ਇਰਾਕ 'ਚ ਵਾਪਰਿਆ ਹਾਦਸਾ, ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਸਪਤਾਲ 'ਚ ਲੱਗੀ ਭਿਆਨਕ ਅੱਗ ਨਾਲ 82 ਲੋਕਾਂ ਦੀ ਮੌਤ

By  Jagroop Kaur April 26th 2021 10:09 AM

ਇਰਾਕ ਦੀ ਰਾਜਧਾਨੀ ਬਗਦਾਦ 'ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਇਕ ਹਸਪਤਾਲ 'ਚ ਆਕਸੀਜਨ ਸਿਲੰਡਰ 'ਚ ਲੱਗੀ ਅੱਗ ਕਾਰਨ ਸ਼ਨੀਵਾਰ ਦੇਰ ਰਾਤ 82 ਵਿਅਕਤੀਆਂ ਦੀ ਮੌਤ ਹੋ ਗਈ ਅਤੇ 110 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰਫਾਈਟਰਜ਼ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਮਰੀਜ਼ਾਂ ਨੂੰ 'ਇਬਨ-ਅਲ-ਖਤੀਬ ਹਸਪਤਾਲ' ਤੋਂ ਬਾਹਰ ਕੱਢਿਆ।Iraqis Blame Mismanagement, Corruption For Baghdad Hospital Fire

Read More : ਕੋਰੋਨਾ ਪੀੜਤਾਂ ਲਈ ਰੇਲਵੇ ਨੇ ਕੀਤਾ ਵੱਡਾ ਉਪਰਾਲਾ, ਡੱਬਿਆਂ ‘ਚ ਮਰੀਜ਼ਾਂ ਲਈ ਬਣਾਏ ਕਮਰੇ

ਕੋਵਿਡ -19 ਦੇ ਗੰਭੀਰ ਮਰੀਜ਼ਾਂ ਦਾ ਇਸ ਹਸਪਤਾਲ ਦੇ ਆਈਸੀਯੂ 'ਚ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਸਥਾਨ 'ਤੇ ਮੌਜੂਦ ਡਾਕਟਰ ਸਾਬਾ ਅਲ-ਕੁਜਾਈ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਹਸਪਤਾਲ 'ਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਹਸਪਤਾਲ 'ਚ ਕਈ ਥਾਵਾਂ 'ਤੇ ਸੜੀਆਂ ਹੋਈਆਂ ਲਾਸ਼ਾਂ ਹਨ।Iraq Interior Ministry: 82 killed in Baghdad hospital fire | World News,The  Indian Express

Read More : ਪੰਜਾਬ ‘ਚ ਕੋਰੋਨਾ ਦਾ ਕਹਿਰ, 76 ਹੋਰ ਲੋਕਾਂ ਦੀ ਮੌਤ, 24 ਘੰਟੇ ‘ਚ...

ਇਰਾਕ ਦੇ ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਘੱਟੋ ਘੱਟ 110 ਲੋਕ ਜ਼ਖਮੀ ਹੋਏ ਹਨ, ਇਸ ਤੋਂ ਇਲਾਵਾ 82 ਲੋਕ ਮਾਰੇ ਗਏ ਹਨ। ਇਸ ਦੌਰਾਨ, ਪ੍ਰਧਾਨਮੰਤਰੀ ਮੁਸਤਫਾ ਅਲ ਕਾਦੀਮੀ ਨੇ ਬਗਦਾਦ ਦੇ ਸਿਹਤ ਵਿਭਾਗ 'ਚ ਅਲ-ਰੁਸਫਾ ਖੇਤਰ ਲਈ ਨਿਯੁਕਤ ਡਾਇਰੈਕਟਰ ਜਨਰਲ ਨੂੰ ਹਟਾ ਦਿੱਤਾ ਹੈ। ਇਹ ਹਸਪਤਾਲ ਇਸੇ ਖੇਤਰ ਵਿੱਚ ਹੈ।Baghdad hospital fire kills 82: Iraq PM orders investigation - Axios

ਉਨ੍ਹਾਂ ਹਸਪਤਾਲ ਦੇ ਡਾਇਰੈਕਟਰ ਨੂੰ ਵੀ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬਗਦਾਦ ਆਪ੍ਰੇਸ਼ਨ ਕਮਾਂਡ ਵਿੱਚ ਇੱਕ ਐਮਰਜੈਂਸੀ ਬੈਠਕ ਬੁਲਾਈ, ਜਿਸ ਵਿੱਚ ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਤਾਲਮੇਲ ਕੀਤਾ।Baghdad Hospital Fire Kills at Least 82, Many of Them Coronavirus Patients  - The New York Times

ਬੈਠਕ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲਾਪਰਵਾਹੀ ਕਾਰਨ ਹੋਇਆ ਹੈ। ਉਨ੍ਹਾਂ ਕਿਹਾ, “ਲਾਪਰਵਾਹੀ ਅਜਿਹੇ ਮਾਮਲਿਆਂ ਵਿੱਚ ਕੋਈ ਗਲਤੀ ਨਹੀਂ ਹੋ ਸਕਦੀ, ਪਰ ਅਜਿਹਾ ਜੁਰਮ ਜਿਸ ਲਈ ਸਾਰੀਆਂ ਧਿਰਾਂ ਜ਼ਿੰਮੇਵਾਰ ਹਨ।” ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ 24 ਘੰਟਿਆਂ ਵਿੱਚ ਇਸ ਮਾਮਲੇ ਦੀ ਪੜਤਾਲ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਕਿਹਾ।

Related Post