ਮਾਂ ਨੇ ਦਿੱਤਾ "ਮਰਮੇਡ" ਬੱਚੇ ਨੂੰ ਜਨਮ, ਪੈਦਾਇਸ਼ ਤੋਂ ਚਾਰ ਘੰਟੇ ਬਾਅਦ ਹੋਇਆ ਇਹ! 

By  Joshi December 18th 2017 06:14 PM

ਭਾਰਤ 'ਚ ਇੱਕ ਮਾਂ ਨੇ ਅਸਲ ਜ਼ਿੰਦਗੀ 'ਚ ਦਿੱਤਾ ਮਰਮੇਡ ਬੱਚੇ ਨੂੰ ਜਨਮ ਦਿੱਤਾ ਗਿਆ ਜਿਸਦੀ ਕਿ ਪੈਦਾਇਸ਼ ਤੋਂ ਚਾਰ ਘੰਟੇ ਬਾਅਦ ਹੀ ਮੌਤ ਹੋ ਗਈ ਸੀ। ਮਰਮੇਡ ਬੱਚਾ ਭਾਵ,  ਜਨਮ ਵੇਲੇ ਨਵਜਾਤ ਦੀ ਲੱਤਾਂ ਜੁੜੀਆਂ ਹੋਈਆਂ ਸਨ, ਇਸ ਵਜ੍ਹਾ ਕਾਰਨ ਡਾਕਟਰ ਉਸਦੇ ਲਿੰਗ ਦਾ ਪਤਾ ਕਰਨ 'ਚ ਅਸਮਰਥ ਰਹੇ ਅਤੇ ਮੰਦਭਾਗੀ ਜਨਮ ਦੇ ਚਾਰ ਘੰਟਿਆਂ ਬਾਅਦ ਬੱਚੇ ਦੀ ਮੌਤ ਹੋ ਗਈ।

ਕਲਕੱਤਾ 'ਚ, ਮੁਸਕੁਰਾ ਬੀਬੀ (23) ਨੇ ਸਰਕਾਰੀ ਹਸਪਤਾਲ 'ਚ ਬੱਚੇ ਨੁੰ ਸਧਾਰਨ ਤਰੀਕੇ ਨਾਲ ਜਨਮ ਦਿੱਤਾ ਅਤੇ ਬੱਚੇ ਦੀ ਸਥਿਤੀ ਪਤਾ ਕਰਨ ਲਈ ਖਰਚਾ ਨਾ ਹੋਣ ਕਾਰਨ ਉਹ ਸਕੈਨ ਨਹੀਂ ਕਰਵਾਏ ਸਨ ਅਤੇ ਜਨਮ ਤੱਕ ਇਸ ਸਥਿਤੀ ਤੋਂ ਅਨਜਾਣ ਸਨ।

ਮਾਂ ਨੇ ਦਿੱਤਾ ਇਹ ਹੁਣ ਤੱਕ ਦਾ ਭਾਰਤ ਦਾ ਦੂਸਰਾ ਅਜਿਹਾ ਬੱਚਾ ਸੀ, ਪਰ ਉਸਦੀ ਜਨਮ ਦੇ ਮਹਿਜ਼ 4 ਘੰਟਿਆ ਬਾਅਦ ਹੀ ਮੌਤ ਹੋ ਗਈ।

ਨਵਜਾਤ ਜਿਸਦੀਆਂ ਲੱਤਾਂ ਜੁੜੀਆਂ ਹੋਣ ਕਾਰਨ ਲਿੰਗ ਸਪਸ਼ਟ ਨਹੀਂ ਹੋ ਪਾਇਆ ਸੀ, ਇੱਕ ਦੁਰਲਭ ਸਥਿਤੀ 'ਚੋਂ ਗੁਜ਼ਰ ਰਿਹਾ ਸੀ, ਜਿਸ ਨੂੰ ਮਰਮੇਡ ਸਿੰਡਰੋਮ ਕਹਿੰਦੇ ਹਨ।ਮਰਮੇਡ ਸਿੰਡਰੋਮ ਇੱਕ ਅਜਿਹਾ ਸਿੰਡਰੋਮ ਜੋ 1,00,000 'ਚੋਂ ਹਰ 60,000 ਨੂੰ ਪ੍ਰਭਾਵਿਤ ਕਰਦਾ ਹੈ।

ਡਾ, ਸੰਦੀਪ ਸਾਹਾ ਜੋ ਕਿ ਬਾਲ ਮਾਹਰ ਹਨ ਨੇ ਕਿਹਾ ਕਿ ਮਾਪੇ ਇੱਕ ਮਜਦੂਰ ਜੋੜਾ ਹੈ ਜਿਨ੍ਹਾਂ ਨੇ ਪੈਸੇ ਦੀ ਕਮੀ ਕਰਕੇ ਗਰਭਅਵਸਥਾ ਦੌਰਾਨ ਉਹ ਚੰਗੀ ਤਰ੍ਹਾਂ ਦਵਾਈਆਂ ਨਹੀ ਲੈ ਪਾਏ ਸਨ।ਮਾਂ ਤੋਂ ਬੱਚੇ ਨੂੰ ਅਧੂਰੇ ਪੋਸ਼ਣ ਮਿਲਣ ਅਤੇ ਚੰਗੀ ਤਰ੍ਹਾਂ ਖੂਨ ਦਾ ਪਰਵਾਹ ਨਾ ਹੋਣ ਕਾਰਣ ਇਹ ਅਸਾਧਰਣ ਸਥਿਤੀ ਪੈਦਾ ਹੋਈ।

—PTC News

Related Post