Heroin Recovered : ਅੰਮ੍ਰਿਤਸਰ ਪੁਲਿਸ ਨੇ 6 ਕਿੱਲੋ ਹੈਰੋਇਨ ਸਮੇਤ 2 ਨੌਜਵਾਨ ਕੀਤੇ ਗ੍ਰਿਫ਼ਤਾਰ, ਚਚੇਰੇ ਭਰਾ ਹਨ ਦੋਵੇਂ ਆਰੋਪੀ
Heroin Recoverd : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇਓ ਦੋ ਸਰਹੱਦ ਪਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਕਰ ਰਹੀ ਹੈ, ਜਿਸ ਦੇ ਚਲਦੇ ਥਾਣਾ ਘਰਿੰਡਾ ਦੀ ਪੁਲਿਸ ਨੇ ਸਰਹੱਦੋਂ ਪਾਰ ਨਾਰਕੋ ਤਸਕਰੀ ਵਿਰੁੱਧ ਕਾਰਵਾਈ ਕਰਦੇ ਹੋਏ 6 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਪਾਕਿ ਤਸਕਰਾਂ ਵੱਲੋਂ ਭੇਜੀ ਹੈਰੋਇਨ ਦੀ ਖੇਪ ਵੇਚਦੇ ਸਨ ਅੱਗੇ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਅਦਿਤਿਆ ਵਾਰੀਅਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੋਵੇਂ ਚਚੇਰੇ ਭਰਾ ਹਨ ਅਤੇ ਇਹਨਾਂ ਦੀ ਪਹਿਚਾਣ ਗੁਰਦਿੱਤਾ ਔਰਫ ਕਾਲੂ ਅਤੇ ਕੈਪਟਨ ਦੇ ਰੂਪ ਵਿੱਚ ਹੋਈ ਹੈ, ਜੋ ਕਿ ਛੋਟੀ ਉਮਰ ਦੇ ਮੁੰਡੇ ਹਨ ਅਤੇ ਇਹ ਦੇ ਪਾਕਿਸਤਾਨ ਅਧਾਰਤ ਹੈਂਡਲਰਾਂ ਵੱਲੋਂ ਭੇਜੀ ਜਾਂਦੀ ਨਸ਼ੇ ਦੀਆਂ ਖੇਪਾਂ ਲੈ ਕੇ ਅੱਗੇ ਵੇਚਣ ਦਾ ਕੰਮ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਪੁਲਿਸ ਨੇ 6 ਕਿਲੋ ਗ੍ਰਾਮ ਹੈਰੋਇਨ ਦੇ ਸਮੇਤ ਗ੍ਰਿਫ਼ਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਇਹਨਾਂ ਵਿਰੁੱਧ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਤਸਕਰਾਂ ਨਾਲ ਵੀ ਸੰਪਰਕ ਹਨ। ਫਿਲਹਾਲ ਇਸ ਮਾਮਲੇ 'ਚ ਅਜੇ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ।
- PTC NEWS