Thu, Dec 18, 2025
Whatsapp

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਈ ਫਾਇਰਿੰਗ

Punjab News: ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀਂ ਹੈ।

Reported by:  PTC News Desk  Edited by:  Amritpal Singh -- July 05th 2023 08:27 PM
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਈ ਫਾਇਰਿੰਗ

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਈ ਫਾਇਰਿੰਗ

Punjab News: ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀਂ ਹੈ।  ਜੰਡਿਆਲਾ ਗੁਰੂ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਫਾਇਰਿੰਗ ਹੋਈ ਹੈ। ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ BJP ਆਗੂ ਬਲਵਿੰਦਰ ਗਿੱਲ ਨੂੰ ਜ਼ਖ਼ਮੀ ਕਰਨ ਵਾਲੇ ਅਕਾਸ਼ਦੀਪ ਨੇ ਪੁਲਿਸ ‘ਤੇ ਫਾਇਰਿੰਗ ਕੀਤੀ। ਇਸ ਦੌਰਾਨ ਜਵਾਬੀ ਹਮਲੇ ‘ਚ ਅਕਾਸ਼ਦੀਪ ਦੇ ਗੋਲੀ ਲੱਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਨੇ ਮਨਦੀਪ ਸਿੰਘ ਉਰਫ ਬੁੱਧੂ ਅਤੇ ਅਰਸ਼ਦੀਪ ਸਿੰਘ ਮਾਸ ਨੂੰ ਪਿਸਟਲ ਸਮੇਤ ਕਾਬੂ ਕੀਤਾ ਹੈ। ਗੈਂਗਸਟਰ ਮਨਦੀਪ ਸਿੰਘ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਜਲੂਪੁਰ ਖੇੜਾ ਨੇੜਿਓਂ ਗਿਰਫ਼ਤਾਰ ਕੀਤਾ ਗਿਆ , ਮੁੱਖ ਦੋਸ਼ੀ ਗੈਂਗਸਟਰ ਅਰਸ਼ਦੀਪ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਗਈ ਸੀ। ਮੋਟਰਸਾਈਕਲ ਸਵਾਰ ਅਰਸ਼ਦੀਪ ਨੇ ਸੀ ਆਈ ਏ ਦੀ ਟੀਮ ਤੇ ਗੋਲੀ ਚਲਾਈ। ਜਵਾਬੀ ਗੋਲੀਬਾਰੀ ਚ ਅਰਸ਼ਦੀਪ ਦੀ ਲੱਤ 'ਤੇ ਗੋਲੀ ਲੱਗੀ। ਮਨਦੀਪ ਸਿੰਘ ਉਰਫ ਬੁੱਧੂ ਖਿਲਾਫ 302 ਤੇ NDPS ਐਕਟ ਸਮੇਤ ਅਨੇਕਾਂ ਮਾਮਲੇ ਦਰਜ  ਹਨ ।


16 ਅਪ੍ਰੈਲ 2023 ਨੂੰ ਭਾਜਪਾ ਦੇ ਐਸ ਸੀ ਮੋਰਚੇ ਦੇ ਜਨਰਲ ਸਕੱਤਰ ਪੰਜਾਬ ਦੇ ਜੰਡਿਆਲਾ ਗੁਰੂ ਸਥਿਤ ਘਰ ਚ ਦਾਖਿਲ ਹੋ ਕੇ ਗੋਲੀਆਂ ਚਲਾਈਆਂ ਸਨ। ਪਰ ਇਸ ਗੋਲੀਬਾਰੀ ਦੌਰਾਨ ਭਾਜਪਾ ਆਗੂ ਦੀ ਜਾਨ ਬਚ ਗਈ ਸੀ। ਇੱਕ ਦੋਸ਼ੀ ਜਗਜੀਤ ਸਿੰਘ ਨੂੰ ਹਫਤੇ ਚ ਹੀ ਕਾਬੂ ਕਰ ਲਿਆ ਸੀ। ਬਾਕੀ ਦੋਸ਼ੀਆਂ ਦੀ ਭਾਲ ਲਈ ਦਿਹਾਤੀ ਪੁਲਿਸ ਵਲੋਂ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ ।


- PTC NEWS

Top News view more...

Latest News view more...

PTC NETWORK
PTC NETWORK