Thu, Dec 18, 2025
Whatsapp

1 ਜੂਨ ਨੂੰ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਦੁਆਬਾ ਖੇਤਰ ਦੀਆਂ ਸੀਟਾਂ 'ਤੇ ਇੱਕ ਝਾਤ

ਇਸ ਸਾਲ ਦੇਸ਼ ਗਰਮੀ ਦੇ ਕਹਿਰ ਦਾ ਸਾਹਮਣਾ ਕਰ ਰਿਹਾ ਹੈ। ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਤਾਪਮਾਨ 45 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ।

Reported by:  PTC News Desk  Edited by:  Amritpal Singh -- May 30th 2024 04:48 PM
1 ਜੂਨ ਨੂੰ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਦੁਆਬਾ ਖੇਤਰ ਦੀਆਂ ਸੀਟਾਂ 'ਤੇ ਇੱਕ ਝਾਤ

1 ਜੂਨ ਨੂੰ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਦੁਆਬਾ ਖੇਤਰ ਦੀਆਂ ਸੀਟਾਂ 'ਤੇ ਇੱਕ ਝਾਤ

Lok Sabha Election: ਦੇਸ਼ ਨੂੰ ਇੱਕ ਵਾਰ ਪ੍ਰਧਾਨ ਮੰਤਰੀ ਅਤੇ ਦੋ ਵਾਰ ਰੱਖਿਆ ਮੰਤਰੀ ਦੇਣ ਵਾਲੀ ਲੋਕ ਸਭਾ ਜਲੰਧਰ ਲਈ ਸਾਰੀਆਂ ਮੁੱਖ ਵਿਰੋਧੀ ਧਿਰਾਂ ਨੇ ਆਪਣੇ-ਆਪਣੇ ਪੱਤੇ ਵਿਛਾ ਦਿੱਤੇ ਹਨ। ਹਾਲਾਂਕਿ ਚਾਰ ਮੁੱਖ ਵਿਰੋਧੀ ਪਾਰਟੀਆਂ ਵਿਚੋਂ ਤਿੰਨ ਦੇ ਉਮੀਦਵਾਰ ਇਸ ਵਾਰ ਹਲਕੇ ਤੋਂ ਬਾਹਰਲੇ ਹਨ। ਪੰਜਾਬ ਦੀ ਸਪੋਰਟਸ ਸਿਟੀ ਵੱਜੋਂ ਮੰਨੇ ਜਾਂਦੇ ਜਲੰਧਰ ਸ਼ਹਿਰ ਤੋਂ ਇਸ ਵਾਰ ਆਮ ਆਦਮੀ ਪਾਰਟੀ (AAP) ਵੱਲੋਂ ਪਵਨ ਕੁਮਾਰ ਟੀਨੂੰ, ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ, ਭਾਜਪਾ ਤੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਮਹਿੰਦਰ ਸਿੰਘ ਕੇਪੀ ਚੋਣ ਮੈਦਾਨ 'ਚ ਹਨ।

ਸੰਤੋਖ ਸਿੰਘ ਚੌਧਰੀ 2014 ਤੇ 2019 ਵਿੱਚ ਚੋਣਾਂ ਜਿੱਤੇ ਸਨ, ਉਨ੍ਹਾਂ ਦੀ ਮੌਤ ਤੋਂ ਬਾਅਦ 2023 ਵਿੱਚ ਇੱਥੋਂ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਚੋਣ ਜਿੱਤੀ ਸੀ। ਰਿੰਕੂ ਹੁਣ ਭਾਜਪਾ ਵੱਲੋਂ ਚੋਣ ਲੜ ਰਹੇ ਹਨ।


ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਥੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। 1962 ਤੋਂ ਲੈ ਕੇ 2004 ਤੱਕ ਫ਼ਿਲੌਰ ਵੀ ਇੱਕ ਪਾਰਲੀਮੈਂਟਰੀ ਸੀਟ ਰਿਹਾ ਹੈ। 2008 ਦੀ ਡੀਲਿਮੀਟੇਸ਼ਨ ਵਿੱਚ ਇਸ ਨੂੰ ਭੰਗ ਕਰ ਦਿੱਤਾ ਗਿਆ ਸੀ।

16 ਲੱਖ 42 ਹਜ਼ਾਰ ਤੋਂ ਵੱਧ ਹੈ ਵੋਟਰਾਂ ਦੀ ਗਿਣਤੀ

ਜਲੰਧਰ ਲੋਕ ਸਭਾ ਹਲਕੇ ਵਿੱਚ ਕੁੱਲ 1642857 ਵੋਟਰ ਹਨ, ਜਿਨ੍ਹਾਂ ਵਿੱਚ 854446 ਮਰਦ ਅਤੇ 788368 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 18-19 ਸਾਲ ਦੀ ਉਮਰ ਦੇ 39853 ਵੋਟਰ, 43 ਥਰਡ ਜੈਂਡਰ, 10181 ਪੀ.ਡਬਲਯੂ.ਡੀ. ਵੋਟਰ, 1795 ਸਰਵਿਸ ਵੋਟਰ, 14288 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ।

ਜਲੰਧਰ ਲੋਕ ਸਭਾ ਸੀਟ ਅਧੀਨ ਨੌਂ ਹਲਕੇ ਆਉਣੇ ਹਨ। ਜਿਨ੍ਹਾਂ 'ਚ ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ ਅਤੇ ਆਦਮਪੁਰ ਸ਼ਾਮਲ ਹਨ।

ਦਲਿਤ ਮੁੱਦਿਆਂ 'ਤੇ ਕੇਂਦਰਿਤ ਚੋਣ ਪ੍ਰਚਾਰ

ਜਲੰਧਰ ਲੋਕ ਸਭਾ ਸੀਟ 'ਤੇ ਚੋਣ ਪ੍ਰਚਾਰ ਦਾ ਕੇਂਦਰ ਹਮੇਸ਼ਾ ਹੀ ਦਲਿਤ ਭਾਈਚਾਰੇ ਦੇ ਮੁੱਦਿਆਂ 'ਤੇ ਰਿਹਾ ਹੈ। ਪੰਜਾਬ ਵਿੱਚ ਦਲਿਤਾਂ ਦੀ ਆਬਾਦੀ 32 ਫੀਸਦੀ ਹੈ, ਜੋ ਕਿ ਸਾਰੇ ਰਾਜਾਂ ਨਾਲੋਂ ਸਭ ਤੋਂ ਵੱਧ ਹੈ। ਹਾਲਾਂਕਿ ਦੁਆਬੇ ਵਿੱਚ ਦਲਿਤਾਂ ਦੀ ਆਬਾਦੀ 45 ਫੀਸਦੀ ਹੈ।

ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਆਪਣਾ ਡੰਕਾ ਵਜ੍ਹਾ ਚੋਣਾਂ ਆਪਣੇ ਨਾਂਅ ਕੀਤੀਆਂ ਸਨ, ਜਿਸ ਨੂੰ 3.85 ਲੱਖ ਵੋਟਾਂ ਮਿਲੀਆਂ ਸਨ, ਜਦਕਿ ਦੂਜੇ ਨੰਬਰ 'ਤੇ ਅਕਾਲੀ-ਭਾਜਪਾ ਗਠਜੋੜ 3.66 ਲੱਖ ਵੋਟਾਂ ਪ੍ਰਾਪਤ ਨਾਲ ਸੀ ਅਤੇ ਆਖਰੀ ਸਥਾਨ 'ਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 25,467 ਵੋਟਾਂ ਨਾਲ ਸੰਤੋਸ਼ ਕਰਨਾ ਪਿਆ ਸੀ।

ਹੁਸ਼ਿਆਪੁਰ ਲੋਕ ਸਭਾ ਹਲਕਾ ਦੇਸ਼ ਵਿਚਲੀ ਦਲਿਤ ਸਿਆਸਤ ਦੇ ਵੱਡੇ ਆਗੂ ਕਾਂਸ਼ੀ ਰਾਮ ਨੂੰ ਲੋਕ ਸਭਾ ਵਿੱਚ ਭੇਜਣ ਲਈ ਵੀ ਜਾਣਿਆਂ ਜਾਂਦਾ ਹੈ। ਉਨ੍ਹਾਂ ਨੂੰ ‘ਬਹੁਜਨ ਨਾਇਕ’ ਜਾਂ ‘ਮਾਨਿਆਵਰ’ ਵਜੋਂ ਜਾਣਿਆ ਜਾਂਦਾ ਹੈ।

ਇਸ ਤੋਂ ਪਹਿਲਾਂ ਉਹ ਈਸਟ ਦਿੱਲੀ ਹਲਕੇ ਤੋਂ ਐੱਚਕੇਐੱਲ ਭਗਤ ਅਤੇ ਅਮੇਠੀ ਤੋਂ ਰਾਜੀਵ ਗਾਂਧੀ ਤੋਂ ਚੋਣਾਂ ਹਾਰ ਚੁੱਕੇ ਸਨ। 1996 ਵਿੱਚ ਕਾਂਸ਼ੀਰਾਮ ਨੂੰ ਇੱਥੋਂ 2, 30, 011 ਵੋਟਾਂ ਪਈਆਂ ਸਨ ਉਹ ਕਰੀਬ 11 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਲੋਕ ਸਭਾ ਵਿੱਚ ਗਏ ਸਨ।

ਅੰਕੜਿਆਂ ਮੁਤਾਬਕ ਇਨ੍ਹਾਂ ਚੋਣਾਂ ਵਿੱਚ 10,36,111 ਵੋਟਰਾਂ ਵਿੱਚੋਂ 5, 93 425 ਲੋਕਾਂ ਨੇ ਹੀ ਵੋਟ ਪਾਈ ਸੀ।

ਇਨ੍ਹਾਂ ਚੋਣਾਂ ਦੌਰਾਨ ਹੀ ਹੁਸ਼ਿਆਰਪੁਰ ਦੇ ਰੌਸ਼ਨ ਮੈਦਾਨ ਵਿੱਚ ਉਨ੍ਹਾਂ ਨੇ ਦਲਿਤ ਸਿਆਸਤ ਬਾਰੇ ਯਾਦਗਾਰੀ ਭਾਸ਼ਣ ਵੀ ਦਿੱਤਾ ਸੀ। ਇਹ ਲੋਕ ਸਭਾ ਚੋਣ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਵਿੱਚ ਲੜੀ ਸੀ। ਪਰ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਬਸਪਾ ਨਾਲੋਂ ਤੋੜ ਵਿਛੋੜਾ ਕਰਕੇ ਭਾਜਪਾ ਨਾਲ ਚੋਣਾਂ ਲੜ ਕੇ ਸਰਕਾਰ ਬਣਾਈ ਸੀ।

ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਗਿਆਨੀ ਜ਼ੈਲ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ, ਭਾਰਤ ਦੇ ਰੱਖਿਆ ਮੰਤਰੀ ਰਹੇ ਸਰਦਾਰ ਬਲਦੇਵ ਸਿੰਘ ਵੀ ਜੇਤੂ ਰਹਿ ਚੁੱਕੇ ਹਨ। ਇੱਥੋਂ ਸਾਲ 2014 ਅਤੇ 2019 ਦੀ ਚੋਣ ਭਾਜਪਾ ਦੇ ਉਮੀਦਵਾਰਾਂ ਵਿਜੈ ਸਾਂਪਲਾ ਅਤੇ ਸੋਮ ਪ੍ਰਕਾਸ਼ ਨੇ ਜਿੱਤੀ।

- PTC NEWS

Top News view more...

Latest News view more...

PTC NETWORK
PTC NETWORK