਾ ਗਿਆ। ਇਸ ਘਟਨਾ ਦਾ ਪਤਾ ਚੱਲਦਿਆਂ ਨੇੜੇ ਦੇ ਪੁਲਿਸ ਥਾਣੇ ਦੀ ਪੁਲਿਸ ਵੀ ਵਾਰਦਾਤ ਵਾਲੀ ਜਗ੍ਹਾ 'ਤੇ ਪਹੁੰਚੀ, 'ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। —PTC News

Related Post