ਮੁੰਬਈ ਚ 60 ਮੰਜ਼ਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਇਕ ਵਿਅਕਤੀ ਦੀ ਹੋਈ ਮੌਤ

ਮੁੰਬਈ: ਦੇਸ਼ ਦੀ ਆਰਥਿਕ ਰਾਜਧਾਨੀ ਮੁਬਈ ਵਿਚ ਲਾਲਬਾਗ ਖੇਤਰ ਦੀ 60 ਮੰਜ਼ਲੀ ਇਮਾਰਤ ਵਿਚ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਹੈ ਕਿ ਇਹ 17ਵੀਂ ਮੰਜ਼ਲ ਤੋਂ 25 ਮੰਜ਼ਲਾਂ ਵਿੱਚ ਫੈਲ ਗਈ। ਦੂਰ ਤੋਂ ਧੂੰਏ ਦਾ ਅੰਬਾਰ ਵੇਖਿਆ ਜਾ ਸਕਦਾ ਹੈ। ਅੱਗ ਦੀਆਂ ਲਾਟਾਂ ਨਿਰਮਾਣ ਤੋਂ ਬਾਹਰ ਆ ਰਹੀਆਂ ਹਨ। ਇਕ ਵਿਅਕਤੀ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ।
ਇਮਾਰਤ ਵਿਚ ਅੱਗ ਦੀ ਇੱਕ ਵੀਡੀਓ ਮੁਤਾਬਕ, ਇੱਕ ਆਦਮੀ ਬਾਲਕੋਨੀ ਤੋਂ ਲਟਕਦਾ ਨਜ਼ਰ ਆਇਆ। ਉਹ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਇਸ ਵਿਅਕਤੀ ਦੀ ਮੌਤ ਹੋ ਗਈ ਹੈ।
-PTC News